ਚੰਡੀਗੜ੍ਹ : ਜੇਲ੍ਹ ਵਿਭਾਗ ਵੱਲੋਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਕਲਾਸਰੂਮ ਸਥਾਪਿਤ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸੂਬੇ ਦੀ ਹਰ ਜੇਲ੍ਹ 'ਚ ਸਕੂਲ ਹੋਣਗੇ ਅਤੇ ਹੱਥਾਂ 'ਚ ਚਾਕੂ-ਛੁਰੀਆਂ ਫੜ੍ਹਨ ਵਾਲੇ ਕੈਦੀ ਡਿਗਰੀਆਂ ਹਾਸਲ ਕਰਕੇ ਅਧਿਆਪਕ ਬਣਨਗੇ। ਦਰਅਸਲ ਜੇਲ੍ਹਾਂ 'ਚ ਕਈ ਅਜਿਹੇ ਕੈਦੀ ਹਨ, ਜੋ ਪੜ੍ਹਾਈ ਕਰਨਾ ਚਾਹੁੰਦੇ ਹਨ। ਇਨ੍ਹਾਂ 'ਚੋਂ ਕਈ ਕਤਲ, ਜਬਰ-ਜ਼ਿਨਾਹ ਅਤੇ ਲੁੱਟ-ਖੋਹ ਵਰਗੀਆਂ ਘਟਨਾਵਾਂ 'ਚ ਸ਼ਾਮਲ ਹਨ, ਜੋ ਸਜ਼ਾ ਕੱਟ ਰਹੇ ਹਨ ਪਰ ਹੁਣ ਉਹ ਕੁੱਝ ਵੱਖਰਾ ਕਰਨਾ ਚਾਹੁੰਦੇ ਹਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਬਦਲ ਜਾਵੇਗਾ।
ਇਹ ਵੀ ਪੜ੍ਹੋ : ਪਤਨੀ ਦਾ ਗਲਾ ਵੱਢਣ ਮਗਰੋਂ ਮਾਸੂਮ ਧੀ ਦਾ ਗਲਾ ਘੁੱਟਿਆ, ਹੱਥੀਂ ਟੱਬਰ ਖ਼ਤਮ ਕਰ ਸ਼ਖ਼ਸ ਨੇ ਕੀਤਾ ਹੈਰਾਨ ਕਰਦਾ ਕਾਰਾ
ਇਸ ਲਈ ਪੰਜਾਬ ਸਰਕਾਰ ਵੱਲੋਂ ਹਰ ਜੇਲ੍ਹ 'ਚ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ ਹੁਣ ਹਰ ਜੇਲ੍ਹ 'ਚ ਸਕੂਲ ਹੋਵੇਗਾ ਅਤੇ 2-3 ਕਮਰਿਆਂ ਦੇ ਕਲਾਸ ਰੂਮ ਸਥਾਪਿਤ ਕੀਤੇ ਜਾਣਗੇ, ਜਿੱਥੇ 50 ਕੈਦੀ ਵਿਦਿਆਰਥੀਆਂ ਵੱਜੋਂ ਸਿੱਖਿਆ ਲੈਣਗੇ ਅਤੇ ਹੋਰ ਸਿੱਖਿਆ ਦੇਣ ਵਾਲੇ ਅਧਿਆਪਕ ਵੀ ਕੈਦੀ ਹੀ ਹੋਣਗੇ। ਇਸ ਦੇ ਲਈ ਜੇਲ੍ਹ 'ਚ ਬੰਦ ਗ੍ਰੇਜੂਏਟ ਕੈਦੀਆਂ ਦਾ ਸਹਿਯੋਗ ਲਿਆ ਜਾਵੇਗਾ। ਸਿੱਖਿਆ ਲੈਣ ਵਾਲਿਆਂ 'ਚ 271 ਅਨਪੜ੍ਹ ਕੈਦੀ ਵੀ ਸ਼ਾਮਲ ਹਨ। ਇਸ ਦੇ ਤਹਿਤ 10ਵੀਂ ਪਾਸ 75 ਕੈਦੀਆਂ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ 'ਚ 12ਵੀਂ 'ਚ ਦਾਖ਼ਲਾ ਲਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ PR ਲੈਣ ਵਾਲੇ ਪੰਜਾਬ ਦੇ ਅਧਿਕਾਰੀਆਂ ਲਈ ਅਹਿਮ ਖ਼ਬਰ, ਸਖ਼ਤ ਹੋਈ ਮਾਨ ਸਰਕਾਰ
ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਵੀ ਸਥਾਪਿਤ ਹੋਣਗੇ ਕਲਾਸਰੂਮ
ਇਸ ਯੋਜਨਾ ’ਚ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਖ਼ਬਰ ਹੈ ਕਿਉਂਕਿ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਜੇਲ੍ਹ ਪ੍ਰਸ਼ਾਸਨ ਅਤੇ ਇਸ ਦੀ ਕਾਰਜਵਿਧੀ ’ਚ ਨਵੀਨਤਾ ਲਿਆਉਣ ਦੇ ਯਤਨ ’ਚ ਹਨ।ਹਾਲਾਂਕਿ ਇਸ ਯੋਜਨਾ ਤਹਿਤ ਕੀ-ਕੀ ਹੋਣ ਵਾਲਾ ਹੈ ਇਹ ਤਾਂ ਅਜੇ ਪਰਦੇ ਦੇ ਪਿੱਛੇ ਹੀ ਹੈ ਪਰ ਸੂਤਰ ਕਹਿੰਦੇ ਹਨ ਕਿ ਇਸ ਯੋਜਨਾ ਤਹਿਤ ਜੇਲ੍ਹ ਦੀਆਂ ਕੁੱਝ ਬੈਰਕਾਂ ਨੂੰ ਕਲਾਸਾਂ ਦੀ ਸ਼ਕਲ ਦਿੱਤੀ ਜਾ ਸਕਦੀ ਹੈ, ਜਿਨ੍ਹਾਂ 'ਚ 50 ਤੱਕ ਕੈਦੀ ਰੋਜ਼ਾਨਾ ਪੜ੍ਹਾਈ ਲਈ ਆ ਸਕਦੇ ਹਨ।
ਇਹ ਵੀ ਪੜ੍ਹੋ : PM ਮੋਦੀ ਦੇ ਦੌਰੇ ਤੋਂ ਪਹਿਲਾਂ ਏਅਰਫੋਰਸ ਦੀ ਕੰਧ 'ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ, ਹਰਕਤ 'ਚ ਸੁਰੱਖਿਆ ਏਜੰਸੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
PM ਮੋਦੀ ਦੇ ਦੌਰੇ ਤੋਂ ਪਹਿਲਾਂ ਏਅਰਫੋਰਸ ਦੀ ਕੰਧ 'ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ, ਹਰਕਤ 'ਚ ਸੁਰੱਖਿਆ ਏਜੰਸੀਆਂ
NEXT STORY