ਜਲੰਧਰ— ਪੈਸਾ ਕਮਾਉਣ ਦੀ ਲਾਲਸਾ 'ਚ ਵਿਦੇਸ਼ ਜਾਣ ਦੀ ਲਾਲਸਾ ਰੱਖਣ ਵਾਲੇ ਨੌਜਵਾਨਾਂ ਲਈ ਅਹਿਮ ਖਬਰ ਹੈ। ਜਾਣਕਾਰੀ ਦੇ ਦੇਈਏ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਏਜੰਟ ਨਾਲ ਹਰ ਚੀਜ਼ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਜਾਓ ਅਤੇ ਜਿਸ ਕੰਪਨੀ 'ਚ ਤੁਸੀਂ ਜਾ ਕੇ ਕੰਮ ਕਰਨਾ ਹੈ, ਉਸ ਬਾਰੇ ਵੀ ਪੂਰੀ ਪੜਤਾਲ ਕਰ ਲਵੋ। ਪਿਛਲੇ ਕੁਝ ਸਾਲ ਪਹਿਲਾਂ ਸਾਊਦੀ ਅਰਬ ਗਏ ਨੌਜਵਾਨ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਇਹ ਨੌਜਵਾਨ ਸਾਊਦੀ ਅਰਬ 'ਚ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਸਨ। ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਾ ਤਾਂ ਤਨਖਾਹ ਮਿਲੀ ਅਤੇ ਨਾ ਹੀ ਉਨ੍ਹਾਂ ਦਾ ਵੀਜ਼ਾ ਵਧਾਇਆ ਗਿਆ।
ਇਸ ਤੋਂ ਬਾਅਦ ਪਰਿਵਾਰ ਦੀ ਮਦਦ ਲਈ ਕੁਝ ਲੋਕ ਅੱਗੇ ਆਏ, ਜਿਨ੍ਹਾਂ ਨੇ ਭਾਰਤ ਸਰਕਾਰ ਤੱਕ ਇਸ ਮਸਲੇ ਨੂੰ ਪਹੁੰਚਾਇਆ ਅਤੇ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਸਾਊਦੀ ਅਰਬ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜੇ ਜਾਰੀ ਕੀਤੇ ਗਏ। ਸਾਊਦੀ ਅਰਬ 'ਚ ਫਸੇ ਕਰੀਬ 700 ਲੋਕ ਵਾਪਸ ਭਾਰਤ ਆ ਗਏ ਹਨ ਅਤੇ ਬਾਕੀ ਲੋਕਾਂ ਨੂੰ ਲਿਆਉਣ ਲਈ ਕੋਸ਼ਿਸ਼ ਚੱਲ ਕੋਸ਼ਿਸ਼ ਚੱਲ ਰਹੀ ਹੈ।
ਭਾਜਪਾ ਦੇ ਜ਼ਿਲਾ ਪ੍ਰਧਾਨ ਰਮਨ ਪੱਬੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਭਾਰਤ ਵਾਪਸ 'ਚ ਜਲੰਧਰ ਦੇ ਲੋਕਾਂ ਦਾ ਅਹਿਮ ਰੋਲ ਰਿਹਾ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿ ਜਲਦੀ ਹੀ ਬਾਕੀ ਲੋਕਾਂ ਨੂੰ ਵੀ ਭਾਰਤ ਵਾਪਸ ਲਿਆਂਦਾ ਜਾਵੇਗਾ। ਰਾਜ਼ੀਖੁਸ਼ੀ ਵਾਪਸ ਪਰਤੇ ਜਲੰਧਰ ਵਾਸੀ ਰੂਪ ਲਾਲ, ਕਰਮਜੀਤ ਸਿੰਘ, ਸੁਰਿੰਦਰਜੀਤ ਸਿੰਘ, ਲਛੂ ਰਾਮ, ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਭਾਜਪਾ ਦਫਤਰ ਪਹੁੰਚ ਕੇ ਮੋਦੀ ਸਰਕਾਰ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸਾਬਕਾ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਜਨਰਲ ਸਕੱਤਰ ਰਾਕੇਸ਼ ਰਾਠੋਰ, ਪੰਜਾਬ ਯੂਥ ਭਾਜਪਾ ਦੇ ਮੀਡੀਆ ਇੰਚਾਰਜ ਅਸ਼ੋਕ ਸਰੀਨ ਦਾ ਧੰਨਵਾਦ ਕੀਤਾ।
ਜ਼ਿਲਾ ਭਾਜਪਾ ਪ੍ਰਧਾਨ ਰਮਨ ਪੱਬੀ, ਜਨਰਲ ਸਕੱਤਰ ਰਾਜੀਵ ਢੀਂਗਰਾ ਨੇ ਸਭ ਦਾ ਮੂੰਹ ਮਿੱਠਾ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਸਾਊਦੀ ਅਰਬ ਤੋਂ ਵਾਪਸ ਆਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਥੋਂ ਦੇ ਰਿਆਦ ਅਤੇ ਜੱਦਾ ਵਿਖੇ ਫਸੇ ਹਜ਼ਾਰਾਂ ਭਾਰਤੀਆਂ ਦੀ ਹਾਲਤ ਬਹੁਤ ਮਾੜੀ ਸੀ। ਉਹ ਬਿਨਾਂ ਪੈਸਿਆਂ ਤੋਂ ਹੀ ਵੱਖ-ਵੱਖ ਕੈਂਪਾਂ ਤੋਂ ਰਹਿਣ ਲਈ ਮਜਬੂਰ ਸਨ। ਉਥੇ ਸਿਹਤ ਸੇਵਾਵਾਂ ਵਰਗੀ ਕੋਈ ਵੀ ਚੀਜ਼ ਨਹੀਂ ਸੀ। ਉਥੇ ਬਿਜਲੀ, ਪਾਣੀ ਦਾ ਵੀ ਮਾੜਾ ਹਾਲ ਸੀ। ਉਨ੍ਹਾਂ ਕੋਲ ਵੀਜ਼ੇ ਵੀ ਨਹੀਂ ਸਨ। ਉਹ ਇਕ ਤਰ੍ਹਾਂ ਨਾਲ ਕੈਦੀਆਂ ਵਾਂਗ ਉਥੇ ਰਹਿਣ ਲਈ ਮਜਬੂਰ ਸਨ। ਪਿਛਲੇ ਸਾਲ ਅਕਤੂਬਰ ਤੱਕ ਉਕਤ ਫਸੇ ਪੰਜਾਬੀਆਂ ਦਾ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਸੀ।
ਪੰਜਾਬ 'ਦਿਮਾਗੀ ਬੁਖਾਰ' ਲੈ ਕੇ ਚੌਕਸ, ਜਲਦ ਜਾਰੀ ਹੋਵੇਗਾ 'ਅਲਰਟ'
NEXT STORY