ਸ਼ੇਰਪੁਰ (ਅਨੀਸ਼) : ਗਰਮੀਆਂ ਦੀਆਂ ਛੁੱਟੀਆਂ ਨੇ ਅਧਿਆਪਕਾਂ ਨੂੰ ਇਕ ਵਾਰ ਫਿਰ ਭੰਬਲਭੂਸੇ ’ਚ ਪਾ ਦਿੱਤਾ ਹੈ। ਪੰਜਾਬ ਸਰਕਾਰ ਨੇ ਪਹਿਲਾਂ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਮੱਦੇਨਜ਼ਰ ਅਧਿਆਪਕਾਂ ਨੇ ਵੀ ਸ਼ੁੱਕਰਵਾਰ ਨੂੰ ਬੱਚਿਆਂ ਨੂੰ ਛੁੱਟੀਆਂ ਕਰਦਿਆਂ ਸਕੂਲਾਂ ਨੂੰ ਜਿੰਦੇ ਲਾ ਦਿੱਤੇ ਸਨ। ਬਾਅਦ ’ਚ ਸਰਕਾਰ ਦੇ ਆਏ ਨਵੇਂ ਫ਼ਰਮਾਨ ਨੇ ਅਧਿਆਪਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।
ਅਧਿਆਪਕ ਹੁਣ ਪਿੰਡ-ਪਿੰਡ ਗੁਰੂ ਘਰਾਂ ਤੋਂ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਮੁੜ ਸਕੂਲ ਆਉਣ ਲਈ ਅਪੀਲਾਂ ਕਰਨ ਲੱਗੇ ਹਨ, ਜਿਸ ਕਾਰਨ ਮਾਪਿਆਂ ਦੀ ਨਜ਼ਰ ’ਚ ਵੀ ਨਵੀਂ ਸਰਕਾਰ ਦੇ ਵਾਰ-ਵਾਰ ਬਦਲਦੇ ਫ਼ੈਸਲੇ ਮਜ਼ਾਕ ਦਾ ਪਾਤਰ ਬਣਨ ਲੱਗੇ ਹਨ। ਮਾਪੇ ਹੁਣ ਸਵਾਲ ਵੀ ਕਰਨ ਲੱਗੇ ਨੇ ਕਿ ਕੀ ਹੁਣ ਗਰਮੀ ਘੱਟ ਗਈ ਹੈ। ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦਾ ਕਹਿਣਾ ਕਿ ਸਰਕਾਰਾਂ ਨੇ ਸਕੂਲਾਂ ਨੂੰ ਮਜ਼ਾਕ ਦਾ ਕੇਂਦਰ ਬਣਾ ਦਿੱਤਾ ਹੈ।
ਭ੍ਰਿਸ਼ਟਾਚਾਰ, ਭਰੂਣ ਹੱਤਿਆ ਅਤੇ ਅਨਪੜ੍ਹਤਾ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਬੈਂਸ
NEXT STORY