ਲੁਧਿਆਣਾ (ਵਿੱਕੀ) : ਸਕੂਲੀ ਬੱਚਿਆਂ ਨੂੰ ਸਿਹਤਮੰਦ ਰੱਖਣ ਅਤੇ ਉਨ੍ਹਾਂ ’ਚ ਖੇਡਾਂ ਲਈ ਦਿਲਚਸਪੀ ਪੈਦਾ ਕਰਨ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਹੀ ਯਤਨਾਂ ਤਹਿਤ ਵਿਭਾਗ ਵੱਲੋਂ ਟੈਸਟ ਬੈਟਰੀਜ਼ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਨਾਲ ਸਾਰੇ ਵਿਦਿਆਰਥੀ ਮਾਨਸਿਕ ਅਤੇ ਸਰੀਰਕ ਤੌਰ ’ਤੇ ਫਿੱਟ ਰਹਿਣਗੇ।
ਇਸ ਸਬੰਧੀ ਵਿਭਾਗ ਵੱਲੋਂ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਸਕੂਲ ’ਚ ਪਹਿਲਾਂ ਕਰਵਾਈਆਂ ਜਾ ਰਹੀਆਂ ਖੇਡ ਗਤੀਵਿਧੀਆਂ ਦੇ ਨਾਲ ਹੀ ਟੈਸਟ ਬੈਟਰੀਜ਼ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਗਰੁੱਪਾਂ ’ਚ ਵੰਡ ਕੇ ਸਕੂਲ ਵਿਚ ਕਸਰਤ ਕਰਵਾਈ ਜਾਵੇ। ਵਿਭਾਗ ਵੱਲੋਂ ਸਕੂਲਾਂ ਵਿਚ ਖੇਡ ਪ੍ਰੋਗਰਾਮ ਲਈ ਕੈਲੰਡਰ ਵੱਖਰੇ ਤੌਰ ’ਤੇ ਤਿਆਰ ਕੀਤਾ ਜਾਵੇਗਾ।
ਸਕੂਲ ਵਿਚ ਕਰਵਾਈਆਂ ਜਾਣ ਵਾਲੀਆਂ ਕਸਤਰਾਂ ਦਾ ਵੇਰਵਾ
8 ਸਾਲ ਤੀਜੀ ਕਲਾਸ ਤੱਕ ਦੇ ਵਿਦਿਆਰਥੀਆਂ ਲਈ
ਬਾਲ ਥ੍ਰੋ, ਸਟੈਂਡਿੰਗ 30 ਮੀਟਰ ਸਪ੍ਰਿੰਟ ਰੇਸ, ਸਟੈਂਡਿੰਗ ਬੋਰਡ ਜੰਪ
10 ਸਾਲ 5ਵੀਂ ਕਲਾਸ ਤੱਕ ਦੇ ਲਈ ਵਿਦਿਆਰਥੀਆਂ ਲਈ
ਬਾਲ ਥ੍ਰੋ, ਸਟੈਂਡਿੰਗ 50 ਮੀਟਰ ਸਪ੍ਰਿੰਟ ਰੇਸ, ਸਟੈਂਡਿੰਗ ਬੋਰਡ ਜੰਪ
13 ਸਾਲ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਲਈ
ਸ਼ਾਟ ਪੁਟ, ਸਟੈਂਡਿੰਗ 80 ਮੀਟਰ ਸਪ੍ਰਿੰਟ ਰੇਸ, ਸਟੈਂਡਿੰਗ ਬੋਰਡ ਜੰਪ, ਲਾਂਗ ਜੰਪ
17 ਸਾਲ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ
ਸ਼ਾਟਪੁਟ, ਸਟੈਂਡਿੰਗ 50 ਮੀਟਰ ਸਪ੍ਰਿੰਟ ਰੇਸ, ਸਟੈਂਡਿੰਗ ਬੋਰਡ ਜੰਪ, ਲਾਂਗ ਜੰਪ
85 ਸਾਲਾ ਬਜ਼ੁਰਗ ਨੇ ਪ੍ਰਾਪਤ ਕੀਤੀ ਪੀ.ਐੱਚ.ਡੀ. ਦੀ ਡਿਗਰੀ
NEXT STORY