ਬਠਿੰਡਾ: ਦੋ ਦਿਨਾਂ ਪੰਜਾਬ ਦੌਰੇ ’ਤੇ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਵਿਖੇ ਵਪਾਰੀਆਂ ਦੇ ਰੂ-ਬ-ਰੂ ਹੋਏ। ਇਸ ਦਰਮਿਆਨ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ’ਤੇ ‘ਜੋਜੋ ਟੈਕਸ’ ਖ਼ਤਮ ਕਰ ਦਿੱਤਾ ਜਾਵੇਗਾ। ਦਰਅਸਲ ਵਪਾਰੀਆਂ ਨੇ ਗੱਲਬਾਤ ਦਰਮਿਆਨ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਇੰਸਪੈਕਟਰ ਰਾਜ ਦੇ ਮਸਲੇ ਨੂੰ ਕੇਜਰੀਵਾਲ ਸਾਹਮਣੇ ਰੱਖਿਆ ਸੀ।
ਇਹ ਵੀ ਪੜ੍ਹੋ : ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵਪਾਰੀਆਂ ਲਈ 2 ਵੱਡੇ ਐਲਾਨ
ਕੇਜਰੀਵਾਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ’ਚ ਹਰ ਤਰ੍ਹਾਂ ਦਾ ਗੁੰਡਾ ਟੈਕਸ ਅਤੇ ਇੰਸਪੈਕਟਰ ਰਾਜ ਖ਼ਤਮ ਕੀਤਾ ਜਾਵੇਗਾ।ਕੇਜਰੀਵਾਲ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਸੁਣਨ ’ਚ ਆਇਆ ਹੈ ਕਿ ਬਠਿੰਡਾ ’ਚ ‘ਜੋਜੋ ਟੈਕਸ’ ਵੀ ਵਪਾਰੀਆਂ ਤੋਂ ਉਗਰਾਇਆ ਜਾਂਦਾ ਹੈ। ਸਾਡੀ ਸਰਕਾਰ ਆਉਣ ’ਤੇ ਇਹ ਟੈਕਸ ਖ਼ਤਮ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋਜੋ ਨੂੰ ਹੁਣ ਤੋਂ ਹੀ ਵਪਾਰੀਆਂ ਤੋਂ ਟੈਕਸ ਉਗਰਾਣਾ ਛੱਡਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਸਰਕਾਰ ਬਣਾ ਕੇ ਛਡਾ ਦੇਵਾਂਗੇ। ਜ਼ਿਕਰਯੋਗ ਹੈ ਕਿ ‘ਜੋਜੋ’ ਪੰਜਾਬ ਕਾਂਗਰਸ ਦੇ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਦਾ ਪੂਰਾ ਨਾਂ ਜੈਜੀਤ ਜੌਹਲ ਹੈ।
ਇਹ ਵੀ ਪੜ੍ਹੋ : ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ
ਬੈਰਕ ਜਾਣ ਲਈ ਕਹਿਣ ’ਤੇ ਭੜਕੇ ਕੈਦੀ, ਹਮਲਾ ਕਰਕੇ ਪਾੜੀ ਪੁਲਸ ਕਰਮਚਾਰੀ ਦੀ ਵਰਦੀ
NEXT STORY