ਲੁਧਿਆਣਾ (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਨੇੜੇ ਸਤਲੁਜ ਦਰਿਆ ਵਿੱਚ ਪਾਣੀ ਦੇ ਵਾਧੇ ਕਾਰਨ ਦਰਿਆ ਵਿੱਚ ਰੇਤ ਦੀ ਖੋਦਾਈ ਕਰਨ ਵਾਲੀਆਂ ਦੋ ਪੋਕਲੇਨ ਮਸ਼ੀਨਾਂ ਤੇ ਇਕ ਟਿੱਪਰ ਪਾਣੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਤਲੁਜ ਦਰਿਆ ਵਿਚ ਪਿਛਲੇ ਕਈ ਮਹੀਨਿਆਂ ਤੋਂ ਨੈਸ਼ਨਲ ਹਾਈਵੇ ਰੋਪੜ ’ਤੇ ਰੇਤ ਤੇ ਮਿੱਟੀ ਪਾਉਣ ਲਈ ਖੋਦਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਬੀਤੀ ਰਾਤ ਸਤਲੁਜ ਦਰਿਆ ਵਿਚ ਭਾਖੜਾ ਡੈਮ ਤੋਂ ਅਚਾਨਕ ਪਾਣੀ ਛੱਡ ਦਿੱਤਾ ਗਿਆ। ਇਸ ਕਾਰਨ ਸਤਲੁਜ ਦਰਿਆ ਵਿਚ ਰੇਤ ਤੇ ਮਿੱਟੀ ਦੀ ਖੋਦਾਈ ਕਰਨ ਵਾਲੀਆਂ ਪੋਕਲੇਨ ਮਸ਼ੀਨਾਂ ਤੇ ਟਿੱਪਰ ਪਾਣੀ ਦੇ ਵਾਧੇ ਕਾਰਨ ਡੁੱਬ ਗਏ।
ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਵੀ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਨੈਸ਼ਨਲ ਹਾਈਵੇ ਪ੍ਰੋਜੈਕਟ ’ਤੇ ਮਿੱਟੀ ਪਾਉਣ ਵਾਲੇ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਰਾਤ ਦੇ ਸਮੇਂ ਪੋਕਲੇਨ ਮਸ਼ੀਨਾਂ ਤੇ ਟਿੱਪਰ ਸਤਲੁਜ ਦਰਿਆ ਵਿਚ ਖੜ੍ਹੇ ਕਰ ਕੇ ਚਲੇ ਗਏ ਸਨ ਪਰ ਅਚਾਨਕ ਰਾਤ ਵੇਲੇ ਸਤਲੁਜ ਦਰਿਆ ਵਿਚ ਪਾਣੀ ਛੱਡ ਦਿੱਤਾ ਗਿਆ, ਜਿਸ ਕਾਰਨ ਮਸ਼ੀਨਾਂ ਤੇ ਟਿੱਪਰ ਪਾਣੀ ਦੇ ਅੰਦਰ ਡੁੱਬ ਗਏ।
ਲੋਕਾਂ ਨੇ ਦੱਸਿਆ ਕਿ ਫਿਲਹਾਲ ਕੰਪਨੀ ਦੇ ਠੇਕੇਦਾਰਾਂ ਵੱਲੋਂ ਮਸ਼ੀਨਾਂ ਤੇ ਟਿੱਪਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਤਲੁਜ ਦਰਿਆ ਵਿਚ ਲਗਾਤਾਰ ਹੋ ਰਹੇ ਪਾਣੀ ਦੇ ਵਾਧੇ ਕਾਰਨ ਕਿਸੇ ਵੀ ਮਸ਼ੀਨ ਤੇ ਟਿੱਪਰ ਨੂੰ ਪਾਣੀ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ।
ਜਦੋਂ ਉਕਤ ਮਾਮਲੇ ਬਾਰੇ ਡਰੇਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਕਾਰਨ ਪਿੱਛੇ ਲਗਾਤਾਰ ਬਾਰਸ਼ ਹੋ ਰਹੀ ਹੈ, ਜਿਸ ਕਰਕੇ ਭਾਖੜਾ ਡੈਮ ਤੋਂ ਆਏ ਦਿਨ ਸਤਲੁਜ ਦਰਿਆ ਵਿਚ ਪਾਣੀ ਛੱਡਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਸਤਲੁਜ ਦਰਿਆ ਵਿਚ ਹੋਰ ਪਾਣੀ ਛੱਡਿਆ ਜਾਵੇਗਾ, ਜਿਸ ਕਾਰਨ ਸਤਲੁਜ ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ
NEXT STORY