ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਸ੍ਰੀ ਚਮਕੌਰ ਸਾਹਿਬ ਹਲਕੇ ਅਧੀਨ ਪੈਂਦੇ ਪਿੰਡ ਦੇ ਸਰਪੰਚ ਨੇ ਨਾਬਾਲਗ ਲੜਕੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦਿਆਂ ਉਸ ਨਾਲ ਬਲਾਤਕਾਰ ਕੀਤਾ। ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਨੇ ਪੁਲਸ ਕੋਲ ਬਿਆਨ ਦਰਜ ਕਰਵਾਉਂਦਿਆਂ ਸਬੰਧਿਤ ਉਹ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਰੋਜ਼ਾਨਾ ਆਟੋ ਰਾਹੀਂ ਆਪਣੇ ਸਕੂਲ ਜਾਂਦੀ ਹੈ ਜਿਸ ਦਾ ਡਰਾਇਵਰ ਸਾਡੇ ਪਿੰਡ ਦਾ ਹੀ ਹੈ।
ਆਟੋ ਦੇ ਡਰਾਇਵਰ ਨੇ ਆਪਣੇ ਫੋਨ ਰਾਹੀਂ ਮੇਰੀ ਗੱਲ ਸਾਡੇ ਪਿੰਡ ਦੇ ਸਰਪੰਚ ਨਾਲ ਕਰਵਾਈ ਜਿਸ ’ਤੇ ਉਸਨੇ ਕਿਹਾ ਕਿ ਤੁਸੀਂ ਸਾਰੀਆਂ ਕੁੜੀਆਂ ਮਹਿਫ਼ਲ ਏ ਪੰਜਾਬ ਢਾਬਾ ’ਤੇ ਕਦੋਂ ਪਾਰਟੀ ਕਰਨ ਆਉਣਾ ਹੈ ਤੇ ਬਾਅਦ ਵਿਚ ਸਰਪੰਚ ਨੇ ਮੈਨੂੰ ਇਕੱਲੀ ਆਉਣ ਲਈ ਕਿਹਾ ਜਿਸ ’ਤੇ ਮੈਂ ਮਨ੍ਹਾਂ ਕਰ ਦਿੱਤਾ। ਆਟੋ ਡਰਾਇਵਰ ਨੇ ਕਈ ਵਾਰ ਮੇਰੀ ਫੋਨ ’ਤੇ ਸਰਪੰਚ ਨਾਲ ਗੱਲ ਕਰਵਾਈ ਤਾਂ ਉਹ ਮੈਨੂੰ ਧਮਕੀਆਂ ਦਿੰਦਾ ਰਿਹਾ ਕਿ ਜੇ ਤੂੰ ਨਾ ਆਈ ਤਾਂ ਤੇਰੇ ਘਰਦਿਆਂ ਨੂੰ ਮਾਰ ਦਵਾਂਗਾ। ਉਸ ਦਿਨ ਮੈਂ ਡਰ ਗਈ ਸੀ ਤੇ ਸਰਪੰਚ ਨੂੰ ਕਿਹਾ ਕਿ ਉਹ ਆਪਣੀ ਸਹੇਲੀ ਨਾਲ ਆਵੇਗੀ। ਮੇਰੀ ਸਹੇਲੀ ਮੇਰੇ ਨਾਲ ਆਟੋ ਵਿਚ ਬੈਠ ਕੇ ਢਾਬੇ ’ਤੇ ਗਏ ਜਿੱਥੇ ਅਸੀਂ ਕੌਫੀ ਪੀਤੀ। ਅਸੀਂ 10-15 ਮਿੰਟ ਰੁਕੇ ਤਾਂ ਸਰਪੰਚ ਨੇ ਆਟੋ ਡਰਾਇਵਰ ਨੂੰ ਭੋਜੇਮਾਜਰਾ ਪੁਲ ਪਾਸ ਛੱਡਣ ਲਈ ਆਖਿਆ ਜਿੱਥੇ ਸਰਪੰਚ ਗੱਡੀ ਲੈ ਕੇ ਖੜਾ ਸੀ ਅਤੇ ਸਾਨੂੰ ਦੋਵਾਂ ਨੂੰ ਬਿਠਾ ਕੇ ਸਮਰਾਲਾ ਸਾਈਡ ਇੱਕ ਹੋਟਲ ਵਿਚ ਲੈ ਗਿਆ ਜੋ ਉਸਦੇ ਦੋਸਤ ਦਾ ਸੀ। ਮੇਰੀ ਸਹੇਲੀ ਕਾਰ ਵਿਚ ਬੈਠੀ ਤੇ ਸਰਪੰਚ ਮੈਨੂੰ ਹੋਟਲ ਦੇ ਇੱਕ ਕਮਰੇ ’ਚ ਲੈ ਗਿਆ। ਉਸ ਨੇ ਮੇਰੀ ਮਰਜ਼ੀ ਤੋਂ ਬਿਨ੍ਹਾਂ ਮੇਰੇ ਨਾਲ 2 ਵਾਰ ਜਬਰ ਜਨਾਹ ਕੀਤਾ। ਇਸ ਸਾਰੀ ਘਟਨਾ ਸਬੰਧੀ ਮੈਂ ਆਪਣੇ ਪਿਤਾ ਨੂੰ ਦੱਸਿਆ ਅਤੇ ਅਸੀਂ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਵਲੋਂ ਸਰਪੰਚ ਅਤੇ ਆਟੋ ਡਰਾਇਵਰ ਖਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
50 ਲੱਖ ਕਰਜ਼ਾ ਤੇ ਪਨਾਮਾ 'ਚ ਤਸ਼ੱਦਦ..., ਅਮਰੀਕਾ ਤੋਂ ਡਿਪੋਰਟ ਹੋਏ ਗੁਰਵਿੰਦਰ ਨੇ ਦੱਸੀ ਹੱਡ ਬੀਤੀ
NEXT STORY