ਬਟਾਲਾ/ਅਚਲ ਸਾਹਿਬ (ਸਾਹਿਲ, ਯੋਗੀ) - ਪਿਛਲੇ ਦਿਨੀਂ ਮੁੰਬਈ ਵਿਖੇ ਆਏ ਸਮੁੰਦਰੀ ਤੂਫਾਨ ਦੌਰਾਨ ਬਟਾਲਾ ਨੇੜਲੇ ਪਿੰਡ ਜੈਤੋਸਰਜਾ ਦਾ ਰਹਿਣ ਵਾਲਾ ਨੌਜਵਾਨ ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਲਾਪਤਾ ਹੋਇਆ ਸੀ। ਉਕਤ ਨੌਜਵਾਨ ਦੀ ਮ੍ਰਿਤਕ ਦੇਹ ਜਹਾਜ਼ ਰਾਹੀਂ ਉਸ ਦੇ ਪਿੰਡ ਜੈਤੋਸਰਜਾ ਵਿਖੇ ਪਹੁੰਚ ਗਈ ਹੈ, ਜਿਥੇ ਸਮੁੱਚੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ। ਨੌਜਵਾਨ ਦੀ ਲਾਸ਼ ਪਿੰਡ ਪੁੱਜਣ ’ਤੇ ਪਰਿਵਾਰ ’ਚ ਚੀਕ-ਚਿਹਾੜਾ ਮਚ ਗਿਆ। ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)
ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੀ ਤਾਬੂਤ ’ਚ ਪਈ ਦੇਹ ਨੂੰ ਦੇਖ ਕੇ ਹਰ ਅੱਖ ਨਮ ਸੀ। ਪਿੰਡ ਦਾ ਪੂਰਾ ਮਾਹੌਲ ਗਮਗੀਨ ਹੋਇਆ ਪਿਆ ਸੀ। ਉਪਰੰਤ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਮਨਦੀਪ ਸਿੰਘ ਦਾ ਪਿੰਡ ਦੇ ਹੀ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਉਸ ਦੀ ਪਤਨੀ ਹਰਜਿੰਦਰ ਕੌਰ, ਮਾਤਾ ਰਾਜਵਿੰਦਰ ਕੌਰ, ਭਰਾ ਸੰਦੀਪ ਸਿੰਘ, ਬੇਟੀ ਜੈਸਮੀਨ ਕੌਰ ਤੇ ਬੇਟਾ ਸਰਤਾਜਪਾਲ ਸਿੰਘ, ਪਿੰਡ ਦੇ ਸਰਪੰਚ ਸੁਰਜੀਤ ਸਿੰਘ ਤੇ ਮੋਹਤਬਰ ਵਿਅਕਤੀ ਪਹੁੰਚੇ ਹੋਏ ਸਨ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਨਹਿਰ ਦੇ ਕਿਨਾਰੇ ਬੈਠੇ 3 ਨੌਜਵਾਨਾਂ ’ਚੋਂ 2 ਪਾਣੀ ’ਚ ਰੁੜ੍ਹੇ, 1 ਦੀ ਮੌਤ, ਦੂਜਾ ਵਾਲ-ਵਾਲ ਬਚਿਆ
NEXT STORY