ਪਟਿਆਲਾ (ਬਲਜਿੰਦਰ) - ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ-ਕਸ਼ਮੀਰ ਵਿਚ ਜ਼ਰੂਰਤਮੰਦਾਂ ਅਤੇ ਅੱਤਵਾਦ ਪੀੜਤਾਂ ਦੀ ਸੇਵਾ ਲਈ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੂੰ ਸਨਮਾਨਿਤ ਕੀਤਾ। ਮੈਡਮ ਵਾਲੀਆ ਨੂੰ ਮੁੱਖ ਮੰਤਰੀ ਦੇ ਨਾਲ-ਨਾਲ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਵੀ ਵਧਾਈ ਦਿੱਤੀ। ਮੈਡਮ ਸਤਿੰਦਰਪਾਲ ਕੌਰ ਵਾਲੀਆ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਲੋਕਾਂ ਵੱਲੋਂ ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਲਈ ਹੁਣ ਤੱਕ 15 ਟਰੱਕ ਭੇਜ ਚੁੱਕੇ ਹਨ ਅਤੇ ਦੋ ਭੇਜਣ ਲਈ ਤਿਆਰ ਹਨ।
ਇਸ ਮੌਕੇ ਮੈਡਮ ਵਾਲੀਆ ਨੇ ਕਿਹਾ ਜਿਹੜਾ ਮੇਰਾ ਸਨਮਾਨ ਹੋਇਆ ਇਹ ਮੇਰਾ ਨਹੀਂ ਸਗੋਂ ਪੂਰੇ ਪਟਿਆਲਵੀਆਂ ਦਾ ਹੋਇਆ ਹੈ, ਕਿਉਂਕਿ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ, ਇਸੇ ਕਾਰਨ ਇਹ ਸਨਮਾਨ ਮੇਰੇ ਸ਼ਹਿਰ ਨਿਵਾਸੀਆਂ ਅਤੇ ਸਹਿਯੋਗੀਆਂ ਨੂੰ ਸਮਰਪਿਤ ਹੈ। ਮੈਡਮ ਵਾਲੀਆ ਨੇ ਕਿਹਾ ਕਿ ਜਿਥੇ ਸ਼ਹਿਰ ਨਿਵਾਸੀਆਂ ਨੇ ਹਮੇਸ਼ਾ ਮੇਰਾ ਸਹਿਯੋਗ ਕੀਤਾ, ਉਥੇ ਮੈਂ ਰਿਣੀ ਹਾਂ ਜਗ ਬਾਣੀ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ, ਜਿਨ੍ਹਾਂ ਦੇ ਆਸ਼ੀਰਵਾਦ ਅਤੇ ਪ੍ਰੇਰਣਾ ਸਦਕਾ ਮੈਨੂੰ ਹਮੇਸ਼ਾ ਸਮਾਜ ਸੇਵਾ ਅਤੇ ਜ਼ਰੂਰਤਮੰਦਾਂ ਤੇ ਗਰੀਬਾਂ ਦਾ ਦੁਖ ਦਰਦ ਵੰਡਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਮਨੋਬਲ ਮਿਲਿਆ।
ਰਾਜ ਮੰਤਰੀ ਤੇ ਵਿਧਾਇਕ ਨਾਗਰਾ ਨੇ ਆਨਲਾਈਨ ਰਜਿਸਟਰੀਆਂ ਦੇ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ
NEXT STORY