ਜਲਾਲਾਬਾਦ,(ਸੇਤੀਆ): ਸਰਕਾਰੀ ਨਿਰਦੇਸ਼ਾਂ ਅਨੁਸਾਰ ਨੇੜਲੇ ਭਵਿੱਖ 'ਚ ਜਲਾਲਾਬਾਦ ਹਲਕੇ 'ਚ ਬਲਾਕ ਸੰਮਤੀ ਦੇ ਚੇਅਰਮੈਨ ਦੀ ਕੁਰਸੀ ਨੂੰ ਐਸ. ਸੀ. ਵਰਗ ਲਈ ਰਾਖਵਾ ਰੱਖ ਦਿੱਤਾ ਗਿਆ ਹੈ। ਹੁਣ ਬਲਾਕ ਸੰਮਤੀ ਦਾ ਚੇਅਰਮੈਨ ਐਸ. ਸੀ ਵਰਗ ਨਾਲ ਸੰਬੰਧਿਤ ਹੀ ਬਣ ਸਕੇਗਾ ਜਦਕਿ ਉਪ ਚੇਅਰਮੈਨ ਲਈ ਜਨਰਲ ਵਰਗ ਨਾਲ ਸੰੰਬੰਧਤ ਵਿਅਕਤੀ ਹੋ ਸਕਦਾ ਹੈ। ਉਧਰ ਦੂਜੇ ਪਾਸੇ ਐਸ. ਸੀ. ਵਰਗ ਲਈ ਇਹ ਕੁਰਸੀ ਰਿਜ਼ਰਵ ਹੋਣ ਤੋਂ ਬਾਅਦ ਉਨ੍ਹਾਂ ਉਮੀਦਵਾਰਾਂ ਦੀਆਂ ਉਮੀਂਦਾਂ 'ਤੇ ਪਾਣੀ ਫਿਰ ਗਿਆ ਹੈ, ਜੋ ਚੇਅਰਮੈਨ ਦੇ ਅਹੁਦੇ ਲਈ ਜਨਰਲ ਅਤੇ ਬੀ.ਸੀ. ਵਰਗ ਤੋਂ ਆਸ ਲਾਈ ਬੈਠੇ ਸਨ । ਦੱਸਣਯੋਗ ਹੈ ਕਿ ਪਿਛਲੇ 10 ਸਾਲਾਂ ਦੌਰਾਨ ਵੀ ਬਲਾਕ ਸੰੰਮਤੀ ਜਲਾਲਾਬਾਦ ਦੇ ਚੇਅਰਮੈਨ ਕੁਰਸੀ ਤੇ ਐਸਸੀ ਵਰਗ ਦਾ ਨੁਮਾਇੰਦਾ ਹੀ ਬਿਰਾਜਮਾਨ ਰਿਹਾ ਹੈ ਅਤੇ ਹੁਣ ਸਰਕਾਰੀ ਨਿਰਦੇਸ਼ਾਂ ਅਨੁਸਾਰ ਇੱਕ ਵਾਰ ਪੱਕੇ ਤੌਰ ਐਸਸੀ ਵਰਗ ਲਈ ਚੇਅਰਮੈਨ ਦੀ ਸੀਟ ਰਾਖਵੀ ਹੋ ਗਈ ਹੈ ਅਤੇ ਨੇੜਲੇ ਭਵਿੱਖ ਵਿੱਚ ਜਲਾਲਾਬਾਦ ਦੀ ਬਲਾਕ ਸੰਮਤੀ ਦਾ ਚੇਅਰਮੈਨ ਐਸਸੀ ਵਰਗ ਨਾਲ ਸੰਬੰਧਤ ਹੀ ਹੋਵੇਗਾ
ਨਾਜਾਇਜ਼ ਸ਼ਰਾਬ ਸਮੇਤ ਚਾਰ ਗ੍ਰਿਫਤਾਰ
NEXT STORY