ਗੁਰਦਾਸਪੁਰ (ਹਰਮਨ): ਅੱਜ ਸਵੇਰੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਕੂਟਰੀ ’ਤੇ ਜਾ ਰਹੀ ਇਕ ਕੁੜੀ ਅਤੇ ਔਰਤ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਇਕ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਔਰਤ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵਪਾਰੀਆਂ ਲਈ 2 ਵੱਡੇ ਐਲਾਨ
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਵਾਨੀ (20) ਪੁੱਤਰੀ ਲਲਿਤ ਕੁਮਾਰ ਵਾਸੀ ਕਾਹਨੂੰਵਾਨ ਤਿੱਬੜੀ ਰੋਡ ਗੁਰਦਾਸਪੁਰ ਵਿਖੇ ਆਇਲਟਸ ਸੈਂਟਰ ਵਿੱਚ ਨੌਕਰੀ ਕਰਦੀ ਸੀ ਅਤੇ ਅਨੀਤਾ ਪਤਨੀ ਪੀਟਰ ਮਸੀਹ ਵਾਸੀ ਕਾਹਨੂੰਵਾਨ ਕੁੜੀਆਂ ਦੇ ਸਕੂਲ ਦੇ ਸਾਹਮਣੇ ਵਾਟਰ ਸਪਲਾਈ ਦੇ ਦਫ਼ਤਰ ਵਿੱਚ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਬਠਿੰਡਾ ਪਹੁੰਚੇ ਕੇਜਰੀਵਾਲ ਨੇ ਲਈ ਚੁਟਕੀ, ‘ਆਪ’ ਦੀ ਸਰਕਾਰ ਆਉਣ ’ਤੇ ਖ਼ਤਮ ਕਰਾਂਗੇ ‘ਜੋਜੋ ਟੈਕਸ’
ਉਨ੍ਹਾਂ ਦੱਸਿਆ ਕਿ ਸ਼ਿਵਾਨੀ ਅਤੇ ਅਨੀਤਾ ਰੋਜ਼ਾਨਾ ਕਾਹਨੂੰਵਾਨ ਤੋਂ ਇਕੱਠੀਆਂ ਸਕੂਟਰੀ 'ਤੇ ਗੁਰਦਾਸਪੁਰ ਆਉਂਦੀਆਂ ਸਨ ਅਤੇ ਅੱਜ ਵੀ ਸਵੇਰੇ 9 ਵਜੇ ਦੇ ਕਰੀਬ ਦੋਵੇਂ ਸਕੂਟਰੀ 'ਤੇ ਆ ਰਹੀਆਂ ਸਨ। ਜਦੋਂ ਉਹ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬੱਬੇਹਾਲੀ ਪਿੰਡ ਕੋਠੇ ਦਰਮਿਆਨ ਪਹੁੰਚੀਆਂ ਤਾਂ ਪਿੱਛੋਂ ਆ ਰਹੀ ਆ ਰਹੀ ਬੱਸ ਨੇ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨਾਲ ਬੱਸ ਸਕੂਟਰੀ ਨਾਲ ਟਕਰਾ ਗਈ ਅਤੇ ਸ਼ਿਵਾਨੀ ਹੇਠਾਂ ਡਿੱਗ ਗਈ ਜਿਸ ਦੇ ਉਪਰੋਂ ਬਸ ਦਾ ਟਾਇਰ ਲੰਘ ਗਿਆ ਅਤੇ ਮੌਕੇ ’ਤੇ ਉਸ ਦੀ ਮੌਤ ਹੋ ਗਈ। ਜਦੋਂਕਿ ਅਨੀਤਾ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਲਿਆ ਹੈ, ਜਦੋਂ ਕਿ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਿਵਾਨੀ ਨੇ ਤਿੰਨ ਦਿਨਾਂ ਬਾਅਦ ਵਿਦੇਸ਼ ਕੈਨੇਡਾ ਜਾਣਾ ਸੀ।
ਇਹ ਵੀ ਪੜ੍ਹੋ : ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ
ਪਤੀ ਨੇ 22 ਲੱਖ ਖ਼ਰਚ ਕੇ ਇੰਗਲੈਂਡ ਭੇਜੀ ‘ਪਤਨੀ’, ਹੋਇਆ ਉਹ ਜੋ ਸੋਚਿਆ ਨਹੀਂ ਸੀ
NEXT STORY