ਲੁਧਿਆਣਾ (ਵਿੱਕੀ) : ‘ਮਿਸ਼ਨ ਸਿਹਤ ਕਵਚ’ ਤਹਿਤ 17 ਅਕਤੂਬਰ ਨੂੰ ਹੋਣ ਵਾਲੀ ਪੇਰੈਂਟ-ਟੀਚਰ ਮੀਟਿੰਗ (ਪੀ. ਟੀ. ਐੱਮ.) ਵਿਚ ਅਧਿਆਪਕ ਨਾ ਸਿਰਫ ਬੱਚਿਆਂ ਦੀ ਪੜ੍ਹਾਈ ’ਤੇ ਚਰਚਾ ਕਰਨਗੇ, ਸਗੋਂ ਮਾਪਿਆਂ ਦਾ ਬੀ. ਪੀ. ਵੀ ਚੈੱਕ ਕਰਨਗੇ, ਮਤਲਬ ਹੁਣ ਅਧਿਆਪਕਾਂ ਦੀ ਚਾਕ ਛੱਡ ਕੇ ਸਟੈਥੋਸਕੋਪ ਸੰਭਾਲਣ ਦੀ ਵਾਰੀ ਆ ਗਈ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਦੇ ਦਫਤਰ ਤੋਂ ਜਾਰੀ ਪੱਤਰ ਨੇ ਇਸ ਵਾਰ ਅਧਿਆਪਕਾਂ ਨੂੰ ਡਾਕਟਰ ਬਣਾ ਦਿੱਤਾ ਹੈ। ਹੁਕਮਾਂ ਮੁਤਾਬਕ 17 ਅਕਤੂਬਰ ਨੂੰ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ ਵਿਚ ‘ਮਿਸ਼ਨ ਸਿਹਤ ਕਵਚ’ ਤਹਿਤ ਸਕੂਲਾਂ ’ਚ ਬਲੱਡ ਪ੍ਰੈਸ਼ਰ ਜਾਂਚ ਕੈਂਪ ਲਗਾਏ ਜਾਣਗੇ। ਇਸ ਦੌਰਾਨ ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਘੱਟ ਤੋਂ ਘੱਟ 100 ਮਾਪਿਆਂ ਦਾ ਬੀ. ਪੀ. 3-3 ਵਾਰ ਚੈੱਕ ਕਰਨਗੇ ਅਤੇ ਉਸ ਦਾ ਰਿਕਾਰਡ ਗੂਗਲ ਫਾਰਮ ’ਚ ਭਰਨਗੇ। ਵਿਭਾਗ ਨੇ ਕਿਹਾ ਕਿ ਪੂਰੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਕਰਕੇ ਸਬੂਤ ਆਪਣੇ ਕੋਲ ਰੱਖਣ ਤਾਂ ਕਿ ਲੋੜ ਪੈਣ ’ਤੇ ਰਿਪੋਰਟ ਮੰਗੀ ਜਾ ਸਕੇ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, 16 ਜ਼ਿਲ੍ਹਿਆਂ ਦੇ ਲੋਕਾਂ ਨੂੰ ਹੋਵੇਗਾ ਫਾਇਦਾ
ਅਧਿਆਪਕ ਜਾਂ ਸਿਹਤ ਵਰਕਰ?
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਨੇ ‘ਮਿਸ਼ਨ ਸਿਹਤ ਕਵਚ’ ਦੀ ਟ੍ਰੇਨਿੰਗ ਲਈ ਹੈ, ਉਹ ਕੈਂਪ ਲਗਾ ਕੇ ਲੋਕਾਂ ਨੂੰ ਬੀ. ਪੀ. ਨਾਲ ਜੁੜੀ ਜਾਣਕਾਰੀ ਦੇਣਗੇ। ਇਸ ਪੂਰੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਸਕੂਲ ਦੇ ਹੈਲਥ ਮੈਂਟਰ ਨੂੰ ਦਿੱਤੀ ਗਈ ਹੈ, ਜੋ ਵਿਦਿਆਰਥੀਆਂ ਦੀ ਮਦਦ ਨਾਲ ਜਾਂਚ ਕਰਵਾਏਗਾ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਬੀ. ਪੀ. ਮਸ਼ੀਨ ਪ੍ਰਾਪਤ ਨਹੀਂ ਕੀਤੀ, ਉਹ 16 ਅਕਤੂਬਰ ਤੱਕ ਇਸ ਨੂੰ ਲੈ ਲੈਣ, ਨਹੀਂ ਤਾਂ ਇਸ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਸਸਪੈਂਡ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਕੀਤਾ ਆਤਮ ਸਮਰਪਣ, ਜਾਣੋ ਕੀ ਹੈ ਪੂਰਾ ਮਾਮਲਾ
ਅਧਿਆਪਕਾਂ ’ਚ ਨਾਰਾਜ਼ਗੀ : ਅਸੀਂ ਡਾਕਟਰ ਨਹੀਂ, ਅਧਿਆਪਕ ਹਾਂ
ਇਸ ਹੁਕਮ ਨੇ ਸਿੱਖਿਆ ਜਗਤ ਵਿਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ। ਅਧਿਆਪਕਾਂ ਨੇ ਇਸ ਨੂੰ ਸਿੱਖਿਆ ਦੇ ਖੇਤਰ ਵਿਚ ਵਧਦੀਆਂ ਗੈਰ-ਵਿੱਦਿਅਕ ਜ਼ਿੰਮੇਵਾਰੀਆਂ ਦੀ ਉਦਾਹਰਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਹੁਣ ਅਧਿਆਪਕਾਂ ਨੂੰ ਹਰ ਪ੍ਰਸ਼ਾਸਨਿਕ ਵਰਤੋਂ ਦਾ ਹਿੱਸਾ ਬਣਾ ਰਿਹਾ ਹੈ, ਜਿਸ ਨਾਲ ਪੜ੍ਹਾਈ ’ਤੇ ਧਿਆਨ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਹੁਣ ਅਧਿਆਪਕ, ਸਰਵੇਖਣਕਰਤਾ ਅਤੇ ਡਾਕਟਰ ਤਿੰਨੋਂ ਇਕੱਠੇ
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਨੇ ਹੁਕਮ ਜਾਰੀ ਕੀਤਾ ਹੈ ਕਿ ਹਰ ਸਕੂਲ ਵਿਚ ਪੀ. ਟੀ. ਐੱਮ. ਦੌਰਾਨ ਮਾਤਾ-ਪਿਤਾ ਦੀ ਸਿਹਤ ਦੀ ਜਾਂਚ ਕਰ ਕੇ ‘ਮਿਸ਼ਨ ਸਿਹਤ ਕਵਚ’ ਦੀ ਸਫਲਤਾ ਯਕੀਨੀ ਬਣਾਈ ਜਾਵੇ। ਇਸ ਦੇ ਲਈ ਅਧਿਆਪਕਾਂ ਨੂੰ ਬਲੱਡ ਪ੍ਰੈਸ਼ਰ ਮਸ਼ੀਨ ਅਤੇ ਬੁਨਿਆਦੀ ਜਾਂਚ ਦੀ ਜਾਣਕਾਰੀ ਦੇਣ ਦਾ ਵੀ ਨਿਰਦੇਸ਼ ਆਇਆ ਹੈ। ਕੁਝ ਅਧਿਆਪਕਾਂ ਨੇ ਇਸ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਲੱਗਦਾ ਹੈ ਕਿ ਸਿੱਖਿਆ ਵਿਭਾਗ ਹੁਣ ਸਰਵਗੁਣ ਸੰਪੰਨ ਅਧਿਆਪਕ ਯੋਜਨਾ ’ਤੇ ਕੰਮ ਕਰ ਰਿਹਾ ਹੈ। ਇਕ ਅਧਿਆਪਕ ਨੇ ਕਿਹਾ ਕਿ ਪਹਿਲਾਂ ਸਾਨੂੰ ਬੱਚਿਆਂ ਦੇ ਅੰਕ ਦੇਖਣੇ ਹੁੰਦੇ ਸਨ, ਹੁਣ ਮਾਪਿਆਂ ਦਾ ਬਲੱਡ ਪ੍ਰੈਸ਼ਰ ਵੀ ਦੇਖਣਾ ਪਵੇਗਾ। ਅਗਲੀ ਵਾਰ ਸ਼ਾਇਦ ਡਾਕਟਰ ਵਾਂਗ ਦਵਾਈ ਵੀ ਲਿਖਣੀ ਪੈ ਜਾਵੇ। ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਅਧਿਆਪਨ ਦਾ ਕਾਰਜ ਪਹਿਲਾਂ ਹੀ ਅਣਗਿਣਤ ਵਾਧੂ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਹੁਣ ਸਿਹਤ ਜਾਂਚ ਦਾ ਨਵਾਂ ਅਧਿਆਏ ਜੁੜ ਗਿਆ ਹੈ। ਕਦੇ ਸਰਵੇ ਟੀਮ ਵਿਚ ਸ਼ਾਮਲ ਕਰੋ, ਕਦੇ ਵੋਟਰ ਸੂਚੀ ਬਣਵਾਓ, ਕਦੇ ਕਿਸੇ ਯੋਜਨਾ ਦਾ ਪ੍ਰਚਾਰ ਕਰਵਾਓ ਹੁਣ ਸਿਹਤ ਸੇਵਾਵਾਂ ਵਿਚ ਵੀ ਉਤਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਘੇਰ ਲਿਆ ਪੂਰਾ ਸ਼ਹਿਰ, 150 ਤੋਂ ਵੱਧ ਜਵਾਨਾਂ ਨੇ ਸਾਂਭਿਆ ਮੋਰਚਾ
ਇਕ ਅਧਿਆਪਕ ਨੇ ਤੰਜ ਕੱਸਦੇ ਹੋਏ ਕਿਹਾ ਕਿ ਅਸੀਂ ਤਾਂ ਬੀ. ਐੱਡ. ਕੀਤੀ ਸੀ, ਐੱਮ. ਬੀ. ਬੀ. ਐੱਸ. ਨਹੀਂ। ਹੁਣ ਲਗਦਾ ਹੈ ਕਿ ਅਗਲੀ ਵਾਰ ਸਾਨੂੰ ਆਪ੍ਰੇਸ਼ਨ ਥੀਏਟਰ ਵਿਚ ਵੀ ਭੇਜ ਦਿੱਤਾ ਜਾਵੇਗਾ। ਦੂਜੇ ਅਧਿਆਪਕ ਦਾ ਕਹਿਣਾ ਸੀ ਕਿ ਪਹਿਲਾਂ ਸਰਵੇ ਅਤੇ ਜਨਗਣਨਾ, ਫਿਰ ਵੋਟਰ ਲਿਸਟ, ਹੁਣ ਬੀ. ਪੀ. ਚੈਕਿੰਗ ਸਿੱਖਿਆ ਵਿਭਾਗ ਸਾਨੂੰ ਅਧਿਆਪਕ ਨਹੀਂ ਮਲਟੀਟਾਸਕਿੰਗ ਮਸ਼ੀਨ ਬਣਾ ਰਿਹਾ ਹੈ। ਇਕ ਹੋਰ ਅਧਿਆਪਕ ਨੇ ਕਿਹਾ ਕਿ ਕਲਾਸ ’ਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਹੁਣ ਸਾਨੂੰ ਮਾਪਿਆਂ ਦਾ ਬਲੱਡ ਪ੍ਰੈਸ਼ਰ ਮਾਪਣਾ ਹੈ। ਸਿੱਖਿਆ ਸੁਧਾਰ ਦਾ ਇਹ ਕਿਹੜਾ ਤਰੀਕਾ ਹੈ?
ਇਹ ਵੀ ਪੜ੍ਹੋ : ਦੋ ਸੀਨੀਅਰ ਆਗੂਆਂ ਦੀ ਅਕਾਲੀ ਦਲ 'ਚ ਵਾਪਸੀ, ਸੁਖਬੀਰ ਬਾਦਲ ਨੇ ਆਖੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਵੀਰ ਜਵੰਦਾ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ, ਸਭ ਦੀਆਂ ਅੱਖਾਂ ਹੋਈਆਂ ਨਮ
NEXT STORY