ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ 13 ਸਾਲਾ ਇਕ ਮੁੰਡੇ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਕੂਲ 'ਚ ਕੀਤੀਆਂ ਗਈਆਂ ਸ਼ਰਾਰਤਾਂ ਕਾਰਨ ਮਾਤਾ-ਪਿਤਾ ਦੀ ਝਿੜਕ ਦੇ ਡਰ ਤੋਂ ਉਸ ਨੇ ਅਜਿਹਾ ਕੀਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਸ਼੍ਰੀਨਗਰ ਪੁਲਸ ਥਾਣਾ ਖੇਤਰ ਦੇ ਅਧੀਨ ਵਾਗਲੇ ਐਸਟੇਟ ਇਲਾਕੇ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਮੁਲੁੰਡ ਦੇ ਇਕ ਸਕੂਲ 'ਚ ਪੜ੍ਹਨ ਵਾਲਾ ਰੁਦਰ ਰਾਕੇਸ਼ ਸਿੰਘ ਘਰ 'ਚ ਫਾਹੇ ਨਾਲ ਲਟਕਿਆ ਹੋਇਆ ਮਿਲਿਆ।
ਅਧਿਕਾਰੀ ਅਨੁਸਾਰ ਰੁਦਰ ਦੇ ਪਿਤਾ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਸਕੂਲ ਦੇ ਪ੍ਰਿੰਸੀਪਲ ਨੇ ਹਾਲ 'ਚ ਉਨ੍ਹਾਂ ਨੂੰ ਸਹਿਪਾਠੀਆਂ ਨਾਲ ਸ਼ਰਾਰਤਾਂ ਕਰਨ ਦੀ ਉਨ੍ਹਾਂ ਦੇ ਪੁੱਤ ਦੀ ਆਦਤ ਬਾਰੇ ਚਰਚਾ ਕਰਨ ਲਈ ਬੁਲਾਇਆ ਸੀ। ਉਨ੍ਹਾਂ ਕਿਹਾ,''ਪਿਤਾ ਸ਼ਹਿਰ ਤੋਂ ਬਾਹਰ ਸੀ, ਇਸ ਲਈ ਮਾਂ ਸਕੂਲ ਗਈ ਸੀ। ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਮਾਂ ਨੇ ਰੁਦਰ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਉਸ ਨੇ ਉਸਦੇ ਵਿਵਹਾਰ ਬਾਰੇ ਉਸਦੇ ਪਿਤਾ ਨੂੰ ਸ਼ਿਕਾਇਤ ਕਰ ਦਿੱਤੀ ਹੈ।'' ਅਧਿਕਾਰੀ ਨੇ ਦੱਸਿਆ ਕਿ ਮਾਤਾ-ਪਿਤਾ ਦੀ ਫਟਕਾਰ ਦੇ ਡਰ ਤੋਂ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮੁੰਡੇ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ 'ਚ ਠਾਣੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਾਜ਼ੀਆਬਾਦ ਦੇ ਹਸਪਤਾਲ 'ਚ ਵੱਡੀ ਲਾਪਰਵਾਹੀ: ਨਰਸ ਨੇ 9 ਮਹੀਨਿਆਂ ਦੀ ਮਾਸੂਮ ਦੀ ਵੱਢੀ ਉਂਗਲ, ਕੇਸ ਦਰਜ
NEXT STORY