ਬੋਹਾ (ਬਾਂਸਲ) : ਸਰਪੰਚਨੀ ਦੇ ਪਤੀ ਵੱਲੋਂ ਮਜ਼ਦੂਰ ਸਾਥੀਆਂ ਸਾਹਮਣੇ ਕੁੱਟਮਾਰ ਕਰਨ ਤੇ ਬੇਇੱਜ਼ਤੀ ਨਾ ਸਹਾਰਦਿਆਂ ਮਜ਼ਦੂਰ ਵੱਲੋਂ ਸ਼ਮਸ਼ਾਨਘਾਟ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਸਰਪੰਚਨੀ ਦੇ ਪਤੀ ਖ਼ਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਵਿਖੇ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਲੱਖੀਵਾਲ ਵਿਖੇ ਨਰੇਗਾ ਵਰਕਰਾਂ ਦਾ ਕੰਮ ਚੱਲ ਰਿਹਾ ਸੀ, ਜਿੱਥੇ ਦੀ ਸਰਪੰਚ ਹਰਭਜਨ ਕੌਰ ਦਾ ਪਤੀ ਰਜਿੰਦਰ ਸਿੰਘ ਉਰਫ ਬੱਬੂ ਨਰੇਗਾ ਮਜ਼ਦੂਰਾਂ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਸੀ ਤਾਂ ਉੱਥੇ ਕੰਮ ਨੂੰ ਲੈ ਕੇ ਮਜ਼ਦੂਰ ਸੁਖਪਾਲ ਸਿੰਘ (47) ਪੁੱਤਰ ਬੰਤਾ ਸਿੰਘ ਨਾਲ ਉਸਦੀ ਬਹਿਸ ਹੋ ਗਈ ਅਤੇ ਕੁਝ ਸਮੇਂ ’ਚ ਹੀ ਰਜਿੰਦਰ ਸਿੰਘ ਬੱਬੂ ਨੇ ਕਰੀਬ 25 ਮਜ਼ਦੂਰਾਂ ਦੀ ਹਾਜ਼ਰੀ ’ਚ ਸੁਖਪਾਲ ਸਿੰਘ ਦੀ ਬਾਂਹ ਮਰੋੜਦਿਆਂ ਥੱਪੜ ਤੇ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੂੰ ਇੱਥੋਂ ਭੱਜ ਜਾ।
ਇਸ ’ਤੇ ਮਜ਼ਦੂਰ ਨੇ ਬੇਇੱਜਤੀ ਮਹਿਸੂਸ ਕਰਦਿਆਂ ਪਿੰਡ ਦੇ ਸ਼ਮਸ਼ਾਨਘਾਟ ’ਚ ਜਾ ਕੇ ਗਲੇ ’ਚ ਰੱਸੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐੱਸ. ਐੱਚ. ਓ. ਬੋਹਾ ਇੰਸਪੈਕਟਰ ਬੇਅੰਤ ਕੌਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਉਰਫ ਟਾਲੋ ਦੇ ਬਿਆਨ ’ਤੇ ਰਜਿੰਦਰ ਸਿੰਘ ਉਰਫ ਬੱਬੂ ਪੁੱਤਰ ਅਜੀਤ ਸਿੰਘ ਪਿੰਡ ਲੱਖੀਵਾਲ ਦੇ ਖ਼ਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੇ ਜਲੰਧਰ ਸ਼ਹਿਰ 'ਚ ਸਫ਼ਾਈ ਮੁਹਿੰਮਾਂ ਦਾ ਲਿਆ ਜਾਇਜ਼ਾ, ਆਖੀ ਇਹ ਗੱਲ
NEXT STORY