ਪਟਿਆਲਾ (ਜੋਸਨ)—ਮੁੱਖ ਮੰਤਰੀ ਦੇ ਜ਼ਿਲੇ ਅਧੀਨ ਪੈਂਦੇ 9 ਬਲਾਕਾਂ ਵਿਚਲੇ ਪਿੰਡਾਂ ਦੀਆਂ 1038 ਗ੍ਰਾਮ ਪੰਚਾਇਤਾਂ ਵਿਚ 30 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਘੜਮੱਸ ਪਵੇਗਾ। ਇਨ੍ਹਾਂ ਚੋਣਾਂ ਦੀ ਮੁੱਖ ਕਮਾਂਡ ਸੰਭਾਲ ਰਹੀ ਵਧੀਕ ਜ਼ਿਲਾ ਚੋਣ ਅਧਿਕਾਰੀ ਤੇ ਏ. ਡੀ. ਸੀ. ਪਟਿਆਲਾ ਮੈਡਮ ਪੂਨਮਦੀਪ ਕੌਰ ਨੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਨੂੰ ਪੂਰੀ ਈਮਾਨਦਾਰੀ ਨਾਲ ਚੋਣਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਜ਼ਿਲੇ ਵਿਚ ਸਰਪੰਚਾਂ ਲਈ ਕੁੱਲ 4367 ਅਤੇ ਪੰਚਾਂ ਲਈ 13245 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ-ਪੱਤਰ ਦਾਖਲ ਕਰਵਾਏ ਸਨ। ਇਨ੍ਹਾਂ 'ਚੋਂ ਸਰਪੰਚਾਂ ਲਈ 4173 ਅਤੇ ਪੰਚੀ ਲਈ 12697 ਯੋਗ ਪਾਏ ਗਏ ਸਨ। ਯੋਗ ਪਾਏ ਜਾਣ ਵਾਲੇ ਕਾਗਜ਼ਾਂ ਵਿਚੋਂ ਸਰਪੰਚੀ ਦੇ 1880 ਅਤੇ ਪੰਚੀ ਲਈ 3373 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ-ਪੱਤਰ ਵਾਪਸ ਲਏ ਸਨ। ਇਨ੍ਹਾਂ 'ਚੋਂ ਜ਼ਿਲੇ ਵਿਚ 266 ਸਰਪੰਚ ਅਤੇ 3285 ਪੰਚ ਨਿਰਵਿਰੋਧ ਚੁਣੇ ਗਏ ਹਨ। ਹੁਣ ਸਰਪੰਚੀ ਲਈ 2027 ਤੇ ਪੰਚੀ ਲਈ 6039 ਉਮੀਦਵਾਰ ਚੋਣ ਮੈਦਾਨ 'ਚ ਹਨ।
ਸ਼ੰਭੂ ਕਲਾਂ ਬਲਾਕ 'ਚ 160 ਉਮੀਦਵਾਰ ਭਿੜਨਗੇ
ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ੰਭੂ ਕਲਾਂ ਬਲਾਕ ਦੇ 90 ਪਿੰਡਾਂ 'ਚ ਸਰਪੰਚੀ ਲਈ 332 ਯੋਗ ਉਮੀਦਵਾਰਾਂ 'ਚੋਂ 153 ਨੇ ਨਾਮਜ਼ਦਗੀਆਂ ਵਾਪਸ ਲਈਆਂ। 32 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 160 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਬਲਾਕ 'ਚ ਪੰਚਾਂ ਲਈ 1024 ਯੋਗ ਉਮੀਦਵਾਰਾਂ 'ਚੋਂ 274 ਨੇ ਨਾਮਜਦਗੀਆਂ ਵਾਪਸ ਲਈਆਂ। 306 ਪੰਚ ਬਿਨਾਂ ਮੁਕਾਬਲਾ ਜੇਤੂ ਰਹੇ। 438 ਚੋਣ ਲੜ ਰਹੇ ਹਨ।
ਨਾਭਾ ਬਲਾਕ 'ਚ 293 ਉਮੀਦਵਾਰ ਸਰਪੰਚੀ ਲਈ ਮੈਦਾਨ 'ਚ
ਬਲਾਕ ਨਾਭਾ 'ਚ 172 ਪਿੰਡਾਂ 'ਚ ਸਰਪੰਚੀ ਲਈ ਯੋਗ ਪਾਏ ਗਏ 620 ਉਮੀਦਵਾਰਾਂ 'ਚੋਂ 280 ਨੇ ਨਾਮਜ਼ਦਗੀਆਂ ਵਾਪਸ ਲਈਆਂ। 47 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ। 293 ਉਮੀਦਵਾਰ ਚੋਣ ਮੈਦਾਨ 'ਚ ਹਨ। ਇਥੇ ਪੰਚੀ ਲਈ 2122 ਯੋਗ ਉਮੀਦਵਾਰਾਂ 'ਚੋਂ 665 ਨੇ ਨਾਮਜ਼ਦਗੀਆਂ ਵਾਪਸ ਲਈਆਂ। 284 ਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 1173 ਉਮੀਦਵਾਰ ਚੋਣ ਲੜ ਰਹੇ ਹਨ।
ਭੁਨਰਹੇੜੀ 'ਚ ਫਸਣਗੇ 272 ਉਮੀਦਵਾਰਾਂ ਦੇ ਸਿੰਙ
ਬਲਾਕ ਭੁਨਰਹੇੜੀ 152 ਪਿੰਡਾਂ 'ਚ ਸਰਪੰਚੀ ਲਈ 561 ਯੋਗ ਉਮੀਦਵਾਰਾਂ 'ਚੋਂ 239 ਨੇ ਨਾਮਜ਼ਦਗੀਆਂ ਵਾਪਸ ਲਈਆਂ। 50 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 272 ਚੋਣ ਲੜ ਰਹੇ ਹਨ। ਪੰਚਾਂ ਲਈ 1527 ਯੋਗ ਉਮੀਦਵਾਰਾਂ 'ਚੋਂ 389 ਨੇ ਨਾਮਜ਼ਦਗੀਆਂ ਵਾਪਸ ਲਈਆਂ। 531 ਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 607 ਚੋਣ ਲੜ ਰਹੇ ਹਨ।
ਰਾਜਪੁਰਾ 'ਚ ਸਰਪੰਚੀ ਲਈ 188 ਕੈਂਡੀਡੇਟ
ਬਲਾਕ ਰਾਜਪੁਰਾ 'ਚ 99 ਪਿੰਡਾਂ 'ਚ ਸਰਪੰਚੀ ਲਈ 397 ਯੋਗ ਉਮੀਦਵਾਰਾਂ 'ਚੋਂ 186 ਨੇ ਨਾਮਜ਼ਦਗੀਆਂ ਵਾਪਸ ਲਈਆਂ। 23 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 188 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਬਲਾਕ 'ਚ ਪੰਚਾਂ ਲਈ 1287 ਯੋਗ ਉਮੀਦਵਾਰਾਂ 'ਚੋਂ 355 ਨੇ ਨਾਮਜ਼ਦਗੀਆਂ ਵਾਪਸ ਲਈਆਂ। 346 ਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 586 ਉਮੀਦਵਾਰ ਚੋਣ ਲੜ ਰਹੇ ਹਨ।
ਘਨੌਰ 'ਚ 157 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ
ਬਲਾਕ ਘਨੌਰ ਦੇ 85 ਪਿੰਡਾਂ 'ਚ ਸਰਪੰਚੀ ਲਈ 341 ਯੋਗ ਉਮੀਦਵਾਰਾਂ 'ਚੋਂ 157 ਨੇ ਨਾਮਜ਼ਦਗੀਆਂ ਵਾਪਸ ਲਈਆਂ। 24 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ 160 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਬਲਾਕ 'ਚ ਪੰਚਾਂ ਲਈ 1024 ਯੋਗ ਉਮੀਦਵਾਰਾਂ 'ਚੋਂ 274 ਨੇ ਨਾਮਜ਼ਦਗੀਆਂ ਵਾਪਸ ਲਈਆਂ। 312 ਪੰਚ ਬਿਨਾਂ ਮੁਕਾਬਲਾ ਜੇਤੂ ਰਹੇ ਅਤੇ 438 ਚੋਣ ਲੜ ਰਹੇ ਹਨ।
ਠੰਡ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ 'ਚ ਆਸਥਾ ਦਾ ਹੜ੍ਹ
NEXT STORY