ਚੰਡੀਗੜ੍ਹ (ਆਸ਼ੀਸ਼) : ਸ਼ਹਿਰ 'ਚ ਸੋਮਵਾਰ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਖੋਲ੍ਹ ਦਿੱਤੇ ਗਏ। ਮੀਂਹ ਕਾਰਨ ਪਹਿਲੇ ਦਿਨ ਘੱਟ ਹੀ ਵਿਦਿਆਰਥੀ ਮਾਪਿਆਂ ਵੱਲੋਂ ਲਿਖੇ ਗਏ ਸਹਿਮਤੀ ਪੱਤਰ ਲੈ ਕੇ ਸਕੂਲ ਪੁੱਜੇ। ਗੇਟ ’ਤੇ ਖੜ੍ਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਪਹਿਲਾਂ ਪੱਤਰ ਚੈੱਕ ਕੀਤੇ ਅਤੇ ਉਸ ਤੋਂ ਬਾਅਦ ਥਰਮਲ ਸਕ੍ਰੀਨਿੰਗ ਅਤੇ ਹੱਥ ਸੈਨੀਟਾਈਜ਼ ਕਰਵਾ ਕੇ ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਹੋਣ ਦਿੱਤਾ ਗਿਆ।
ਦੂਜੇ ਪਾਸੇ ਸ਼ਹਿਰ ਦੇ ਨਿੱਜੀ ਸਕੂਲ ਅਜੇ ਤੱਕ ਇਸ ਗੱਲ ਦਾ ਕੋਈ ਫ਼ੈਸਲਾ ਨਹੀਂ ਲੈ ਸਕੇ ਹਨ। ਨਿੱਜੀ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਮਾਪਿਆਂ ਵੱਲੋਂ ਸਕੂਲ ਖੋਲ੍ਹਣ ਨੂੰ ਲੈ ਕੇ ਜਵਾਬ ਨਹੀਂ ਦਿੱਤਾ ਗਿਆ ਹੈ, ਇਸ ਲਈ ਆਨਲਾਈਨ ਹੀ ਜਮਾਤਾਂ ਚੱਲਣਗੀਆਂ।
CTU ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਹੁਣ ਬਣਨਗੇ ਸਮਾਰਟ ਕਾਰਡ
NEXT STORY