ਤਰਨਤਾਰਨ (ਰਮਨ) - ਬੀਤੇ ਰਾਤ ਥਾਣਾ ਸਦਰ ਅਧੀਨ ਆਉਂਦੇ ਪਿੰਡ ਨੌਰੰਗਾਬਾਦ ਵਿਖੇ ਇਕ ਕਲਯੁੱਗੀ ਪੁੱਤਰ ਵਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੀ ਮਾਂ ਦਾ ਗੋਲੀ ਮਾਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਸਦਰ ਦੀ ਪੁਲਸ ਵਲੋਂ ਮੁਲਜ਼ਮ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਐਤਵਾਰ ਵਾਲੇ ਦਿਨ ਪੁਲਸ ਨੇ ਮ੍ਰਿਤਕਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਸਵਿੰਦਰ ਕੌਰ (65) ਪਤਨੀ ਹਰਮੁਖ ਸਿੰਘ ਆਪਣੀ ਧੀ ਲਵਪ੍ਰੀਤ ਕੌਰ ਪਾਸ ਪਿੰਡ ਨੌਰੰਗਾਬਾਦ ਬਹਿਕ ਵਿਖੇ ਰਹਿ ਰਹੀ ਸੀ। ਸਵਿੰਦਰ ਕੌਰ ਦਾ ਪੁੱਤਰ ਕਾਰਜ ਸਿੰਘ ਫੌਜ ਤੋਂ ਸੇਵਾ ਮੁਕਤ ਹੋ ਚੁੱਕਾ ਹੈ, ਨੇ ਆਪਣੀ ਮਾਂ ਨੂੰ ਕਰੀਬ 7 ਮਹੀਨੇ ਪਹਿਲਾਂ ਘਰੋਂ ਬਾਹਰ ਕੱਢ ਦਿੱਤਾ ਸੀ। ਸਵਿੰਦਰ ਕੌਰ ਨੇ ਆਪਣੀ 10 ਕਨਾਲ ਖੇਤੀ ਯੋਗ ਜ਼ਮੀਨ ਜੋ ਮੁੰਡਾਪਿੰਡ ਵਿਖੇ ਹੈ ਨੂੰ ਵੇਚਣ ਸਬੰਧੀ 3 ਲੱਖ 50 ਹਜ਼ਾਰ ਰੁਪਏ ਦਾ ਬਿਆਨਾਂ ਕੀਤਾ ਹੋਇਆ ਸੀ। ਇਸ ਦੀ ਜਾਣਕਾਰੀ ਜਦੋਂ ਕਾਰਜ ਸਿੰਘ ਨੂੰ ਮਿਲੀ ਤਾਂ ਉਹ ਦੇਰ ਸ਼ਾਮ ਆਪਣੀ ਲਾਇਸੰਸੀ ਰਾਈਫਲ ਨਾਲ ਬੁੱਲਟ ਮੋਟਰਸਾਈਕਲ ’ਤੇ ਸਵਾਰ ਹੋ ਪਿੰਡ ਨੌਰੰਗਾਬਾਦ ਆਪਣੀ ਭੈਣ ਦੇ ਘਰ ਜਾ ਪੁੱਜਾ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਇਸ ਦੌਰਾਨ ਜਦੋਂ ਕਾਰਜ ਸਿੰਘ ਨੇ ਬਿਆਨੇ ਵਾਲੀ ਸਾਰੀ ਰਕਮ ਲੈਣ ਦੀ ਮੰਗ ਕੀਤੀ ਤਾਂ ਮਾਤਾ ਸਵਿੰਦਰ ਕੌਰ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਦੌਰਾਨ ਕਾਰਜ ਸਿੰਘ ਆਪਣੀ ਮਾਂ ਨਾਲ ਮਾੜਾ ਚੰਗਾ ਬੋਲਦਾ ਹੋਇਆ ਮਾਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ, ਜਿਸ ਤੋਂ ਬਾਅਦ ਕਾਰਜ ਸਿੰਘ ਨੇ ਆਪਣੀ ਮਾਂ ਦੀ ਛਾਤੀ ਵਿੱਚ 12 ਬੋਰ ਰਾਈਫਲ ਨਾਲ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਥਾਣਾ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਮੌਕੇ ਤੋਂ 12 ਰੌਂਦ ਦਾ ਖੌਲ ਅਤੇ ਹੋਰ ਸਬੂਤ ਕਬਜ਼ੇ ’ਚ ਲੈ ਜਾਂਚ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ ਹੇਠ ਕਾਰਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਤਰਨਤਾਰਨ ਵਿਖੇ ਤਿੰਨ ਮੈਂਬਰੀ ਡਾਕਟਰੀ ਬੋਰਡ ਵਲੋਂ ਮ੍ਰਿਤਕਾ ਸਵਿੰਦਰ ਕੌਰ ਦਾ ਪੋਸਟਮਾਰਟਮ ਕਰ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕਾ ਸਵਿੰਦਰ ਕੌਰ ਦੀ ਧੀ ਲਵਪ੍ਰੀਤ ਕੌਰ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਆਪਣੀ ਕੁੱਖ ’ਚੋਂ ਬੇਟੇ ਕਾਰਜ ਨੂੰ ਜਨਮ ਦੇਣ ਵਾਲੀ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੇ ਆਪਣੇ ਕਾਤਲ ਨੂੰ ਜਨਮ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ -ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ
ਮਾਂ ਨੇ ਜਿਸ ਪੁੱਤ ਨੂੰ ਦਿਨ-ਰਾਤ ਆਪਣੀ ਛਾਤੀ ਨਾਲ ਲੱਗਾ ਭੁੱਖੀ ਪਿਆਸੀ ਰਹਿ ਪਿਆਰ ਦਿੱਤਾ ਸੀ। ਉਸ ਕਲਯੁੱਗੀ ਪੁੱਤਰ ਨੇ ਵੱਡੇ ਹੋ ਆਪਣੀ ਬਜ਼ਰਗ ਮਾਂ ਦੀ ਸੇਵਾ ਕਰਨ ਦੀ ਬਜਾਏ ਪਹਿਲਾਂ ਮਾਂ ਨੂੰ ਭੁੱਖਾ ਪਿਆਸਾ ਰੱਖਣ ਉਪਰੰਤ ਘਰੋਂ ਧੱਕੇ ਮਾਰ ਬਾਹਰ ਕੱਢ ਦਿੱਤਾ ਅਤੇ ਬਾਅਦ ਵਿੱਚ ਮਾਂ ਦੀ ਛਾਤੀ ’ਚ ਗੋਲੀ ਮਾਰ ਕਤਲ ਕਰ ਦਿੱਤਾ। ਲਵਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਕਾਰਜ ਸਿੰਘ ਤੋਂ ਖਤਰਾ ਹੈ। ਉਸ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਾਲਤ ਭਰਾ ਨੂੰ ਗ੍ਰਿਫਤਾਰ ਕਰਦੇ ਹੋਏ ਸਖਤ ਸਜ਼ਾ ਦਿੱਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਲੁਧਿਆਣਾ 'ਚ 'ਬਲੈਕ ਫੰਗਸ' ਨੇ ਮਚਾਈ ਤੜਥੱਲੀ, ਹੁਣ ਤੱਕ 5 ਲੋਕਾਂ ਦੀ ਮੌਤ
NEXT STORY