ਭਵਾਨੀਗੜ੍ਹ, (ਵਿਕਾਸ, ਸੰਜੀਵ)- ਸਾਮਲਾਟ ਜ਼ਮੀਨ ਨੂੰ ਠੇਕੇ ’ਤੇ ਲੈਣ ਵਾਲਿਆਂ ਤੋਂ ਜ਼ਮੀਨ ਦੇ ਠੇਕੇ ਦੀ ਰਕਮ ਨਾ ਭਰਾਉਣ ਦੇ ਦੋਸ਼ ਹੇਠ ਪੰਚਾਇਤ ਵਿਭਾਗ ਨੇ ਪਿੰਡ ਘਰਾਚੋਂ ਦੇ 'ਆਪ' ਨਾਲ ਸਬੰਧਤ ਸਰਪੰਚ ਗੁਰਮੇਲ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਬਲਾਕ ਵਿਕਾਸ ਪੰਚਾਇਤ ਅਧਿਕਾਰੀ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਨੇ ਵਿਭਾਗ ਵੱਲੋਂ ਸਰਪੰਚ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਪਿੰਡ ਘਰਾਚੋਂ ਦੇ ਸਰਪੰਚ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਵਿਭਾਗ ਦੀ ਜਾਂਚ ਚੱਲ ਰਹੀ ਸੀ ਜਿਸ ਤਹਿਤ ਸਰਪੰਚ ਨੂੰ ਸਾਮਲਾਟ ਜ਼ਮੀਨ ਦੇ ਠੇਕੇ ਦੀ ਸਾਢੇ 5 ਲੱਖ ਰੁਪਏ ਦੀ ਰਾਸ਼ੀ ਨਾ ਜਮ੍ਹਾਂ ਕਰਵਾਉਣ 'ਤੇ ਸਸਪੈਂਡ ਕੀਤਾ ਗਿਆ ਹੈ। ਸੋਹੀ ਨੇ ਦੱਸਿਆ ਕਿ ਇਸ ਸਬੰਧੀ ਸਰਪੰਚ ਨੂੰ ਆਪਣਾ ਪੱਖ ਰੱਖਣ ਲਈ ਵਿਭਾਗ ਵੱਲੋਂ ਪੂਰਾ ਮੌਕਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ 'ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ 'ਤੇ ਹਮਲਾ
ਓਧਰ ਦੂਜੇ ਪਾਸੇ ਮੁਅੱਤਲੀ ਦਾ ਸਾਹਮਣਾ ਕਰ ਰਹੇ ਸਰਪੰਚ ਗੁਰਮੇਲ ਸਿੰਘ ਨੇ ਕਿਹਾ ਕਿ ਰਾਜਨੀਤਿਕ ਸ਼ਾਜਿਸ਼ ਦੇ ਤਹਿਤ ਹੀ ਉਨ੍ਹਾਂ ਨੂੰ ਸਸਪੈਡ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਪਿੰਡ ਦੀ ਪੰਚਾਇਤੀ ਸਾਮਲਾਟ ਜ਼ਮੀਨ ਨੂੰ ਠੇਕੇ ’ਤੇ ਲਿਆ ਹੋਇਆ ਸੀ ਜਿਸ ਦੀ ਰਕਮ ਨਾ ਭਰਨ ਕਾਰਨ ਵਿਅਕਤੀਆਂ ਨੂੰ ਕਈ ਵਾਰੀ ਨੋਟਿਸ ਵੀ ਕੱਢੇ ਗਏ ਤੇ ਪੰਚਾਇਤੀ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਨੋਟਿਸਾਂ ਅਤੇ ਈ-ਮੇਲ ਰਾਹੀਂ ਰਕਮ ਨਾ ਭਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਪਰ ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋਣ ਕਾਰਨ ਇਹਨਾਂ ਵਿਅਕਤੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਕੇ ਉਲਟਾ ਉਸਨੂੰ ਹੀ ਦੋਸ਼ੀ ਮੰਨਦਿਆ ਵਿਭਾਗ ਨੇ ਸਸਪੈਂਡ ਕਰ ਦਿੱਤਾ ਨਾਲ ਹੀ ਗੁਰਮੇਲ ਸਿੰਘ ਨੇ ਦੱਸਿਆ ਕਿ ਵਿਭਾਗ ਜਿਸ ਰਾਸ਼ੀ ਨੂੰ ਨਾ ਭਰਨ ਦੀ ਗੱਲ ਆਖ ਰਿਹਾ ਹੈ ਉਹ ਰਕਮ ਸਾਮਲਾਟ ਜ਼ਮੀਨ ਲੈਣ ਵਾਲਿਆਂ ਵੱਲੋਂ ਭਰ ਦਿੱਤੀ ਗਈ ਹੈ।
ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ
NEXT STORY