ਲੌਂਗੋਵਾਲ (ਵਸ਼ਿਸ਼ਟ, ਵਿਜੇ) : ਲੌਂਗੋਵਾਲ 'ਚ ਸ਼ਨੀਵਾਰ ਦੁਪਹਿਰ ਸਮੇਂ ਮੰਦਭਾਗਾ ਹਾਦਸਾ ਵਾਪਰਿਆ ਜਿਸ ਵਿਚ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚੇ ਜਿਊਂਦੇ ਹੀ ਸੜ ਗਏ। ਜਿਸ ਮਨਹੂਸ ਵੈਨ ਨੇ ਮਾਂਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ, ਇਹ ਵੈਨ ਅੱਜ ਪਹਿਲੇ ਹੀ ਦਿਨ ਬੱਚਿਆਂ ਨੂੰ ਸਕੂਲੋਂ ਘਰ ਛੱਡਣ ਜਾ ਰਹੀ ਸੀ। ਲੋਕਾਂ ਮੁਤਾਬਕ ਇਸ ਵੈਨ ਵਿਚ ਅੱਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ ਅਤੇ ਇਕ ਦੋ ਦਿਨ ਪਹਿਲਾਂ ਹੀ ਇਸ ਪੂਰੀ ਤਰ੍ਹਾਂ ਖਸਤਾ ਹਾਲ ਵੈਨ ਨੂੰ ਸਕੂਲ ਵਲੋਂ ਹਾਇਰ ਕੀਤਾ ਗਿਆ ਸੀ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਸਕੂਲ ਵੈਨ ਜਿਉਂ ਹੀ ਸਕੂਲ ਵਿਚੋਂ ਨਿਕਲੀ ਤਾਂ ਪੈਟਰੋਲ ਲੀਕ ਕਰਦਾ-ਕਰਦਾ ਸੜਕ 'ਤੇ ਆਪਣੇ ਨਿਸ਼ਾਨ ਛੱਡਦਾ ਗਿਆ ਅਤੇ 200 ਮੀਟਰ ਦੀ ਦੂਰੀ 'ਤੇ ਇਹ ਇਸ ਗੱਡੀ ਨੇ ਅੱਗ ਦੀਆਂ ਲਪਟਾਂ ਮਾਰ ਦਿੱਤੀਆਂ। ਜੋ ਦੂਰ-ਦੂਰ ਤੱਕ ਦਿੱਸੀਆਂ। ਭੱਜੇ ਆਏ ਨੇੜਲੇ ਲੋਕਾਂ ਨੇ ਬੱਚਿਆਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਪਰ ਯਤਨਾਂ ਦੇ ਬਾਵਜੂਦ ਚਾਰ ਮਾਸੂਮ ਅੱਗ ਦੀਆਂ ਲਪਟਾਂ 'ਚ ਜਿਊਂਦਿਆਂ ਸੜ ਗਏ। ਪਤਾ ਲੱਗਾ ਹੈ ਕਿ ਗੱਡੀ ਦਾ ਡਰਾਈਵਰ ਵੀ ਬੱਚਿਆਂ ਨੂੰ ਬਾਹਰ ਕੱਢਣ ਲਈ ਯਤਨਸ਼ੀਲ ਰਿਹਾ।
ਅੱਠ ਬੱਚਿਆਂ ਨੂੰ ਜਿਊਂਦੇ ਬਾਹਰ ਕੱਢਣ ਵਾਲੇ ਜੱਗਾ ਸਿੰਘ, ਭੋਲਾ ਸਿੰਘ ਗੁਰਮੁਖ ਸਿੰਘ ਅਤੇ ਗਿਆਨ ਸਿੰਘ ਨੇ ਦੱਸਿਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਅੱਠ ਬੱਚਿਆਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਜਦੋਂ ਚਾਰ ਬੱਚਿਆਂ ਨੂੰ ਬਾਹਰ ਕੱਢਣ ਲੱਗੇ ਤਾਂ ਤਾਕੀਆਂ ਨਾ ਖੁੱਲ੍ਹੀਆਂ ਅਤੇ ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ ਅਤੇ ਇਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ।
ਇਸ ਸਕੂਲ ਵੈਨ ਵਿਚ ਸੜੇ ਚਾਰ ਵਿਚੋਂ ਤਿੰਨ ਬੱਚੇ ਇਥੋਂ ਦੇ ਇਕ ਪਰਿਵਾਰ ਨਾਲ ਹੀ ਸੰਬੰਧਤ ਸਨ ਜੋ ਕਿ ਬਾਜਵਾ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਦੀ ਕੋਈ ਪਹਿਚਾਣ ਤਾਂ ਨਹੀਂ ਹੋਈ ਜਿਹੜੇ ਮਾਪਿਆਂ ਨੂੰ ਇਸ ਵੈਨ ਵਿਚੋਂ ਬੱਚੇ ਨਹੀਂ ਮਿਲੇ ਉਨ੍ਹਾਂ ਦੇ ਨਾਂ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ, ਸਿਮਰਨਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ, ਅਰਾਧਿਆ ਪੁੱਤਰੀ ਸਤਪਾਲ ਵਾਸੀ ਲੌਂਗੋਵਾਲ ਹਨ।
ਵੈਲੇਨਟਾਈਨ ਡੇਅ 'ਤੇ IAS ਅਧਿਕਾਰੀ ਨੇ IPS ਨਾਲ ਦਫ਼ਤਰ 'ਚ ਕਰਵਾਇਆ ਵਿਆਹ
NEXT STORY