Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 16, 2026

    7:31:27 AM

  • attention upi users

    UPI ਯੂਜ਼ਰਸ ਧਿਆਨ ਦੇਣ! ਆਮ ਲੋਕਾਂ ਲਈ 100% ਮੁਫ਼ਤ...

  • blackout mock drill

    ਪੰਜਾਬ 'ਚ ਫ਼ਿਰ ਹੋਵੇਗਾ BLACKOUT ਤੇ ਵੱਜਣਗੇ...

  • electricity bills consumers meter reading

    ਪੰਜਾਬ : ਬਿਜਲੀ ਵਾਲੇ ਬਿੱਲਾਂ ਨੇ ਵਧਾਈ ਚਿੰਤਾ,...

  • moga protest

    ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਵਹੁਟੀ! ਅੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਅੱਜ ਦੇ ਦਿਨ ਸਰਦਾਰ ਹਰੀ ਸਿੰਘ ਨਲੂਆ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ, ਪੜ੍ਹੋ ਬਾਤਾਂ ਨਲਵੇ ਸਰਦਾਰ ਦੀਆਂ

MERI AWAZ SUNO News Punjabi(ਨਜ਼ਰੀਆ)

ਅੱਜ ਦੇ ਦਿਨ ਸਰਦਾਰ ਹਰੀ ਸਿੰਘ ਨਲੂਆ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ, ਪੜ੍ਹੋ ਬਾਤਾਂ ਨਲਵੇ ਸਰਦਾਰ ਦੀਆਂ

  • Updated: 30 Apr, 2021 11:46 AM
Jalandhar
sardar hari singh nalua sikh freedom fighter
  • Share
    • Facebook
    • Tumblr
    • Linkedin
    • Twitter
  • Comment

ਬਾਤਾਂ ਨਲਵੇ ਸਰਦਾਰ ਦੀਆਂ 
ਅਲਫ਼ ਆਫਰੀਂ ਕਹਿਣ ਸਾਰੇ,
ਹਰੀ ਸਿੰਘ ਦੂਲੋ ਸਰਦਾਰ ਤਾਈਂ!(ਕਾਦਰਯਾਰ)

ਅੰਮ੍ਰਿਤਸਰ ਦੇ ਮਸ਼ਹੂਰ ਨਗਰ ਮਜੀਠੇ ਵਿੱਚ ਉਪਲ ਖਤਰੀਆਂ ਦਾ ਪਰਿਵਾਰ ਰਹਿੰਦਾ ਸੀ।  ਜਿਸ ਦਾ ਮੁਖੀਆ ਸਰਦਾਰ ਹਰਦਾਸ ਸਿੰਘ ਸੀ। ਏਸੇ ਪਿੰਡ ਵਿਚ ਸ.ਨੌਧ ਸਿੰਘ ਸ਼ੁਕਰਚੱਕੀਆ ਪੁਤਰ ਸ.ਬੁੱਢਾ ਸਿੰਘ ਵੀ ਵਿਆਹਿਆ ਹੋਇਆ ਸੀ, ਤੇ ਇਸਦੀ ਰਿਹਾਇਸ਼ ਵੀ ਏਸੇ ਪਿੰਡ ਸੀ। ਹਰਦਾਸ ਸਿੰਘ ਵੀ ਰਾਠ ਸਿੰਘ ਸੀ,  ਜੋ ਜ਼ਾਲਮ ਹਕੂਮਤ ਨਾਲ ਜੂਝ ਰਿਹਾ  ਸੀ। ਮਜੀਠੇ ਦੇ ਚੌਧਰੀ ਸਰਕਾਰ ਦੇ ਵਫ਼ਾਦਾਰ ਸਨ। ਇਕ ਵਾਰ ਜਦੋਂ ਸਰਦਾਰ ਭਾਈ ਗੁਲਾਬ ਸਿੰਘ ਸ਼ੇਰ ਗਿੱਲ ਤੇ ਸਰਦਾਰ ਹਰਦਾਸ ਸਿੰਘ ਹੁਣੀ ਆਪਣੇ ਜੱਥੇ ਨਾਲ ਪਿੰਡੋਂ ਬਾਹਰ ਇਕ ਕੱਚੀ ਖ਼ੁਹਾਰ ਵਿਚ ਬੈਠੇ ਸਨ ਤਾਂ ਲਖਮੀਰ ਅਯਾਲੀ ਦੀ ਸੂਹ ਤੇ ਮੁਗਲੀਆ ਫੌਜਾਂ ਨੇ ਉਸ ਖ਼ੁਹਾਰ ਦੇ ਇਰਦ ਗਿਰਦ ਘੇਰਾ ਪਾ ਕੇ ਛਾਪੇ ਲਾ ਕੇ ਅੱਗ ਲਾ ਦਿਤੀ, ਜਿਸ ਵਿਚ ਭਾਈ ਗੁਲਾਬ ਸਿੰਘ ਤੇ ਕੁਝ ਹੋਰ ਸਿੰਘ ਸੜ ਕੇ ਸ਼ਹੀਦ ਹੋ ਗਏ, ਪਰ ਭਾਈ ਹਰਦਾਸ ਸਿੰਘ ਹੁਣੀ ਕਿਧਰੇ ਗਏ ਹੋਣ ਕਰਕੇ ਉਸ ਵਕਤ ਬਚ ਗਏ।

ਬਾਬੇ ਨੌਧ ਸਿੰਘ ਸ਼ੁਕਰਚੱਕੀਆ ਦਾ ਪੁਤ ਸਰਦਾਰ ਚੜਤ ਸਿੰਘ ਸੋਹਣਾ ਜਵਾਨ ਰਾਠ ਸੂਰਮਾ ਸੀ। ਦੂਜੇ ਜੱਥੇਦਾਰਾਂ ਦੇ ਮੂਜਬ ਇਸ ਨੇ ਵੀ ਆਪਣੀ ਫੌਜੀ ਨਫਰੀ ਵਧਾਉਣੀ ਸ਼ੁਰੂ ਕੀਤੀ ਤੇ ਨਾਲ ਹੀ ਆਪਣੀ ਰਿਹਾਇਸ਼ ਮਜੀਠੇ ਤੋਂ ਅੰਮ੍ਰਿਤਸਰ ਕਰ ਲਈ, ਨਫਰੀ ਦੀ ਕਮਾਨ ਸਰਦਾਰ ਹਰਦਾਸ ਸਿੰਘ ਕੋਲ ਸੀ।ਸਰਦਾਰ ਚੜਤ ਸਿੰਘ ਆਪਣੇ ਜੱਥੇ ਨਾਲ ਬਟਾਲੇ ਦੇ ਇਲਾਕੇ 'ਚ ਘੁੰਮ ਰਿਹਾ ਸੀ ਕਿ ਅਦੀਨਾ ਬੇਗ ਦੇ ਵਜ਼ੀਰ ਹੀਰਾ ਮੱਲ ਨਾਲ ਕਾਦੀਆਂ ਕੋਲ ਟੱਕਰ ਹੋ ਗਈ, ਜਿਸ 'ਚ ਹੀਰਾ ਮੱਲ ਮਾਰਿਆ ਗਿਆ, ਤੇ ਫ਼ਤਹ ਸ਼ਕਰਚੱਕੀਏ ਸਰਦਾਰ ਦੀ ਹੋਈ , ਏਸ ਜੰਗ ਵਿਚ ਸਰਦਾਰ ਹਰਦਾਸ ਸਿੰਘ ਨੇ ਸੋਹਣੇ ਹਥ ਦਿਖਾਏ।

ਸਰਦਾਰ ਚੜਤ ਸਿੰਘ ਨੇ ਆਪਣੇ ਸਹੁਰੇ ਸਰਦਾਰ ਗੁਰਬਖਸ਼ ਸਿੰਘ ਵੜੈਚ ਦੇ ਸਹਿਯੋਗ ਨਾਲ ਰਾਵੀਓਂ ਪਾਰ ਗੁਜਰਾਉਲੀ ਦਾ ਇਲਾਕਾ ਤੇ ਆਸ ਪਾਸ ਦੇ ਪਿੰਡ ਫਤਹ ਕਰਕੇ ਇਥੇ ਪੱਕਾ ਡੇਰਾ ਜਮਾ ਲਿਆ। ਏਸ ਸਮੇਂ ਸਰਦਾਰ ਹਰਦਾਸ ਸਿੰਘ ਵੀ ਆਪਣੇ ਪਰਿਵਾਰ ਸਮੇਤ ਮਜੀਠੇ ਤੋਂ ਗੁਜਰਾਵਾਲੇ ਆ ਗਿਆ। 1762 ਵੱਡੇ ਘੱਲੂਘਾਰੇ ਵਿਚ ਸਰਦਾਰ ਹਰਦਾਸ ਸਿੰਘ ਅਬਦਾਲੀ ਵਿਰੁਧ ਲੜਦਾ  ਸ਼ਹੀਦ ਹੋਇਆ।ਏਸਦਾ ਪੁਤਰ ਗੁਰਦਿਆਲ ਸਿੰਘ ਵੀ ਆਪਣੇ ਪਿਉ ਵਾਂਗ ਬਹੁਤ ਬਹਾਦਰ ਸੀ, ਏਸਨੂੰ ਚੜਤ ਸਿੰਘ ਨੇ ਆਪਣੀ ਮਿਸਲ ਵਿਚ ਕੁਮੇਦਾਨ ਦਾ ਅਹੁਦਾ ਦਿਤਾ ਹੋਇਆ ਸੀ। ਸ.ਗੁਰਦਿਆਲ ਸਿੰਘ ਨੇ ਚੜਤ ਸਿੰਘ ਤੇ ਉਸਦੇ ਪੁਤਰ ਮਹਾਂ ਸਿੰਘ ਸ਼ੁਕਰਚੱਕੀਏ ਦੀ ਹਰ ਜੰਗੀ ਮੁਹਿਮ ਵਿਚ ਖ਼ੂਬ ਜੌਹਰ ਦਿਖਾਏ। ਰਸੂਲ ਨਗਰ ਤੇ ਮਨਚਰ ਦੀ ਫ਼ਤਹ ਸਮੇਂ ਦਿਖਾਈ ਬਹਾਦਰੀ ਕਰਕੇ ਮਹਾਂ ਸਿੰਘ ਨੇ ਏਸਨੂੰ ਸ਼ਾਹਦਰੇ ਨੇੜੇ ਬੱਲੋ ਕੀ ਦਾ ਇਲਾਕਾ ਜਗੀਰ ਦੇ ਰੂਪ ਵਿਚ ਦਿਤਾ। ਏਸੇ ਸਰਦਾਰ ਗੁਰਦਿਆਲ ਸਿੰਘ ਉਪਲ ਦੇ ਘਰ 1791 ਈਸਵੀ ਵਿਚ ਸਰਦਾਰਨੀ ਧਰਮ ਕੌਰ ਦੀ ਕੁੱਖੋਂ ਇਕ ਨਿਆਣੇ ਦਾ ਜਨਮ ਹੋਇਆ । ਜਿਸਦਾ ਨਾਮ "ਹਰੀ ਸਿੰਘ" ਰੱਖਿਆ ਗਿਆ, ਇਹੋ ਨਿਆਣਾ ਵੱਡਾ ਹੋ ਕੇ ਨਲਵੇ ਸਰਦਾਰ ਦੇ ਰੂਪ ਵਿਚ ਮਸ਼ਹੂਰ ਹੋਇਆ,  ਜਿਸਦੇ ਕਿੱਸੇ ਕਹਾਣੀਆਂ ਸੁਣਾਂ ਕੇ ਅਫਗਾਨਨਾਂ ਆਪਣੇ ਨਿਆਣਿਆਂ ਨੂੰ ਸਵਾਉਂਦੀਆਂ ਰਹੀਆਂ ਹਨ!

ਹੋਇਆ ਸ਼ੇਰੇ ਪੰਜਾਬ ਦੇ ਅਹਿਦ ਅੰਦਰ, 
ਹਰੀ ਸਿੰਘ ਨਲਵਾ ਬੇ ਮਿਸਾਲ ਯੋਧਾ।
ਚੇਹਰਾ ਸੁਰਖ ਮਹਿਤਾਬ ਨੂੰ ਮਾਤ ਕਰਦਾ,
ਧਨੀ ਤੇਗ ਦਾ ਸੋਹਣਾ ਕਮਾਲ ਯੋਧਾ।(ਅਵਤਾਰ ਸਿੰਘ ਬੇਦੀ)

ਹਰੀ ਸਿੰਘ ਨੂੰ ਗੁਰਸਿੱਖੀ ਵਿਰਾਸਤ ਵਿਚ ਮਿਲੀ ਸੀ, ਮਾਂ ਧਰਮ ਕੌਰ ਕੇਵਲ ਨਾਮ ਕਰਕੇ ਹੀ ਨਹੀਂ, ਸਗੋਂ ਕਾਰ ਵਿਹਾਰ ਪੱਖੋਂ ਵੀ ਪੂਰੀ ਧਰਮੀ ਸੀ, ਜੋ ਆਪਣੇ ਗੋਦੀ ਵਿਚਲੇ ਇਸ ਪੁਤ ਨੂੰ ਬਾਣੀ ਦੇ ਨਾਲ ਨਾਲ ਬਜ਼ੁਰਗਾਂ ਦੇ ਇਤਹਾਸ ਤੋਂ ਵੀ ਜਾਣੂ ਕਰਾ ਰਹੀ ਸੀ। ਪੰਜ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਗੁਰਮੁਖੀ ਸਿੱਖਣ ਲਈ ਗੁਜਰਾਂਵਾਲੇ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ,  ਜਿਥੇ ਪੁਰਾਤਨ ਮਰਿਆਦਾ ਅਨੁਸਾਰ ਪੈਂਤੀ ਸਿੱਖਣ ਉਪਰੰਤ,  ਗੁਰਬਾਣੀ ਤੇ ਗੁਰ ਇਤਹਾਸ ਦੇ ਗ੍ਰੰਥਾਂ ਦਾ ਪਠਨ ਪਾਠਨ ਵੀ ਸਿਖਿਆ । 

ਅਜੇ ਹਰੀ ਸਿੰਘ ਨੇ ਜੀਵਨ ਦੇ ਸੱਤ ਸਿਆਲ ਹੀ ਲੰਘਾਏ ਸਨ, ਕਿ ਹੋਣੀ ਨੇ ਆਣ ਸ.ਗੁਰਦਿਆਲ ਸਿੰਘ ਨੂੰ ਜਕੜਿਆ। ਕੁਝ ਦਿਨ ਬਿਮਾਰ ਰਹਿਣ ਪਿਛੋਂ ਸ.ਗੁਰਦਿਆਲ ਸਿੰਘ ਦਾ ਭੌਰ ਉਡਾਰੀ ਮਾਰ ਗਿਆ। ਹਰੀ ਸਿੰਘ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ, ਸਮਾਂ ਕਰੜਾ ਸੀ। ਬੀਬੀ ਧਰਮ ਕੌਰ ਦਾ ਭਰਾ ਆਪਣੀ ਭੈਣ ਤੇ ਭਣੇਵੇਂ ਨੂੰ ਆਪਣੇ ਕੋਲ ਲੈ ਆਇਆ । ਇਥੇ ਹੀ ਹਰੀ ਸਿੰਘ ਨੂੰ ਫ਼ਾਰਸੀ ਸਿੱਖਣ ਲਈ ਮਦਰੱਸੇ ਪਾਇਆ ਗਿਆ।ਬਾਰੀਕ ਬੁਧੀ ਦੇ ਮਾਲਕ ਹੋਣ ਕਰਕੇ ਫ਼ਾਰਸੀ ਜ਼ਬਾਨ ਦਾਨੀ ਤੇ ਖ਼ੁਸ਼ਖ਼ਤ ਲਿਖਤ ਵਿਚ ਕਮਾਲ ਦੇ ਵਿਦਵਾਨ ਸਨ। ਬੈਰਨ ਹੂਗਲ ਨੇ ਲਿਖਿਆ ਹੈ ਕਿ " ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖਕੇ ਮੈਂ ਦੰਗ ਰਹਿ ਗਿਆ ਹਾਂ,ਉਹ ਫ਼ਾਰਸੀ ਵਿਚ ਬੜਾ ਨਿਪੁਨ ਹੈ ਅਤੇ ਬੜੀ ਤੇਜ਼ੀ ਨਾਲ ਫ਼ਾਰਸੀ ਲਿਖਦਾ ਤੇ ਬੋਲਦਾ ਹੈ।"ਜਦ ਹਰੀ ਸਿੰਘ ਪਿਸ਼ਾਵਰ ਵਲ ਗਵਰਨਰ ਬਣ ਕੇ ਗਏ ਤਾਂ ਆਪ ਨੇ ਪਸ਼ਤੋਂ ਵਿਚ ਵੀ ਪੂਰੀ ਮੁਹਾਰਤ ਹਾਸਲ ਕੀਤੀ।

10 ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਖੰਡੇ ਬਾਟੇ ਦੀ ਪਾਹੁਲ ਦਵਾਈ ਗਈ। ਮਾਮਿਆਂ ਕੋਲ ਰਹਿੰਦਿਆਂ ਹੀ ਜੰਗੀ ਕਸਬ ਵਿਚ ਵੀ ਮੁਹਾਰਤ ਹਾਸਲ ਕੀਤੀ । 12-13 ਸਾਲ ਦੀ ਉਮਰ ਤਕ ਪਹੁੰਚਦਿਆਂ ਤਲਵਾਰ ਬਾਜ਼ੀ,  ਘੋੜਸਵਾਰੀ  ,ਨੇਜ਼ਾਬਾਜ਼ੀ ਵਿਚ ਜਿਥੇ ਮੁਹਾਰਤ ਹਾਸਲ ਕਰ ਲਈ ਸੀ,  ਉਥੇ ਤੀਰ ਤੇ ਬੰਦੂਕ ਨਾਲ ਨਿਸ਼ਾਨੇ ਫੁੰਡਨ ਵਿਚ ਵੀ ਹਰੀ ਸਿੰਘ ਦਾ ਕੋਈ ਸਾਨੀ ਨਹੀ ਸੀ।ਘੋਲ ਕਰਨ ਦਾ ਵੀ ਚੰਗਾ ਹੁਨਰ ਸੀ। ਐਸਾ ਮਨਮੋਹਣਾ ਰੂਪ ਤੇ  ਸਡੌਲ,  ਫੁਰਤੀਲਾ ਸਰੀਰ ਸੀ ਕੇ ਦੇਖਣ ਵਾਲਾ ਦੰਦਾਂ ਥੱਲੇ ਜੀਭ ਦੇ ਲੈਂਦਾ ਸੀ। 

ਉਧਰ ਲਾਹੌਰ ਦੇ ਤਖ਼ਤ ਤੇ ਸ਼ੁਕਰਚੱਕੀਆ ਜਵਾਨ, ਮਹਾਰਾਜਾ ਰਣਜੀਤ ਸਿੰਘ ਬੈਠਾ ਹੋਇਆ ਸੀ। ਹਰੀ ਸਿੰਘ ਦੇ ਪਿਉ ਦਾਦੇ ਨੇ ਰਣਜੀਤ ਸਿੰਘ ਦਾਦੇ ਪੜਦਾਦੇ ਤੇ ਪਿਉ ਨਾਲ ਰਲ ਕੇ ਬੜੇ ਮੈਦਾਨ ਫ਼ਤਹ ਕੀਤੇ ਸਨ। ਹਰੀ ਸਿੰਘ ਅੰਦਰ ਵੀ ਉਹ ਹੀ ਖ਼ੂਨ ਖੌਲਦਾ ਪਿਆ ਸੀ ਕਿ ਉਹ ਸਮਾਂ  ਕਦੋਂ ਆਉ ਜਦ ਸਰਕਾਰ-ਇ-ਖਾਲਸਾ ਨਾਲ ਜੁੜ ਕਿ ਮੁਹਿੰਮਾਂ ਵਿਚ ਉਹ ਵੀ ਆਪਣੇ ਬਜ਼ੁਰਗਾਂ ਵਾਂਗ ਬਹਾਦਰੀ ਦਿਖਾਵੇਗਾ ।ਯਾਰਾਂ ਸਾਲ ਦੀ ਉਮਰ ਵਿਚ ਹਰੀ ਸਿੰਘ ਲਾਹੌਰ ਆਇਆ,  ਇਥੇ ਲਾਹੌਰ ਵਿਚ ਉਨ੍ਹੀ ਦਿਨੀ ਬੰਸਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ । ਇਸ ਦਿਨ ਇਕ ਮੈਦਾਨ ਵੀ ਸਜਦਾ ਸੀ, ਜਿਸ ਵਿਚ ਦੂਰੋਂ ਦੂਰੋਂ ਦਰਸ਼ਨੀ ਜਵਾਨ ਆਪਣੇ ਜੌਹਰ ਵਿਖਾਉਣ ਆਉਂਦੇ ਸਨ ਤੇ ਉਨ੍ਹਾਂ ਦੇ ਕਸਬ ਸਰਕਾਰ (ਸ਼ੇਰ-ਇ-ਪੰਜਾਬ) ਆਪ ਵੇਖਦੀ ਸੀ, ਤੇ ਜੋ ਜਵਾਨ ਚੰਗੀ ਕਾਰਕਰਦਗੀ ਪੇਸ਼ ਕਰਦਾ ਉਹ ਖਾਲਸਾਈ ਫੌਜ ਦਾ ਹਿਸਾ ਬਣਦਾ ਸੀ।

ਹਰੀ ਸਿੰਘ ਨੇ ਵੀ ਇਸ ਮੈਦਾਨ ਵਿਚ ਆਪਣੇ ਜੌਹਰ ਦਿਖਾਏ,  ਜਿਸ ਤੋਂ ਸਰਕਾਰ ਬਹੁਤ ਖੁਸ਼ ਹੋਈ । ਆਪਣੇ ਕੋਲ ਬੁਲਾ ਕੇ ਜਦੋਂ ਨਗਰ ਖੇੜਾ ਤੇ ਪਰਿਵਾਰ ਪੁਛਿਆ ਤਾਂ ਸ਼ੇਰ-ਇ ਪੰਜਾਬ ਇਹ ਜਾਣ ਕੇ ਬਹੁਤ ਖ਼ੁਸ਼ ਹੋਏ ਕਿ ਇਹ ਜਵਾਨ ਤਾਂ ਸ.ਗੁਰਦਿਆਲ ਸਿੰਘ ਕੁਮੇਦਾਨ ਦਾ ਪੁਤਰ ਹੈ। ਪਿਆਰ ਦਿਤਾ  ਤੇ ਨਾਲ ਹੀ ਇਕ ਬੇਸ਼ਕੀਮਤੀ ਕੈਂਠਾ ਆਪਣੇ ਹਥੀਂ ਹਰੀ ਸਿੰਘ ਦੇ ਗਲ ਵਿਚ ਪਾਇਆ ਤੇ ਨਾਲ ਹੀ ਆਪਣੇ ਹਜ਼ੂਰੀ ਖਿਦਮਤਦਾਰ ਦਾ ਅਹੁਦਾ ਵੀ ਬਖਸ਼ਿਆ । ਹੁਣ ਹਰੀ ਸਿੰਘ ਲਾਹੌਰ ਸਰਕਾਰ ਦੀ ਹਜ਼ੂਰੀ ਵਿਚ ਵਿਚਰਣ ਲੱਗਾ , ਦਿਨ ਮਹੀਨਿਆਂ ਤੇ ਮਹੀਨੇ ਸਾਲ ਬਣ ਲੰਘ ਰਹੇ ਸਨ ਕਿ ਇਕ ਦਿਨ ......!

ਰਣਜੀਤ ਸਿੰਘ ਸਰਕਾਰ ਦੇ ਅਫਸਰਾਂ ਨੂੰ,
ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਨੂੰ।
ਕਾਦਰਯਾਰ ਬਹਾਦੁਰਾਂ ਵਿਚ ਚਮਕੇ,
ਹਰੀ ਸਿੰਘ ਜਿਉਂ ਚੰਨ ਸਿਤਾਰਿਆਂ ਵਿਚ(ਕਾਦਰ ਯਾਰ)

ਕਸੂਰ ਦੀ ਫ਼ਤਹ ਤੋਂ ਬਾਅਦ 1808 ਵਿਚ ਮਹਾਰਾਜਾ ਰਣਜੀਤ ਸਿੰਘ ਸਤਲੁਜ ਟੱਪ ਕੇ ਆਪਣੇ ਜਿਤ ਦੇ ਝੰਡੇ ਗੱਡ ਰਿਹਾ ਸੀ। ਜਦ ਮਲੇਰ ਕੋਟਲੇ ਦੇ ਪਠਾਣਾਂ ਨੇ ਹੀਲ ਹੁਜਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨ੍ਹਾਂ ਨੂੰ ਗੁੱਠੇ ਲਾਉਣ ਵਾਲਾ ਵੀ ਸਰਦਾਰ ਹਰੀ ਸਿੰਘ ਨਲਵਾ ਹੀ ਸੀ। ਮੈਟਕਾਫ ਨਾਲ ਹੋਈਆਂ ਮੁਲਾਕਾਤਾਂ ਵਕਤ ਹਰੀ ਸਿੰਘ ਨਲਵਾ ਮਹਾਰਾਜਾ ਸਾਹਿਬ ਦੇ ਨਾਲ ਸੀ। ਇਸ ਸਮੇਂ ਹਰੀ ਸਿੰਘ ਨਲਵਾ ਅੰਗਰੇਜ਼ਾਂ ਦੀਆਂ ਚਾਲਾਂ ਦੀ ਸੂਹ ਲਾਉਣ ਲਈ ਹਰਿਦੁਆਰ ਤਕ ਜਾਂਦਾ ਹੈ, ਇਹ ਜਗ੍ਹਾ ਜਿਥੇ ਘੋੜਿਆਂ ਦੀ ਮੰਡੀ ਸੀ, ਉਥੇ ਹੀ ਗੁਰੂ ਨਾਨਕ ਸਾਹਿਬ ਦੀ ਚਰਨ ਛੂਹ ਪ੍ਰਾਪਤ ਵੀ ਸੀ। ਇਹ ਉਹ ਵਕਤ ਹੈ ਜਦੋਂ ਖਾਲਸਾ ਰਾਜ ਤੇ ਅੰਗਰੇਜ਼ਾਂ ਵਿਚਕਾਰ ਸਤਲੁਜ ਦਰਿਆ ਨੂੰ ਹੱਦ ਮੰਨ ਲਿਆ ਜਾਂਦਾ ਹੈ।

ਕਸੂਰੀਏ ਨਵਾਬ ਦੀ ਕਰਤੂਤ ਪਿਛੇ ਬਹੁਤਾ ਹੱਥ ਮੁਲਤਾਨ ਦੇ ਨਵਾਬ ਮੁਜ਼ਾਫਰ ਖਾਂ ਦਾ ਸੀ। ਇਹ ਲਾਹੌਰ ਦਰਬਾਰ ਦੀ ਪਹਿਲਾਂ ਈਨ ਮੰਨ ਚੁਕਾ ਸੀ । ਕਸੂਰ ਵਾਲੇ ਕੁਤਬਦੀਨ ਨੂੰ ਇਸ ਨੇ ਧੰਨ ਦੌਲਤ,  ਗੋਲੀ ਸਿੱਕੇ ਆਦਿ ਨਾਲ ਇਮਦਾਦ ਦਿਤੀ ਸੀ। ਸ਼ੇਰ -- ਇ - ਪੰਜਾਬ ਨੂੰ ਇਸ ਗੱਲ ਦਾ ਪਤਾ ਲਗ ਗਿਆ ਸੀ ਤੇ ਉਹਨ੍ਹਾਂ ਨੇ ਇਸ ਗੱਲ ਦੀ ਪੂਰੀ ਕੰਨਸੋਅ ਕਢਵਾ ਲਈ ਸੀ। ਖਾਲਸਾ ਫੌਜਾਂ ਨੂੰ ਮੁਲਤਾਨ ਵਲ ਕੂਚ ਕਰਨ ਦਾ ਹੁਕਮ ਹੋਇਆ।ਅਗਵਾਹੀ ਸਰਕਾਰ ਆਪ ਖ਼ੁਦ ਕਰ ਰਹੀ ਸੀ। ਇਹ ਘਟਨਾ ਫਰਵਰੀ1810 ਦੀ ਹੈ।ਉਧਰ ਨਵਾਬ ਵੀ ਆਪਣੇ ਅੱਠ ਮੁੰਡਿਆਂ ਨਾਲ ਚੰਗੀ ਤਿਆਰੀ ਕਰਕੇ ਬੈਠਾ ਸੀ।ਮੈਦਾਨ 'ਚ ਨਵਾਬ ਦੇ ਪੈਰ ਉਖੜ ਗਏ, ਉਹ ਆਪਣੇ ਜਵਾਨਾਂ ਨਾਲ ਮੁਲਤਾਨ ਦੇ ਕਿਲੇ ਵਿਚ ਮੋਰਚੇ ਮਲ ਕੇ ਬੈਠ ਗਿਆ। ਖਾਲਸਾ ਫੌਜਾਂ ਨੇ ਮੁਲਤਾਨ ਸ਼ਹਰ ਤੇ ਕਬਜ਼ਾ ਕਰ ਲਿਆ ਤੇ ਕਿਲੇ ਦੁਆਲੇ ਘੇਰਾ ਘਤ ਕੇ ਬੈਠ ਗਏ। 

ਮੁਲਤਾਨ ਦਾ ਕਿਲ੍ਹਾ ਡਾਢਾ ਮਜ਼ਬੂਤ ਸੀ। ਜਦ ਤੋਪਾਂ ਦੇ ਗੋਲਿਆਂ ਨਾਲ ਕੁਝ ਨ ਬਣਿਆ ਤਾਂ ਫੈਸਲਾ ਕੀਤਾ ਗਿਆ ਕਿ ਕਿਲ੍ਹੇ ਦੀ ਫਸੀਲ 'ਚ ਸੁਰੰਗਾਂ ਪੁਟ ਬਰੂਦ ਭਰਿਆ ਜਾਵੇ,  ਫਿਰ ਹੀ ਫਤਹ ਹਾਸਲ ਹੋ ਸਕਦੀ ਹੈ, ਪਰ ਇਹ ਕੰਮ ਹੈ ਸੀ ਸਿੱਧਾ ਮੌਤ ਨੂੰ ਕਲਾਵੇ 'ਚ ਲੈਣ ਵਾਲਾ। ਮਹਾਰਾਜਾ ਸਾਹਿਬ ਦੇ ਸਨਮੁਖ ਸਭ ਤੋਂ ਪਹਿਲਾਂ ਹਰੀ ਸਿੰਘ ਨਲਵਾ,  ਨਿਹਾਲ ਸਿੰਘ ਅਟਾਰੀਵਾਲਾ, ਅਤਰ ਸਿੰਘ ਧਾਰੀ ਆਦਿ ਸਰਦਾਰ ਆਣ ਖਲੋਤੇ। 75 ਮਰਜੀਵੜਿਆਂ ਦਾ ਜਥਾ ਤਿਆਰ ਹੋ ਗਿਆ, ਮਹਾਰਾਜਾ ਸਾਹਬ ਵੀ ਇਨ੍ਹਾਂ ਨਾਲ ਜਾਣਾ ਚਾਹੁੰਦੇ ਸਨ, ਪਰ ਸਰਦਾਰਾਂ ਨੇ ਉਨ੍ਹਾਂ ਨੂੰ ਜਾਣ ਨਾ ਦਿਤਾ ਤੇ ਕਿਹਾ ਤੁਹਾਡੀ ਜਾਨ ਸਾਡੇ ਨਾਲੋਂ ਵੀ ਕੀਮਤੀ ਹੈ। 

ਇਹ ਜਥੇ ਦੇ ਬਚਾਅ ਲਈ ਭਾਂਵੇ ਮਹਾਰਾਜਾ ਸਾਹਬ ਨੇ ਤਿੰਨ ਤੋਪਾਂ ਉੱਚੇ ਥਾਂ ਤੇ ਬੀੜੀਆਂ ਸਨ,ਜਿਥੋਂ ਇਨ੍ਹਾਂ ਨੂੰ ਕਵਰ ਦਿਤਾ ਜਾ ਰਿਹਾ ਸੀ, ਪਰ ਫਿਰ ਫਸੀਲ ਤਕ ਅਪੜਦਿਆਂ ਕਈ ਸਿੰਘ ਸ਼ਹੀਦ ਹੋਏ ਤੇ ਕਈ ਜਖਮੀ ਹੋ ਗਏ। ਸਰਦਾਰ ਹਰੀ ਸਿੰਘ ਹੁਣਾ ਨੇ ਕਿਲੇ ਦੀ ਪੱਛਮੀ ਗੁੱਠ ਵਲ ਸੁਰੰਗਾਂ ਪੁਟ ਬਰੂਦ ਭਰ ਕੇ ਜਦ ਪਲੀਤੇ ਲਾਏ ਤਾਂ ਕਿਲ੍ਹੇ ਦੀ ਕੰਧ ਢਹਿਣ ਨਾਲ ਉਸ ਦੀਆਂ ਇਟਾਂ ਉਡ ਉਡ ਕਾਫੀ ਦੂਰੀ ਤਕ ਗਈਆਂ,  ਜਿਸ ਨਾਲ ਸਰਦਾਰ ਨਿਹਾਲ ਸਿੰਘ ਜਖਮੀ ਹੋਇਆ,  ਪਰ ਅਤਰ ਸਿੰਘ ਧਾਰੀ ਤਾਂ ਸਖ਼ਤ ਜਖਮੀ ਹੋਣ ਕਰਕੇ ਇਥੇ ਹੀ ਚੜਾਈ ਕਰ ਗਿਆ। ਸਰਦਾਰ ਹਰੀ  ਸਿੰਘ ਨਲਵਾ ਜਿਥੇ ਸਖਤ ਜਖਮੀ ਸੀ ਉਥੇ ਹੀ ਉਸ ਉਪਰ ਕਿਲੇ ਵਿਚੋਂ ਰਾਲ ਨਾਲ ਬਲ ਰਹੀਆਂ ਹਾਂਡੀਆਂ ਜੋ ਸੁਟੀਆਂ ਜਾ ਰਹੀਆਂ ਸਨ ਵਿਚੋਂ ਇਕ ਹਾਂਡੀ ਆ ਡਿੱਗੀ। ਉਸਦਾ ਸਾਰਾ ਸਰੀਰ ਝੁਲਸ ਗਿਆ।ਖਾਲਸਾ ਫੌਜਾਂ ਨੇ ਮੁਲਤਾਨ ਫ਼ਤਿਹ ਕਰ ਲਿਆ। 

ਹਰੀ ਸਿੰਘ ਨਲਵੇ ਬਾਰੇ ਇਕ ਵਾਰ ਤਾਂ ਹਕੀਮਾਂ ਨੇ ਨਾਉਮੈਦੀ ਜ਼ਾਹਰ ਕਰ ਦਿੱਤੀ ਸੀ ਕਿ , ਜਿਸਨੂੰ ਸੁਣਕੇ ਮਹਾਰਾਜਾ ਸਾਹਬ ਵੀ ਕਾਫੀ ਦੁਖੀ ਹੋ ਗਏ ਸਨ,ਦਵਾ ਨਾਲ ਦੁਆ ਵੀ ਚਲ ਰਹੀ ਸੀ,  ਅਕਾਲਪੁਰਖ ਦੀ ਮਿਹਰ ਹੋਈ ਸਰਦਾਰ ਨੂੰ ਮੋੜਾ ਪੈਣਾ ਸ਼ੁਰੂ ਹੋਇਆ । ਮੁਲਤਾਨ ਦੀ ਫਤਹ ਵਕਤ ਦਿਖਾਈ ਬਹਾਦਰੀ ਨੇ ਸਰਦਾਰ ਹਰੀ ਸਿੰਘ ਦਾ ਸਤਕਾਰ ਜਿਥੇ ਖਾਲਸਾ ਫੌਜਾਂ ਵਿਚ ਉੱਚਾ ਚੁਕਿਆ,  ਉਥੇ ਮਹਾਰਾਜਾ ਸਾਹਬ ਦੇ ਵੀ ਚਹੇਤੇ ਜਰਨੈਲਾਂ ਦੀ ਕਤਾਰ ਵਿਚ ਲਿਆ ਖੜਾ ਕੀਤਾ । ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ 20,000 ਰੁਪਏ ਸਲਾਨਾ ਦੀ  ਜਾਗੀਰ ਦੇ ਦਿਤੀ ਤੇ ਨਾਲ ਹੀ ਫੌਜ ਵਿਚ ਰੁਤਬਾ ਵੀ ਵਧਾ ਦਿਤਾ। ਇਧਰ ਸਰਦਾਰ ਅਜੇ  ਮੰਜੇ ਤੋਂ ਉਠਿਆ ਹੀ ਸੀ  ਕਿ ਉਧਰ ਅਫਗ਼ਾਨਿਸਤਾਨ 'ਚ ਹੋ ਰਹੀ ਉਥਲ ਪੁਥਲ ਨੇ ਖਾਲਸੇ ਨੂੰ ਅਟਕ ਵਲ ਕੂਚ ਕਰਨ ਦਾ ਮੌਕਾ ਦੇ ਦਿਤਾ ……………

ਸ਼ਾਹਪੁਰ ਦੇ ਟਿਵਾਣੇ ਮਹਾਰਾਜਾ  ਰਣਜੀਤ ਸਿੰਘ ਦੇ ਰਾਜ ਦੀ  ਹਦ ਬੰਦੀ ਵਿਚ ਆ ਕੇ ਡਾਕੇ ਮਾਰਦੇ ਸਨ,ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ।ਮਹਾਰਾਜਾ ਸਾਹਿਬ ਨੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕੀਤਾ, ਪਰ ਉਹ ਨ ਹਟੇ।ਅਖੀਰ ਹਰੀ ਸਿੰਘ ਨਲਵਾ ਤੇ ਦਲ ਸਿੰਘ ਰੰਧਾਵਾ ਦੀ ਕਮਾਨ ਥੱਲੇ ਖਾਲਸਾ ਫੌਜਾਂ ਨੇ 1812,ਫਰਵਰੀ ਮਹੀਨੇ ਜਾ ਮਿੱਠੇ ਟਿਵਾਣੇ ਇਲਾਕੇ ਨੂੰ ਘੇਰਾ ਪਾਇਆ।

ਟਿਵਾਣੇ ਆਪਣੇ ਆਗੂ ਅਹਿਮਦ ਖਾਂ ਦੀ ਅਗਵਾਈ ਵਿੱਚ ਬਹਾਦਰੀ ਨਾਲ ਲੜੇ, ਸਾਰੀ ਦਿਹਾੜੀ ਲੜਾਈ ਹੋਈ,ਟਿਵਾਣਿਆਂ ਦਾ ਨੁਕਸਾਨ ਕਾਫੀ ਹੋਇਆ।ਸਰਦਾਰਾਂ ਨੇ ਇਕ ਮੁਰਸਲਾ ਟਿਵਾਣਿਆਂ ਵੱਲ ਭੇਜਿਆ, ਜਿਸ ਵਿਚ ਲਿਖਿਆ ਸੀ, ਕਿ ਅੱਜ ਦੀ ਲੜਾਈ ਨੇ ਥੋਨੂੰ ਇਹ ਤਾਂ ਸਾਫ ਕਰਤਾ ਹੋਵੇਗਾ ਕੇ ਇਸ ਜੰਗ ਦਾ ਸਿੱਟਾ ਕੀ ਨਿਕਲੇਗਾ।

ਤੁਹਾਡੇ ਕੋਲ ਦੋ ਹੀ ਰਾਹ ਨੇ ,ਪਹਿਲਾ ਲੜ ਕੇ ਮਰਨਾ ਤੇ ਦੂਜਾ ਚੁੱਪ ਚਾਪ ਸ਼ਹਰ ਖਾਲੀ ਕਰਦੋ ਤੁਹਾਨੂੰ ਕੋਈ ਕੁੱਝ ਨਹੀ ਕਹੇਗਾ।ਸਾਡਾ ਕੰਮ ਰਬ ਦੇ ਬੰਦਿਆਂ ਨੂੰ ਮਾਰਨਾ ਨਹੀ ਸਗੋਂ ਲੋਕਾਂ ਲਈ ਅਮਨ ਪੈਦਾ ਕਰਨਾ। ਟਿਵਾਣੇ ਰਾਤੋ ਰਾਤ ਸ਼ਹਰ ਖਾਲੀ ਕਰਨਾ ਮੰਨ ਗਏ ।ਖਾਲਸਾ ਫੌਜ ਨੂੰ ਹੁਕਮ ਕੀਤਾ ਸਰਦਾਰ ਹਰੀ ਸਿੰਘ ਨੇ ਕਿ ਕੋਈ ਵੀ ਟਿਵਾਣਿਆਂ ਨਾਲ ਛੇੜ ਖਾਨੀ ਨਹੀ ਕਰੇਗਾ।

ਅਗਲੀ ਸਵੇਰ ਖਾਲਸਾ ਰਾਜ ਦਾ ਝੰਡਾ ਟਿਵਾਣਿਆਂ ਦੇ ਇਲਾਕੇ ਉਪਰ ਝੂਲਾਇਆ ਗਿਆ। ਜਦ ਲਾਹੌਰ ਇਸ ਫਤਿਹ ਦੀ ਖਬਰ  ਪਹੁੰਚੀ ਤਾਂ ਮਹਾਰਾਜਾ ਸਾਹਿਬ ਵਲੋਂ ਬੜੀ ਖੁਸ਼ੀ ਮਨਾਈ ਗਈ। 

* ਸਰਦਾਰ ਹਰੀ ਸਿੰਘ  ਨਲਵੇ ਦੇ ਦਬਦਬੇ ਦਾ ਐਸਾ ਸਿੱਕਾ ਅਫ਼ਗਾਨਾਂ ਦੇ ਦਿਲਾਂ 'ਤੇ ਬੈਠ ਗਿਆ ਸੀ ਕਿ ਅੱਜ ਤੱਕ ਹਰੀਆ ਆਖ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਿਸ਼ਾਵਰ ਦੇ ਨੇੜੇ ਦੇ ਇਲਾਕੇ ਵਿਚ ਮਾਵਾਂ ਆਪਣੇ ਨਿਆਣਿਆਂ ਨੂੰ ਡਰਾਵਾ ਉਸਦੇ ਨਾਮ ਦਾ ਵਰਤਦੀਆਂ ਹਨ।(ਸ.ਮ.ਲਤੀਫ)
* ਇਲਾਕਾ ਪਿਸ਼ਾਵਰ ਮੇਂ ਤੋ ਇਸ ਕਦਰ ਇਸ ਕਾ ਰੋਅਬ ਥਾ ਕਿ ਮਾਏਂ ਅਪਨੇ ਸ਼ੀਰ ਖੋਰ ਬੱਚੋਂ ਕੋ ਕਹਾ ਕਰਤੀ ਥੀਂ ਕਿ ਅਗਰ ਤੁਮ ਨੇਕ ਨਹੀਂ ਬਨੋਗੇ ਤੋ ਹਰੀ ਸਿੰਘ ਤੁਮ ਕੋ ਪਕੜ ਕਰ ਲੇ ਜਾਏਗਾ ਔਰ ਛੋਟੇ ਛੋਟੇ ਬੱਚੇ ਤੋ ਹਰੀ ਸਿੰਘ ਕੋ ਏਕ ਹਊਆ ਖਿਆਲ ਕਰਤੇ ਥੇ।(ਮੀਰ ਅਹਿਮਦ)
* ਸ਼ਕਲ ਸੂਰਤ , ਵਰਤਾਓ , ਖੁੱਲ੍ਹ ਕੇ ਗੱਲ ਕਰਨ ਦਾ ਅੰਦਾਜ਼ ਅਤੇ ਉਹਦੀਆਂ ਆਦਤਾਂ ਰਣਜੀਤ ਸਿੰਘ ਵਰਗੀਆਂ ਸਨ(ਮੋਹਨ ਲਾਲ)
*ਮਹਾਰਾਜਾ ਰਣਜੀਤ ਸਿੰਘ,  ਸਰਦਾਰ ਹਰੀ ਸਿੰਘ ਨਲਵਾ ਦੇ ਚੰਗੇ ਕਿਰਦਾਰ ਤੇ ਉੱਚੇ ਇਖਲਾਕ ਦੀ ਬਹੁਤ ਕਦਰ ਕਰਦਾ ਸੀ(ਸ.ਲ.ਸੂਰੀ)
*ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿਚੋਂ ਸਭ ਤੋਂ ਵੱਧ ਉੱਚੇ ਸੁੱਚੇ ਇਖਲਾਕ ਵਾਲਾ ਤੇ ਵੱਧ ਸਤਿਕਾਰਯੋਗ , ਦਲੇਰੀ ਤੇ ਬਹਾਦਰੀ ਦਾ ਪੁੰਜ ਸੀ। ਉਹਦਾ ਦਰਬਾਰ ਵਿੱਚ ਉੱਚ ਥਾਂ ਸੀ ਅਤੇ ਸਿੱਖਾਂ ਲਈ ਇੱਕ ਮਿਸਾਲ ਦਾ ਰੂਪ ਸੀ(ਪਾਨੀਕਰ)
* ਹਰੀ ਸਿੰਘ ਦੇ ਪਿਉ ਦੇ  ਵਕਤ ਵੇਲੇ ਲੋਕ ਅਫ਼ਗਾਨਾਂ ਕੋਲੋਂ ਡਰਦੇ ਸਨ ਤੇ ਹਰੀ ਸਿੰਘ ਦੇ ਬਾਅਦ ਅਫ਼ਗਾਨ ਡਰਦੇ ਹਨ ਤੇ ਡਰਦੇ ਰਹਿਣਗੇ।( ਨੰਦ ਗੋਪਾਲ)
* ਜੇਕਰ ਹਰੀ ਸਿੰਘ ਨਲਵਾ ਕੁੱਝ ਹੋਰ ਚਿਰ ਜਿਉਂਦਾ ਰਹਿੰਦਾ ਅਤੇ ਉਸ ਕੋਲ ਅੰਗਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਉਹ ਕਝ ਮਹੀਨਿਆਂ ਵਿਚ ਹੀ ਖਾਲਸਾ ਰਾਜ ਦੀਆਂ ਹੱਦਾਂ ਵਿਚ ਏਸ਼ੀਆ ਤੇ ਯੂਰਪ ਵੀ ਸ਼ਾਮਲ  ਕਰ ਲੈਂਦਾ(ਲੰਡਨ ਦਾ ਇਕ ਅਖਬਾਰ)
* ਸਰਦਾਰ ਹਰੀ ਸਿੰਘ ਨਲਵਾ ਵਾਹਿਦ ਇਕੋ ਇਕ ਜਰਨੈਲ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਮ ਤੇ ਸਿੱਕਾ ਚਲਾਉਣ ਦੀ ਇਜ਼ਾਜਤ ਦਿੱਤੀ।
* ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ  ਦੀ ਸ਼੍ਰੇਣੀ ਵਿਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।
ਮਹਾਰਾਜਾ ਸਾਹਬ ਨੇ ਆਪਣੇ ਇਸ ਜਰਨੈਲ ਦੀ ਸਮਾਧ ਜਮਰੌਦ ਦੇ ਕਿਲ੍ਹੇ ਵਿਚ ਬਣਵਾਈ , ਨਾਲ ਹੀ ਗੁਰੂ ਘਰ ਬਣਾ ਕੇ ਗ੍ਰੰਥੀ ਸਿੰਘ ਰਖ ਦਿੱਤਾ ,ਜਿਸ ਨੂੰ ਸਰਕਾਰੀ ਖਜ਼ਾਨੇ ਵਿਚੋਂ ਅੰਗਰੇਜ਼ਾਂ ਦੇ ਮੁਲਕ ਤਕਸੀਮ ਕਰਨ ਤਕ ਤਨਖਾਹ ਮਿਲਦੀ ਰਹੀ, ਪਿਛਲੇ ਸਾਲ  2019 ਵਿਚ ਕਈ ਦਹਾਕਿਆਂ ਬਾਅਦ ਪਿਸ਼ਾਵਰੀ ਸਿੱਖਾਂ ਨੇ ਵੰਡ ਤੋਂ ਬਾਅਦ ਇਸ ਸਮਾਧ 'ਤੇ ਸਰਦਾਰ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।
ਬਲਦੀਪ ਸਿੰਘ ਰਾਮੂੰਵਾਲੀਆ

  • Sardar Hari Singh Nalua-sikh
  • Sikh General
  • ਸਰਦਾਰ ਹਰੀ ਸਿੰਘ ਨਲੂਆ
  • ਸਿੱਖ ਜਰਨੈਲ

ਬਾਲਿਆਂ ਵਾਲੀ ਛੱਤ (ਮਿੰਨੀ ਕਹਾਣੀ)

NEXT STORY

Stories You May Like

  • son  mother  municipal election  vote  victory  rajasthan
    ਮਾਂ ਦੀ ਵੋਟ ਨੇ ਪੁੱਤ ਨੂੰ ਚੋਣਾਂ 'ਚ ਦਿਵਾਈ ਜਿੱਤ ! ਅਗਲੇ ਹੀ ਦਿਨ ਦੁਨੀਆ ਨੂੰ ਆਖ਼'ਤਾ ਅਲਵਿਦਾ
  • king harald v
    ਨਾਰਵੇ ਨੇ ਰਾਜਾ ਹੈਰਾਲਡ ਪੰਜਵੇਂ ਨੂੰ ਕਿਹਾ ਅਲਵਿਦਾ
  • ed writes to dg says   fir should be registered against former cm
    ED ਨੇ ਡਾਇਰੈਕਟਰ ਜਨਰਲ ਨੂੰ ਲਿਖਿਆ ਪੱਤਰ, ਕਿਹਾ- ਸਾਬਕਾ CM ਤੇ ਧੀ-ਜਵਾਈ ਖਿਲਾਫ ਦਰਜ ਹੋਵੇ FIR
  • ameesha patel breaks silence on dating rumors with ਮ
    ਪੰਡਯਾ ਨਾਲ ਡੇਟਿੰਗ ਦੀਆਂ ਅਫਵਾਹਾਂ ਨੂੰ ਲੈ ਕੇ ਅਮੀਸ਼ਾ ਪਟੇਲ ਨੇ ਤੋੜੀ ਚੁੱਪੀ, ''ਕਿਹਾ ਸੱਚ 'ਚ ਉਹ ਰੋਮਾਂਟਿਕ...
  • half day holiday in punjab today
    ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ, ਭਗਤ ਚੁੰਨੀ ਲਾਲ ਦੇ ਦਿਹਾਂਤ ਕਾਰਨ ਕੀਤਾ ਗਿਆ ਐਲਾਨ
  • gold earrings snatched from elderly woman in broad daylight
    ਦਿਨ-ਦਿਹਾੜੇ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਬਾਲੀਆਂ ਝਪਟੀਆਂ
  • 25th anniversary of 9 11
    9/11 ਦੀ 25ਵੀਂ ਵਰ੍ਹੇਗੰਢ: ਉਹ ਸਵੇਰ ਜਿਸ ਨੇ ਦੁਨੀਆ ਬਦਲ ਦਿੱਤੀ, 2,977 ਬੇਕਸੂਰ ਜਾਨਾਂ ਦੀ ਯਾਦ ਨੂੰ ਸਲਾਮ
  • gold prices fall  silver prices also fall  know today  s prices
    ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
  • cattle  smuggling  punjab police
    ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
  • announcement of a holiday on september 25
    25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
  • surprise checks conducted at hotels and guest houses
    ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ...
  • easy registration  fails again
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਫਿਰ ਫੇਲ੍ਹ, ਸਬ-ਰਜਿਸਟਰਾਰ ਦਫ਼ਤਰਾਂ ’ਚ 3 ਘੰਟੇ ਠੱਪ ਰਿਹਾ...
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ...
  • drugs department raids dilkusha market
    ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ 'ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ...
Trending
Ek Nazar
pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

heavy rain alert today imd

ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ...

neelam kothari breaks silence on her relationship with govinda

'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...

uk referendum

ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ !...

boat sinks

ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ

cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +