ਬਠਿੰਡਾ (ਸੁਖਵਿੰਦਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਲਗਭਗ 14 ਸਾਲ ਦੇ ਕਾਰਜਕਾਲ ਦੌਰਾਨ 240 ਕਰੋੜ ਕੇਵਲ ਇਸ਼ਤਿਹਾਰਾਂ ’ਤੇ ਖਰਚ ਕਰ ਦਿੱਤੇ। ਉਕਤ ਖੁਲਾਸਾ ਗਾਹਕ ਜਾਗੋ ਦੇ ਸਕੱਤਰ ਸੰਜੀਵ ਗੋਇਲ ਵੱਲੋਂ ਪੰਜਾਬ ਸਰਕਾਰ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੋਂ ਆਰ. ਟੀ. ਆਈ. ਤਹਿਤ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ਮਾਮਲੇ ’ਚ ਐਕਸ਼ਨ ’ਚ ਪੁਲਸ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਇਸ਼ਤਿਹਾਰਾਂ ਵਿਚ ਧਾਰਮਿਕ ਆਯੋਜਨਾਂ ਤੋਂ ਇਲਾਵਾ, ਕੋਵਿਡ-19 ਦੇ ਇਸ਼ਤਿਹਾਰ, ਮਿਸ਼ਨ ਫਤਿਹ ਦੇ ਇਸ਼ਤਿਹਾਰ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਾਲੇ ਇਸ਼ਤਿਹਾਰ, ਫਸਲਾਂ ਦੀ ਖਰੀਦ ਸਬੰਧੀ ਇਸ਼ਤਿਹਾਰ ਸ਼ਾਮਲ ਹਨ। ਸੰਜੀਵ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਟੈਕਸ, ਵੱਖ-ਵੱਖ ਤਰ੍ਹਾਂ ਦੀ ਫੀਸ, ਵੱਖ-ਵੱਖ ਤਰ੍ਹਾਂ ਦੇ ਜੁਰਮਾਨੇ ਆਦਿ ਦੇ ਰੂਪ ’ਚ ਜੋ ਪੈਸਾ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਇਆ ਜਾਂਦਾ ਹੈ, ਉਸੇ ਪੈਸੇ ਨਾਲ ਮੁੱਖ ਮੰਤਰੀਆਂ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ। ਖਰਚ ਕੀਤੇ ਗਏ ਪੈਸੇ ਦੀ ਪ੍ਰਤੀ ਸਾਲ ਦੀ ਔਸਤ ਕੱਢੀ ਜਾਵੇ ਤਾਂ ਇਹ ਲਗਭਗ 16 ਕਰੋੜ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਕਾਰਾ, ਨਾਕੇ ਦੌਰਾਨ ਕੱਢੀ ਐਂਬੂਲੈਂਸ ਦੀ ਚਾਬੀ, ਇਲਾਜ ਲਈ ਤੜਫ਼ ਰਹੇ ਮਰੀਜ਼ ਦੀ ਹੋਈ ਮੌਤ
ਸੂਚਨਾ ਦੇ ਅਨੁਸਾਰ ਸਾਲ 2017-08 ਦੇ ਦੌਰਾਨ 4.68 ਕਰੋੜ, 2007-08 ਵਿਚ 7.76 ਕਰੋੜ, 2009-10 ਵਿਚ 3.52 ਕਰੋੜ, 2010-09 ਵਿਚ 6 ਕਰੋੜ, 2011-12 ਵਿਚ 6.95 ਕਰੋੜ, 2012-13 ਵਿਚ 7.97 ਕਰੋੜ, 2013-14 ਵਿਚ 15.58 ਕਰੋੜ, 2014-15 ਵਿਚ 6.24 ਕਰੋੜ, 2015-16 ਵਿਚ 29.14 ਕਰੋੜ, 2016-17 ਵਿਚ 65.80 ਕਰੋੜ, 2017-18 ਵਿਚ 5.77 ਕਰੋੜ, 2018-19 ਵਿਚ 14.24 ਕਰੋੜ, 2019-20 ਵਿਚ 25.31 ਕਰੋੜ, 2020-21 ਵਿਚ 26.70 ਕਰੋੜ ਅਤੇ 2021-22 ਦੌਰਾਨ ਮਾਰਚ ਤਕ 14.62 ਕਰੋੜ ਰੁਪਏ ਇਸ਼ਤਿਹਾਰਾਂ ’ਤੇ ਖ਼ਰਚ ਕੀਤੇ ਗਏ ।
ਇਹ ਵੀ ਪੜ੍ਹੋ : 8 ਲੱਖ ਰੁਪਏ ਦੇ ਕਰਜ਼ੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ, 3 ਬੱਚਿਆਂ ਦਾ ਸੀ ਪਿਓ
ਆਜ਼ਾਦੀ ਦੇ 74 ਸਾਲਾਂ ’ਚ ਇੰਨੇ ਕਿਸਾਨ ਅੰਦੋਲਨ ਨਹੀਂ ਹੋਏ, ਜਿੰਨੇ ਪਿਛਲੇ 7 ਸਾਲਾਂ ’ਚ ਹੋਏ: ਜਾਖੜ
NEXT STORY