ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੂੰ ਸਾਥੀਆਂ ਸਮੇਤ ਆਪਣੇ ਅਸਤੀਫੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਸੌਂਪਣੇ ਚਾਹੀਦੇ ਹਨ ਜੋ ਇਕ ਮਿੰਟ ਵਿਚ ਪ੍ਰਵਾਨ ਕੀਤੇ ਜਾਣਗੇ।
ਯਮੁਨਾ ਪਾਰ ਇਲਾਕੇ ਵਿਚ ਗੁਰਚਰਨ ਸਿੰਘ ਰਾਜੂ ਤੇ ਸੁਖਵਿੰਦਰ ਸਿੰਘ ਬੱਬਰ ਦੀ ਅਗਵਾਈ ਹੇਠ ਰੱਖੇ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਦੇ ਹੁਕਮਾਂ ’ਤੇ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਪਿਛਲੇ ਦਿਨੀਂ ਰੱਖੀ ਗਈ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੇਲੇ ਬਾਈਕਾਟ ਕਰਕੇ ਸਰਨਾ ਤੇ ਜੀ. ਕੇ. ਨੇ ਪ੍ਰਧਾਨ ਮੰਤਰੀ ਦਫਤਰ ਵਿਚ ਜਾ ਕੇ ਅਸਤੀਫੇ ਦੇਣ ਦਾ ਡਰਾਮਾ ਕੀਤਾ ਸੀ। ਉਹਨਾਂ ਕਿਹਾ ਕਿ ਜੇਕਰ ਉਹ ਅਸਤੀਫਾ ਦੇਣ ਵਾਸਤੇ ਸੰਜੀਦਾ ਹਨ ਤਾਂ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਅਸਤੀਫਾ ਸੌਂਪਣ, ਅਸੀਂ ਇਕ ਮਿੰਟ ਵਿਚ ਸਵੀਕਾਰ ਕਰਾਂਗੇ। ਉਹਨਾਂ ਕਿਹਾ ਕਿ ਜੇਕਰ ਕਮੇਟੀ ਦਫਤਰ ਨਹੀਂ ਦੇਣਾ ਤਾਂ ਫਿਰ ਡਾਇਰੈਕਟਰ ਗੁਰਦੁਆਰਾ ਚੋਣਾਂ ਜਾਂ ਐਲ ਜੀ ਦੇ ਦਫਤਰ ਵਿਚ ਅਸਤੀਫਾ ਦੇਣ।
ਇਹ ਵੀ ਪੜ੍ਹੋ : 7 ਕਰੋੜ ਲੋਕਾਂ ਲਈ ਖੁਸ਼ਖਬਰੀ, PF ਖਾਤੇ 'ਚ ਆ ਗਿਆ ਵਿਆਜ ਦਾ ਪੈਸਾ, ਇੰਝ ਕਰੋ ਚੈੱਕ
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਲੋਕ ਸਿਰਫ ਸਿਆਸੀ ਡਰਾਮੇਬਾਜ਼ੀ ਕਰਦੇ ਹਨ ਜਿਸ ਤੋਂ ਹੁਣ ਦਿੱਲੀ ਦੀ ਸੰਗਤ ਭਲੀ ਭਾਂਤ ਜਾਣੂ ਹੈ। ਉਹਨਾਂ ਕਿਹਾ ਕਿ 2021 ਵਿਚ ਹੋਈਆਂ ਚੋਣਾਂ ਤੋਂ ਬਾਅਦ ਵੀ ਇਹਨਾਂ ਨੇ ਵੱਡਾ ਡਰਾਮਾ ਕੀਤਾ ਸੀ ਤੇ ਉਸ ਵੇਲੇ ਸਾਨੂੰ ਜਿੱਤੇ ਹੋਏ ਮੈਂਬਰਾਂ ਨੂੰ ਆਪਣੇ ਨਾਲ ਆ ਰਲਣ ਵਾਸਤੇ ਦਬਾਅ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਪਰ ਅਸੀਂ ਦਿੱਲੀ ਦੀ ਸੰਗਤ ਦੇ ਫਤਵੇ ਮੁਤਾਬਕ ਕੰਮ ਕੀਤਾ ਤੇ ਅੱਜ 29 ਮੈਂਬਰਾਂ ਦਾ ਕਾਫਲਾ 38 ਤੋਂ ਵੀ ਟੱਪ ਗਿਆ ਹੈ ਤੇ ਵਿਰੋਧੀਆਂ ਕੋਲ ਸਿਰਫ 10 ਤੋਂ 12 ਮੈਂਬਰ ਰਹਿ ਗਏ ਹਨ। ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਅਸੀਂ ਸੰਗਤਾਂ ਦੇ ਹੁਕਮ ਮੁਤਾਬਕ ਹੀ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਗੁਰਦੁਆਰਾ ਪ੍ਰਬੰਧ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਖੇਤਰ ਵਿਚ ਵੀ ਲਾਮਿਸਾਲ ਕੰਮ ਕੀਤੇ ਹਨ ਜੋ ਸੰਗਤਾਂ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਸਸਤਾ ਐੱਮਆਰ ਆਈ/ਸੀ ਟੀ ਸਕੈਨ ਸ਼ੁਰੂ ਕਰਨ ਮਗਰੋਂ ਅਸੀਂ ਪੈਟ ਸਕੈਨ ਟੈਸਟ ਸ਼ੁਰੂ ਕੀਤੇ ਤੇ ਫਿਰ ਬਾਲਾ ਸਾਹਿਬ ਹਸਪਤਾਲ ਦੇ ਅਗਲੇ ਪੜਾਅ ਵਿਚ 50 ਬੈਡਾਂ ਦਾ ਅਤਿ ਆਧੁਨਿਕ ਸਹੂਲਤਾਂ ਵਾਸਤੇ ਹਸਪਤਾਲ ਸ਼ੁਰੂ ਕੀਤਾ ਹੈ ਜਦੋਂ ਕਿ ਇਥੇ ਪਹਿਲਾਂ ਹੀ ਮੁਫਤ ਡਾਇਲਸਿਸ ਦੀ ਸਹੂਲਤ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ, ਪਨਬੱਸ-PRTC ਦੀਆਂ 3000 ਤੋਂ ਵੱਧ ਬੱਸਾਂ ਦਾ ‘ਚੱਕਾ ਜਾਮ’
NEXT STORY