ਅੰਮ੍ਰਿਤਸਰ (ਸੁਮਿਤ)— ਉੱਤਰ-ਭਾਰਤ 'ਚ ਜਿੱਥੇ ਕੜਾਕੇ ਦੇ ਸਰਦੀ ਅਤੇ ਸੀਤ ਲਹਿਰ ਚੱਲ ਰਹੀ ਹੈ, ਉਥੇ ਹੀ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਚ ਆਉ3 ਵਾਲੀਆਂ ਸੰਗਤਾਂ ਦੇ ਉਤਸ਼ਾਹ 'ਚ ਕੋਈ ਕਮੀ ਨਹੀਂ ਆਈ ਹੈ। ਸੰਗਤ ਨੰਗੇ ਪੈਰ ਗੁਰੂ ਘਰ ਦਾ ਦੀਦਾਰ ਕਰਨ ਲਈ ਆਈ ਹੈ। ਠੰਡ ਨੂੰ ਦੇਖਦੇ ਹੋਏ ਇਸ ਦੌਰਾਨ ਐੱਸ. ਜੀ. ਪੀ. ਸੀ. ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਪਰੀਕਰਮਾ 'ਚ ਵਿਸ਼ੇਸ਼ ਕਾਰਪਟ ਵਿਛਾ ਦਿੱਤੇ ਗਏ ਹਨ, ਜਿਸ ਨਾਲ ਵੀ ਸੰਗਤ ਨੂੰ ਸਰਦੀ ਦਾ ਅਹਿਸਾਸ ਨਾ ਹੋਵੇ। ਜਿਸ ਸਥਾਨ 'ਤੇ ਇਸ਼ਨਾਨ ਕੀਤਾ ਜਾਂਦਾ ਹੈ, ਉਸ ਸਥਾਨ ਦੇ ਬਾਹਰ ਵੀ ਵਿਸ਼ੇਸ਼ ਕਾਰਪਟ ਵਿਛਾ ਦਿੱਤੇ ਗਏ ਹਨ।

ਐੱਸ. ਜੀ. ਪੀ. ਸੀ. ਨੇ ਕਿਹਾ ਕਿ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ, ਜਿਸ ਨਾਲ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ। ਇਸ ਦੌਰਾਨ ਆਈ ਸੰਗਤ ਨੇ ਕਿਹਾ ਕਿ ਭਾਵੇਂ ਜਿੰਨੀ ਮਰਜ਼ੀ ਸਰਦੀ ਹੋਵੇ, ਉਨ੍ਹਾਂ ਨੂੰ ਇਥੇ ਗੁਰੂ ਘਰ 'ਚ ਸਰਦੀ ਦਾ ਅਹਿਸਾਸ ਨਹੀਂ ਹੁੰਦਾ ਹੈ। ਉਹ ਸਿੱਧੇ ਆਸਥਾ ਦੇ ਨਾਲ ਜੁੜੇ ਹਨ ਅਤੇ ਗੁਰੂ ਘਰ ਦੇ ਇਲਾਹੀ ਕੀਰਤਨ ਅਤੇ ਇਥੋਂ ਦੇ ਮਾਹੌਲ 'ਚ ਉਨ੍ਹਾਂ ਨੂੰ ਸਰਦੀ ਨਹੀਂ ਲੱਗਦੀ।
ਰਾਜਾ ਵੜਿੰਗ ਦਾ ਨਵਾਂ ਵਿਵਾਦ, ਹਨੂੰਮਾਨ ਚਾਲੀਸਾ ਦਾ ਕੀਤਾ ਅਪਮਾਨ
NEXT STORY