ਪਟਿਆਲਾ (ਇੰਦਰਜੀਤ ਬਖਸ਼ੀ) : ਵਿਦਿਆਰਥੀਆਂ ਦੀ ਕਲਾਸ 'ਚ ਹੋਈ ਆਪਸੀ ਲੜਾਈ ਨੇ ਉਸ ਵੇਲੇ ਖੂਨੀ ਰੂਪ ਲੈ ਲਿਆ ਜਦੋਂ ਇਕ ਵਿਦਿਆਰਥੀ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਸਰੇ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਾਮਲਾ ਪਟਿਆਲਾ ਦੇ ਇਕ ਨਿੱਜੀ ਸਕੂਲ ਦਾ ਹੈ। ਜ਼ਖਮੀ ਵਿਦਿਆਰਥੀ ਦੇ ਦੋਸਤ ਅੰਮ੍ਰਿਤਪਾਲ ਨੇ ਦੱਸਿਆ ਕਿ ਉਸਦੀ ਕਲਾਸ ਦੇ ਹੀ ਲੜਕੇ ਨਾਲ ਬਹਿਸ ਹੋ ਗਈ ਸੀ। ਛੁੱਟੀ ਵੇਲੇ ਸਕੂਲ ਅੰਦਰ ਹੀ ਉਸੇ ਲੜਕੇ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਬਚਾਅ ਕਰਨ ਆਇਆ ਉਸਦਾ ਦੋਸਤ ਮੁਹੰਮਦ ਕੈਫ਼ ਵੀ ਜ਼ਖਮੀ ਹੋ ਗਿਆ।
ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੀ ਸਕਿਓਰਟੀ 'ਤੇ ਸਵਾਲ ਚੁੱਕਦਿਆਂ ਸਕੂਲ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ 'ਤੇ ਪੁਲਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ 11 ਜੂਨ ਤੋਂ ਲਗਾਵੇਗੀ ਐਕਸੀਅਨਾਂ ਦੇ ਦਫਤਰਾਂ ਅੱਗੇ ਪੱਕਾ ਮੋਰਚਾ
NEXT STORY