Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    6:27:48 AM

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਮੰਤਰੀ ਭੁੱਲਰ ਵੱਲੋਂ ਕਰੋੜਾਂ ਦਾ ਘਪਲਾ ਬੇਨਕਾਬ, ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ 'ਤੇ ਡਿੱਗੀ ਗਾਜ

PUNJAB News Punjabi(ਪੰਜਾਬ)

ਮੰਤਰੀ ਭੁੱਲਰ ਵੱਲੋਂ ਕਰੋੜਾਂ ਦਾ ਘਪਲਾ ਬੇਨਕਾਬ, ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ 'ਤੇ ਡਿੱਗੀ ਗਾਜ

  • Updated: 13 Oct, 2023 09:25 PM
Chandigarh
scam of crores exposed by minister bhullar
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਵਿੱਚ ਕਰੀਬ 121 ਕਰੋੜ ਰੁਪਏ ਦਾ ਵੱਡਾ ਘਪਲਾ ਬੇਨਕਾਬ ਕੀਤਾ ਹੈ। ਉਨ੍ਹਾਂ ਸਖ਼ਤ ਰੁਖ਼ ਅਪਣਾਉਂਦਿਆਂ ਜਿੱਥੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ ਨੂੰ ਤੁਰੰਤ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ, ਉਥੇ ਹੀ ਘਪਲੇ ਦੀ ਅਗਲੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪਣ ਲਈ ਕਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਨਾ-ਬਰਦਾਸ਼ਤਯੋਗ ਨੀਤੀ ਅਪਣਾਈ ਗਈ ਹੈ, ਜਿਸ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਇਹ ਸਭ ਤੋਂ ਵੱਡਾ ਘਪਲਾ ਜੱਗ-ਜ਼ਾਹਿਰ ਕੀਤਾ ਗਿਆ ਹੈ।

ਭੁੱਲਰ ਨੇ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਪੈਂਦੇ ਪਿੰਡ ਸਲੇਮਪੁਰ, ਸੇਖੇਵਾਲ, ਸੇਲਕੀਆਣਾ, ਬੌਂਕੜ ਗੁੱਜਰਾਂ, ਕੜਿਆਣਾ ਖੁਰਦ ਅਤੇ ਧਨਾਨਸੂ ਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਹੋਣ 'ਤੇ ਇਨ੍ਹਾਂ ਗ੍ਰਾਮ ਪੰਚਾਇਤਾਂ ਨੂੰ 252.94 ਕਰੋੜ ਰੁਪਏ ਦੀ ਐਵਾਰਡ ਰਾਸ਼ੀ ਪ੍ਰਾਪਤ ਹੋਈ ਸੀ ਪਰ ਵਿਭਾਗ ਦੇ ਕੁਝ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋਂ ਸਰਪੰਚਾਂ ਨਾਲ ਰਲ ਕੇ ਇਸ ਰਾਸ਼ੀ ਵਿੱਚੋਂ 120.87 ਕਰੋੜ ਰੁਪਏ ਕਢਵਾ ਲਏ ਗਏੇ। ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਅਤੇ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਜਾਂਚ ਟੀਮ ਬਣਾਈ ਗਈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਹੰਸ ਰਾਜ ਜੋਸਨ ਤੇ ਡਾ. ਮਹਿੰਦਰ ਰਿਣਵਾ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ, ਦੱਸੀ ਇਹ ਵਜ੍ਹਾ

ਜਾਂਚ ਵਿੱਚ ਸਾਹਮਣੇ ਆਇਆ ਕਿ ਵਿਭਾਗ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਨੇ ਆਪਸੀ ਮਿਲੀਭੁਗਤ ਨਾਲ ਆਪਣੇ ਪੱਧਰ 'ਤੇ ਹੀ ਐੱਫ.ਡੀ. ਤੋੜ ਕੇ 120.87 ਕਰੋੜ ਰੁਪਏ ਦੀ ਰਕਮ ਕਢਵਾਈ ਅਤੇ ਬਿਨਾਂ ਪ੍ਰਬੰਧਕੀ ਤੇ ਤਕਨੀਕੀ ਪ੍ਰਵਾਨਗੀ ਤੋਂ ਇਹ ਰਾਸ਼ੀ ਆਪਣੀ ਮਨਮਰਜ਼ੀ ਨਾਲ ਖ਼ਰਚ ਕਰ ਦਿੱਤੀ ਗਈ, ਜਦਕਿ ਵਿਭਾਗ ਵੱਲੋਂ ਜਾਰੀ ਪਾਲਿਸੀ ਅਤੇ ਹਦਾਇਤਾਂ ਅਨੁਸਾਰ ਜਦੋਂ ਕਿਸੇ ਗ੍ਰਾਮ ਪੰਚਾਇਤ ਨੂੰ ਉਸ ਦੀ ਜ਼ਮੀਨ ਐਕਵਾਇਰ ਹੋਣ 'ਤੇ ਐਵਾਰਡ ਰਾਸ਼ੀ ਪ੍ਰਾਪਤ ਹੁੰਦੀ ਹੈ ਤਾਂ ਅਜਿਹੀ ਰਕਮ ਸਟੇਟ ਬੈਂਕ ਆਫ਼ ਇੰਡੀਆ ਵਿੱਚ ਐੱਫ.ਡੀ. ਦੇ ਰੂਪ ਵਿੱਚ ਜਮ੍ਹਾ ਕਰਵਾਈ ਜਾਣੀ ਹੁੰਦੀ ਹੈ। ਬਿਨਾਂ ਸਰਕਾਰ ਦੀ ਪ੍ਰਵਾਨਗੀ ਤੋਂ ਅਜਿਹੀ ਐੱਫ.ਡੀ. ਨੂੰ ਤੋੜਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਸਿਰਫ ਇਸ ਐੱਫ.ਡੀ. ਤੋਂ ਪ੍ਰਾਪਤ ਵਿਆਜ ਨੂੰ ਹੀ ਤਕਨੀਕੀ ਅਧਿਕਾਰੀਆਂ ਦੀ ਸਲਾਹ ਨਾਲ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਲੈਣ ਉਪਰੰਤ ਪਿੰਡ ਦੇ ਵਿਕਾਸ ਕਾਰਜਾਂ ਉਪਰ ਖ਼ਰਚ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ 'ਚ ਸਪੱਸ਼ਟ ਹੈ ਕਿ ਜੇ ਕੋਈ ਅਧਿਕਾਰੀ/ਕਰਮਚਾਰੀ ਜਾਂ ਸਰਪੰਚ ਬਿਨਾਂ ਸਰਕਾਰ ਦੀ ਪ੍ਰਵਾਨਗੀ ਤੋਂ ਅਜਿਹੀ ਰਕਮ ਆਪਣੀ ਮਨਮਰਜ਼ੀ ਨਾਲ ਖ਼ਰਚ ਕਰਦਾ ਹੈ ਤਾਂ ਅਜਿਹੀ ਰਕਮ ਨੂੰ ਅਯੋਗ ਖ਼ਰਚਾ ਐਲਾਨਿਆ ਜਾਵੇਗਾ ਅਤੇ ਇਸ ਦੀ ਵਸੂਲੀ ਖ਼ਰਚ ਕਰਨ ਵਾਲੇ ਸਬੰਧਤ ਅਧਿਕਾਰੀ/ਕਰਮਚਾਰੀ/ਸਰਪੰਚ ਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Big Breaking: ਭਾਜਪਾ ਨੂੰ ਵੱਡਾ ਝਟਕਾ, ਰਾਜ ਕੁਮਾਰ ਵੇਰਕਾ ਸਣੇ ਕਾਂਗਰਸ ਦੇ ਇਨ੍ਹਾਂ ਵੱਡੇ ਆਗੂਆਂ ਦੀ ਘਰ ਵਾਪਸੀ

ਭੁੱਲਰ ਨੇ ਦੱਸਿਆ ਕਿ ਪਿੰਡ ਧਨਾਨਸੂ ਦੀ 299 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਪੰਚਾਇਤ ਨੂੰ 104.54 ਕਰੋੜ ਰੁਪਏ ਐਵਾਰਡ ਰਾਸ਼ੀ ਦੇ ਰੂਪ ਵਿੱਚ ਮਿਲੇ ਸਨ, ਜਿਸ ਵਿੱਚੋਂ 61.23 ਕਰੋੜ ਰੁਪਏ ਬਿਨਾਂ ਪ੍ਰਵਾਨਗੀ ਖ਼ਰਚੇ ਗਏ। ਪਿੰਡ ਸੇਖੇਵਾਲ ਦੀ ਐਕਵਾਇਰ ਕੀਤੀ 81 ਏਕੜ ਜ਼ਮੀਨ ਬਦਲੇ ਮਿਲੀ 64.82 ਕਰੋੜ ਰੁਪਏ ਰਾਸ਼ੀ ਵਿੱਚੋਂ 29.50 ਕਰੋੜ ਰੁਪਏ ਖ਼ਰਚ ਕੀਤੇ ਗਏ। ਪਿੰਡ ਸਲੇਮਪੁਰ ਦੀ 86 ਏਕੜ ਜ਼ਮੀਨ ਲਈ 5.63 ਕਰੋੜ ਰੁਪਏ ਪ੍ਰਾਪਤ ਹੋਏ, ਜਿਸ ਵਿੱਚੋਂ 1.53 ਕਰੋੜ ਰੁਪਏ ਖ਼ਰਚੇ ਗਏ। ਇਸੇ ਤਰ੍ਹਾਂ ਪਿੰਡ ਕੜਿਆਣਾ ਖੁਰਦ ਦੀ ਐਕਵਾਇਰ ਕੀਤੀ ਗਈ 416 ਏਕੜ ਜ਼ਮੀਨ ਲਈ 42.56 ਕਰੋੜ ਰੁਪਏ ਐਵਾਰਡ ਰਾਸ਼ੀ ਦਿੱਤੀ ਗਈ, ਜਿਸ ਵਿੱਚੋਂ ਗ੍ਰਾਮ ਪੰਚਾਇਤ ਨੇ 3.36 ਕਰੋੜ ਰੁਪਏ ਬਿਨਾਂ ਮਨਜ਼ੂਰੀ ਤੋਂ ਖ਼ਰਚੇ, ਜਦਕਿ ਪਿੰਡ ਬੌਂਕੜ ਗੁੱਜਰਾਂ ਦੀ ਪੰਚਾਇਤ ਵੱਲੋਂ ਪਿੰਡ ਦੀ 27 ਏਕੜ ਜ਼ਮੀਨ ਬਦਲੇ ਮਿਲੀ 31.63 ਕਰੋੜ ਐਵਾਰਡ ਰਾਸ਼ੀ ਵਿੱਚੋਂ 25.25 ਕਰੋੜ ਰੁਪਏ ਕਢਵਾਏ ਗਏ। ਉਨ੍ਹਾਂ ਦੱਸਿਆ ਕਿ ਪਿੰਡ ਸੇਲਕੀਆਣਾ ਨੂੰ ਮਿਲੀ 3.76 ਕਰੋੜ ਐਵਾਰਡ ਰਾਸ਼ੀ ਵਿੱਚੋਂ ਬਿਨਾਂ ਪ੍ਰਵਾਨਗੀ ਖ਼ਰਚ ਕੀਤੀ ਰਾਸ਼ੀ ਸਬੰਧੀ ਰਿਕਾਰਡ ਆਉਣਾ ਹਾਲੇ ਬਾਕੀ ਹੈ।

ਕੈਬਨਿਟ ਮੰਤਰੀ ਨੇ ਖ਼ਾਸ ਤੌਰ 'ਤੇ ਦੱਸਿਆ ਕਿ ਪਿੰਡ ਧਨਾਨਸੂ ਦੀ ਪੰਚਾਇਤ ਵਿੱਚ ਕਰੀਬ 58 ਮਕਾਨ ਬਿਨਾਂ ਕਿਸੇ ਵਿਭਾਗੀ ਪਾਲਿਸੀ ਅਤੇ ਬਿਨਾਂ ਕਿਸੇ ਵਿਭਾਗੀ ਪ੍ਰਵਾਨਗੀ ਦੇ ਆਪਣੀ ਮਨਮਰਜ਼ੀ ਨਾਲ ਬਣਾ ਦਿੱਤੇ ਗਏ ਅਤੇ ਇਸ ਸਬੰਧੀ ਕੋਈ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਏਸ਼ੀਅਨ ਖੇਡਾਂ 'ਚ ਭਾਰਤ ਨੂੰ ਸਭ ਤੋਂ ਵੱਧ ਮੈਡਲ ਜਿਤਾਉਣ 'ਚ CU ਦੇ ਖਿਡਾਰੀਆਂ ਦਾ ਮਹੱਤਵਪੂਰਨ ਯੋਗਦਾਨ

ਇਸ ਘਪਲੇ ਦੀ ਮੁੱਢਲੀ ਪੜਤਾਲ ਦੌਰਾਨ ਨਾਮਜ਼ਦ ਕੀਤੇ ਗਏ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰੁਪਿੰਦਰਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਾਂਗਟ ਅਤੇ ਸਿਮਰਤ ਕੌਰ, ਪੰਚਾਇਤ ਸਕੱਤਰ ਗੁਰਮੇਲ ਸਿੰਘ (ਹੁਣ ਸੇਵਾ ਮੁਕਤ), ਹਰਪਾਲ ਸਿੰਘ ਰੰਧਾਵਾ, ਬੱਗਾ ਸਿੰਘ, ਜਸ਼ਨਦੀਪ ਚੰਦੇਲ, ਹਰਪਾਲ ਸਿੰਘ ਸਹਿਜੋਮਾਜਰਾ ਤੇ ਹਰਜੀਤ ਸਿੰਘ ਮਲਹੋਤਰਾ ਅਤੇ ਸਰਪੰਚ ਧਨਾਨਸੂ ਸੁਦਾਗਰ ਸਿੰਘ, ਸਰਪੰਚ ਸਲੇਮਪੁਰ ਨੇਹਾ, ਸਰਪੰਚ ਸੇਖੇਵਾਲ ਅਮਰੀਕ ਕੌਰ, ਸਰਪੰਚ ਬੌਂਕੜ ਗੁੱਜਰਾਂ ਮੁਖਤਿਆਰ ਸਿੰਘ, ਅਧਿਕਾਰਤ ਪੰਚ ਬੌਂਕੜ ਗੁੱਜਰਾਂ ਗੁਰਚਰਨ ਸਿੰਘ, ਸਰਪੰਚ ਸੇਲਕੀਆਣਾ ਹਰਪ੍ਰੀਤ ਕੌਰ ਅਤੇ ਸਰਪੰਚ ਕੜਿਆਣਾ ਖੁਰਦ ਰਜਿੰਦਰ ਕੌਰ ਨੂੰ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਅਗਲੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪਣ ਦੇ ਆਦੇਸ਼ ਦਿੰਦਿਆਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਨਾਮਜ਼ਦ ਅਧਿਕਾਰੀਆਂ ਤੇ ਸਰਪੰਚਾਂ ਕੋਲੋਂ ਬਿਨਾਂ ਪ੍ਰਵਾਨਗੀ ਖ਼ਰਚ ਕੀਤੀ ਗਈ ਰਾਸ਼ੀ ਵਸੂਲਣ ਦੀ ਕਾਰਵਾਈ ਅਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈ ਕੋਰਟ ਨੇ ਪੰਜਾਬ ਦੇ 3 IAS ਅਫ਼ਸਰਾਂ ਨੂੰ ਦਿੱਤਾ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ

ਕੈਬਨਿਟ ਮੰਤਰੀ ਨੇ ਜਾਂਚ ਵਿੱਚ ਸਹਿਯੋਗ ਨਾ ਕਰਨ ਵਾਲੇ 4 ਪ੍ਰਾਈਵੇਟ ਬੈਂਕਾਂ, ਜਿਨ੍ਹਾਂ 'ਚ ਐੱਚ.ਡੀ.ਐੱਫ.ਸੀ. ਬੈਂਕ, ਯੈੱਸ ਬੈਂਕ, ਐਕੁਇਟਸ ਬੈਂਕ ਅਤੇ ਐਕਸਿਸ ਬੈਂਕ ਸ਼ਾਮਲ ਹਨ, ਨੂੰ ਵੀ ਬਲੈਕਲਿਸਟ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਇਹ ਪੈਸੇ ਜਮ੍ਹਾ ਸਨ ਪਰ ਬੈਂਕ ਮੈਨੇਜਰਾਂ ਵੱਲੋਂ ਪੜਤਾਲੀਆ ਟੀਮ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਰਿਕਾਰਡ ਮੁਹੱਈਆ ਕਰਾਉਣ ਵਿੱਚ ਵੀ ਆਨਾਕਾਨੀ ਕੀਤੀ ਗਈ। ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਬੈਂਕਾਂ 'ਚੋਂ ਤੁਰੰਤ ਪੰਚਾਇਤਾਂ ਦਾ ਫੰਡ ਕਢਵਾ ਕੇ ਹਦਾਇਤਾਂ ਮੁਤਾਬਕ ਨਿਰਧਾਰਤ ਬੈਂਕ ਵਿੱਚ ਜਮ੍ਹਾ ਕਰਵਾਇਆ ਜਾਵੇ ਅਤੇ ਬੈਂਕ ਮੈਨੇਜਰਾਂ ਵਿਰੁੱਧ ਕਾਰਵਾਈ ਲਈ ਸਬੰਧਤ ਡੀ.ਜੀ.ਐੱਮ. ਨੂੰ ਲਿਖਿਆ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

  • Rural Development and Panchayat Department
  • Laljit Singh Bhullar
  • Scam of Crores
  • Exposed
  • ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ
  • ਲਾਲਜੀਤ ਸਿੰਘ ਭੁੱਲਰ
  • ਕਰੋੜਾਂ ਦਾ ਘਪਲਾ
  • ਬੇਨਕਾਬ

Big Breaking: ਭਾਜਪਾ ਨੂੰ ਵੱਡਾ ਝਟਕਾ, ਰਾਜ ਕੁਮਾਰ ਵੇਰਕਾ ਸਣੇ ਕਾਂਗਰਸ ਦੇ ਇਨ੍ਹਾਂ ਵੱਡੇ ਆਗੂਆਂ ਦੀ ਘਰ ਵਾਪਸੀ

NEXT STORY

Stories You May Like

  • man arrested with foreign pistol and 6 live cartridges
    ਵਿਦੇਸ਼ੀ ਪਿਸਤੌਲ ਤੇ 6 ਜ਼ਿੰਦਾ ਕਾਰਤੂਸਾਂ ਸਮੇਤ ਵਿਅਕਤੀ ਗ੍ਰਿਫ਼ਤਾਰ
  • faridkot district magistrate issues prohibitory orders till june 6
    ਫਰੀਦਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 6 ਜੂਨ ਤੱਕ ਪਾਬੰਦੀਆਂ ਦੇ ਹੁਕਮ ਜਾਰੀ
  • a big player got caught in the middle of the ongoing league
    ਵੱਡੀ ਖਬਰ : ਚੱਲਦੀ ਲੀਗ ਵਿਚਾਲੇ ਧਾਕੜ ਖਿਡਾਰੀ 'ਤੇ ਡਿੱਗੀ ਗਾਜ ! ਲੱਗ ਸਕਦੈ Ban
  • baisakhi bumper 6 crore lottery
    ਆਖਿਰ ਲੱਭ ਗਿਆ ਵਿਸਾਖੀ ਬੰਪਰ ਦਾ 6 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕੌਣ ਬਣਿਆ ਕਰੋੜਪਤੀ
  • big blow to former minister laljit bhullar  s father
    ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡਾ ਝਟਕਾ: ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਅਗਾਊਂ ਜ਼ਮਾਨਤ ਅਰਜ਼ੀ ਰੱਦ
  • student did horrible thing
    ਪੁਲਸ ਤੋਂ ਤੰਗ ਆ ਕੇ BSC ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ ! ਹੁਣ 3 ਮੁਲਾਜ਼ਮਾਂ 'ਤੇ ਡਿੱਗੀ ਗਾਜ
  • big reshuffle transfers of 96 judicial officers of punjab see full details
    ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ
  • crisis looms over the livelihood of 6 crore grocery shopkeepers of the country
    ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • young man died tragically after an electric pole fell on him causing a fir
      ਪੰਜਾਬ : ਰਾਹ ਜਾਂਦੇ ਨੌਜਵਾਨ 'ਤੇ ਡਿਗਿਆ ਬਿਜਲੀ ਦਾ ਖੰਭਾ, ਅੱਗ ਲੱਗਣ ਕਾਰਨ ਹੋਈ...
    • big decision taken for punjab schools due to heat
      ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ਲਈ ਲਿਆ ਗਿਆ ਵੱਡਾ ਫ਼ੈਸਲਾ
    • theft in ludhiana
      ਲੇਡੀਜ਼ ਸੂਟ ਦੀ ਦੁਕਾਨ 'ਤੇ 'ਲੇਡੀ ਗੈਂਗ' ਦਾ ਹਮਲਾ: ਦੁਕਾਨ ਤੋਂ 5 ਲੱਖ ਤੋਂ...
    • accident in ludhiana
      ਭਰਾ ਦੀਆਂ ਅੱਖਾਂ ਮੂਹਰੇ ਭਰਾ ਨਾਲ ਵਾਪਰ ਗਈ ਅਣਹੋਣੀ, ਹੋਈ ਦਰਦਨਾਕ ਮੌਤ
    • amritsar boy incident
      ਨਸ਼ਾ ਛੁਡਾਓ ਕੇਂਦਰ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
    • school holiday school students punjab school
      ਪੰਜਾਬ : ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਇਸ ਕਾਰਣ ਲਿਆ ਗਿਆ ਫ਼ੈਸਲਾ
    • paddy planting  farmers of punjab
      ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ
    • gurdaspur lawyers  separate district
      ਜ਼ਿਲ੍ਹੇ ਨੂੰ ਤੋੜਨ ਦੀ ਉੱਠੀ ਮੰਗ ਵਿਰੁੱਧ ਮੁੜ ਭੜਕੇ ਗੁਰਦਾਸਪੁਰ ਦੇ ਵਕੀਲ, ਦਿੱਤੀ...
    • people dressed as nihangs committed a major incident overnight
      Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...
    • punjabi  vehicle  mata chintpurni temple  devotees  himachal pradesh
      ਪੰਜਾਬੀਆਂ ਨਾਲ ਭਰੀ ਗੱਡੀ ਚਿੰਤਪੂਰਨੀ ਲਾਗੇ ਖੱਡ 'ਚ ਡਿੱਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +