ਗੁਰਦਾਸਪੁਰ (ਦੀਪਕ) - ਸੁਨੀਲ ਜਾਖੜ ਸਾਂਸਦ ਗੁਰਦਾਸਪੁਰ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਸਾਊਦੀ ਅਰਬ ਵਿਖੇ ਕੰਮ ਕਰਨ ਲਈ ਗਏ ਦਿਲਾਵਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਚੌਹਾਨ (ਪਠਾਨਕੋਟ) ਨੂੰ ਵਾਪਸ ਵਤਨ ਭਾਰਤ ਵਿਖੇ ਲਿਆਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਦਿਲਾਵਰ ਸਿੰਘ 19 ਜੂਨ 2017 ਨੂੰ ਰੋਜੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਗੁਜ਼ਾਰਿਸ ਕੀਤੀ ਕਿ ਉਹ ਸਾਊਦੀ ਅਰਬ ਵਿਚਲੇ ਭਾਰਤੀ ਅਮਬੈਂਸੀ ਨੂੰ ਆਦੇਸ਼ ਦੇਣ ਕਿ ਉਹ ਦਿਲਾਵਰ ਸਿੰਘ ਦੀ ਮਦਦ ਕਰਨ ਤੇ ਉਸਦਾ ਪਾਸਪੋਰਟ ਦਿਵਾ ਕਿ ਤੁਰੰਤ ਭਾਰਤ ਭੇਜਿਆ ਜਾਵੇ।
ਕਿਉਂਕਿ ਉਸਦਾ ਪਰਿਵਾਰ ਇਸ ਵੇਲੇ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਜਾਖੜ ਨੇ ਵਿਦੇਸ਼ ਮੰਤਰੀ ਦੇ ਧਿਆਨ 'ਚ ਲਿਆਦਾ ਕਿ ਸ੍ਰੀ ਦਿਲਾਵਰ ਸਿੰਘ ਦੀ ਪਤਨੀ ਨਿਸ਼ਾ ਨੇ ਉਨ੍ਹਾਂ ਦੇ ਧਿਆਨ 'ਚ ਲਿਆਦਾ ਕਿ ਉਸਦੇ ਪਰਿਵਾਰ 'ਚੋਂ ਕਈ ਵੀ ਵੱਡਾ ਮੈਂਬਰ ਇਸ ਹਾਲਤ 'ਚ ਨਹੀਂ ਹੈ ਕਿ ਉਹ ਦਿਲਾਵਰ ਦੀ ਮਦਦ ਕਰ ਸਕਣ। ਉਸ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਰਸਾਲਖੈਰ (ਜੂਬੇਲ) ਵਿਖੇ ਅਬੂ ਰਾਜਾ ਓਟਵੀ ਦੇ ਘਰ ਰਹਿ ਰਿਹਾ ਹੈ।
ਸੀਵਰੇਜ ਦੀ ਗੰਭੀਰ ਸਮੱਸਿਆ ਨੇ ਕੀਤਾ ਦੁਕਾਨਦਾਰਾਂ ਤੇ ਰਾਹਗੀਰਾਂ ਦੇ ਨੱਕ 'ਚ ਦਮ
NEXT STORY