ਚੰਡੀਗੜ੍ਹ (ਵੈੱਬ ਡੈਸਕ, ਸ਼ੀਨਾ) : ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਗਰੀਬ ਅਤੇ ਗੰਭੀਰ ਰੂਪ 'ਚ ਬੀਮਾਰ ਮਰੀਜ਼ਾਂ ਦੇ ਇਲਾਜ ਲਈ ਅਲਾਟ ਕੀਤੇ ਫੰਡਾਂ 'ਚ 1.14 ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਸਬੰਧੀ ਪੀ. ਜੀ. ਆਈ. ਦੇ 6 ਕਰਮਚਾਰੀਆਂ ਅਤੇ 2 ਨਿੱਜੀ ਵਿਅਕਤੀਆਂ ਸਣੇ ਕੁੱਲ 8 ਦੋਸ਼ੀਆਂ ਖ਼ਿਲਾਫ਼ ਸੀ. ਬੀ. ਆਈ. ਨੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੀ. ਜੀ. ਆਈ. ਦੇ ਨਿੱਜੀ ਗ੍ਰਾਂਟ ਸੈੱਲ 'ਚ ਇਹ ਘਪਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਮਰੀਜ਼ਾਂ ਦੇ ਨਾਂ ‘ਤੇ ਜਾਅਲੀ ਬਿੱਲ ਜਾਰੀ ਕੀਤੇ ਜਾ ਰਹੇ ਸਨ। ਕੁੱਝ ਫੰਡ ਉਨ੍ਹਾਂ ਮਰੀਜ਼ਾਂ ਦੇ ਨਾਂ ‘ਤੇ ਕੱਢਵਾਏ ਗਏ ਸਨ, ਜੋ ਪਹਿਲਾਂ ਹੀ ਮਰ ਚੁੱਕੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕਰ ਦਿੱਤੀ ਪ੍ਰਕਿਰਿਆ
ਕੁੱਝ ਨੇ ਪੀ. ਜੀ. ਆਈ. 'ਚ ਇਲਾਜ ਵੀ ਨਹੀਂ ਕਰਵਾਇਆ ਸੀ, ਫਿਰ ਵੀ ਉਨ੍ਹਾਂ ਦੇ ਨਾਂ ‘ਤੇ ਲਾਭ ਲਏ ਗਏ ਸਨ। ਇਸ ਘਪਲੇ ਦਾ ਪਰਦਾਫਾਸ਼ ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਰਿਪੋਰਟ ਦੇ ਆਧਾਰ ‘ਤੇ ਕੀਤਾ ਗਿਆ ਸੀ। ਇਹ ਆਰ. ਟੀ. ਆਈ. ਕੰਟਰੈਕਟ ਵਰਕਰਜ਼ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਮੁੰਜਾਲ ਵਲੋਂ ਦਾਇਰ ਕੀਤੀ ਗਈ ਸੀ। ਇਸ ਰਿਪੋਰਟ 'ਚ ਮ੍ਰਿਤਕ ਮਰੀਜ਼ਾਂ ਦੇ ਨਾਂ ‘ਤੇ ਜਾਅਲੀ ਬਿੱਲਾਂ ਅਤੇ ਜਾਅਲੀ ਮੈਡੀਕਲ ਰਿਕਾਰਡਾਂ ਦੀ ਵਰਤੋਂ ਕਰਕੇ ਲੱਖਾਂ ਰੁਪਏ ਦੇ ਗਬਨ ਦਾ ਖ਼ੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਹੋ ਗਈਆਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ, ਜਾਣੋ ਹੁਣ ਕਦੋਂ ਹੋਣਗੀਆਂ
ਜਾਂਚ 'ਚ ਇਹ ਵੀ ਖ਼ੁਲਾਸਾ ਹੋਇਆ ਕਿ 88.12 ਲੱਖ ਰੁਪਏ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਡੀਲਰਾਂ ਨੂੰ ਟਰਾਂਸਫਰ ਕੀਤੇ ਗਏ। ਇਹ ਘਪਲਾ 2017 ਅਤੇ 2021 ਦੇ ਵਿਚਕਾਰ ਹੋਇਆ ਸੀ ਪਰ ਮਾਮਲਾ ਅਕਤੂਬਰ 2022 'ਚ ਸਾਹਮਣੇ ਆਇਆ। ਇਸ ਦੇ ਬਾਵਜੂਦ ਪੀ. ਜੀ. ਆਈ. ਨੇ ਕੋਈ ਕਾਰਵਾਈ ਨਹੀਂ ਕੀਤੀ। ਕਾਫ਼ੀ ਸਮੇਂ ਬਾਅਦ ਪੀ. ਜੀ. ਆਈ. ਨੇ ਇਸ ਮਾਮਲੇ ਦੀ ਜਾਂਚ ਕਮੇਟੀ ਬਣਾਈ। ਕਮੇਟੀ ਦੀ ਪਹਿਲੀ ਮੀਟਿੰਗ ਅਕਤੂਬਰ 2023 'ਚ ਹੋਈ ਸੀ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਕਈ ਦੋਸ਼ੀ ਕਰਮਚਾਰੀ ਪੀ. ਜੀ. ਆਈ. 'ਚ ਕੰਮ ਕਰਦੇ ਰਹੇ। ਪੀ. ਜੀ. ਆਈ. ਨੇ ਇਸ ਸਾਲ ਦੇ ਸ਼ੁਰੂ 'ਚ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਠਾਨਕੋਟ 'ਚ ਵੱਡੀ ਵਾਰਦਾਤ, ਮੰਦਰ ਦੇ ਤਾਲੇ ਤੋੜ ਚੋਰਾਂ ਨੇ ਗਹਿਣੇ ਤੇ ਨਕਦੀ 'ਤੇ ਕੀਤਾ ਹੱਥ ਸਾਫ਼
NEXT STORY