ਫ਼ਰੀਦਕੋਟ (ਰਾਜਨ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਆਈ.ਜੀ.ਐੱਸ.ਪੀ.ਐੱਸ ਪਰਮਾਰ ਦੀ ਅਗਵਾਈ ਹੇਠਲੀ ਸਿੱਟ ਦੀ ਚਾਰ ਮੈਂਬਰੀ ਟੀਮ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਵਾਈਸ ਚੇਅਰਪਰਸਨ ਡਾ. ਪੀ.ਆਰ. ਨਯਨ ਤੋਂ ਪੁੱਛ-ਗਿੱਛ ਕਰਨ ਲਈ ਗੱਡੀਆਂ ਦੇ ਇਕ ਵੱਡੇ ਕਾਫ਼ਲੇ ਦੇ ਰੂਪ, ਜਿਸ ਵਿਚ ਪੰਜਾਬ ਪੁਲਸ ਅਤੇ ਸਿਰਸਾ ਦੀ ਲੋਕਲ ਪੁਲਸ ਦੇ ਅਧਿਕਾਰੀਆਂ ਤੋਂ ਇਲਾਵਾ ਸਿਰਸਾ ਦੇ ਐੱਸ.ਪੀ ਡਾ. ਅਰਪਿਤ ਜੈਨ ਵੀ ਸ਼ਾਮਿਲ ਸਨ, ਅੱਜ ਡੇਰਾ ਸਿਰਸਾ ਵਿਖੇ ਪੁੱਜੀ। ਇੱਥੇ ਇਹ ਦੱਸਣਯੋਗ ਹੈ ਕਿ ਬੇਅਦਬੀ ਮਾਮਲਿਆਂ ਦੀ ਚੱਲ ਰਹੀ ਜਾਂਚ ਦੌਰਾਨ ਸਿੱਟ ਵੱਲੋਂ ਬੀਤੇ ਦਿਨੀਂ ਰੋਹਤਕ ਦੀ ਸੁਨਾਰੀਆ ਜੇਲ ਵਿਚ ਜਾ ਕੇ ਡੇਰਾ ਮੁਖੀ ਰਾਮ ਰਹੀਮ ਪਾਸੋਂ ਪੁੱਛੇ ਗਏ ਸਵਾਲਾਂ ਤੋਂ ਬਾਅਦ ਡੇਰਾ ਸਿਰਸਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਜਾਂਚ ਦਾ ਹਿੱਸਾ ਬਣਾਇਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਤੋਂ ਪੁੱਛ-ਗਿੱਛ ਕਰਨ ਲਈ ਇਨ੍ਹਾਂ ਨੂੰ ਤਿੰਨ ਵਾਰ ਸੰਮਨ ਕਰਕੇ ਆਈ.ਜੀ ਪਰਮਾਰ ਦੇ ਦਫਤਰ ਲੁਧਿਆਣਾ ਵਿਖੇ ਤਲਬ ਕੀਤਾ ਗਿਆ ਸੀ ਪ੍ਰੰਤੂ ਇਨ੍ਹਾਂ ਵੱਲੋਂ ਮੈਡੀਕਲ ਤੌਰ ’ਤੇ ਅਣਫਿੱਟ ਹੋਣ ਦੀ ਸੂਰਤ ਵਿਚ ਆਪਣੀ ਹਾਜ਼ਰੀ ਨਾ ਦੇਣ ਕਰਕੇ ਸਿੱਟ ਵੱਲੋਂ ਇਹ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ, ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਲਗਭਗ ਇਕ ਘੰਟੇ ਬਾਅਦ ਸਿੱਟ ਮੈਂਬਰਾਂ ਅਤੇ ਪੁਲਸ ਅਧਿਕਾਰੀਆਂ ਦਾ ਕਾਫਲਾ ਡੇਰਾ ਸਿਰਸਾ ਵਿਚੋਂ ਬਾਹਰ ਆਉਣ ਤੋਂ ਬਾਅਦ ਆਪੋ- ਆਪਣੇ ਖੇਤਰਾਂ ਲਈ ਰਵਾਨਾ ਹੋ ਗਿਆ ਪ੍ਰੰਤੂ ਡੇਰਾ ਸਿਰਸਾ ਦੇ ਐਡਵੋਕੇਟ ਅਨੁਸਾਰ ਚੇਅਰਪਰਸਨ ਵਿਪਾਸਨਾ ਇੰਸਾ ਲਗਭਗ ਡੇਢ ਦੋ ਸਾਲ ਤੋਂ ਮੈਡੀਕਲ ਲੀਵ ’ਤੇ ਹਨ ਅਤੇ ਵਾਈਸ ਚੇਅਰਪਰਸਨ ਡਾ. ਪੀ. ਆਰ. ਨਯਨ ਚਾਰ ਦਿਨ ਲਈ ਮੈਡੀਕਲ ਲੀਵ ’ਤੇ ਹਨ, ਇਸ ਲਈ ਸਿੱਟ ਵੱਲੋਂ ਇਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਅਤੇ ਡੇਰੇ ਨਾਲ ਸਬੰਧਤ ਹੋਰ ਪ੍ਰਬੰਧਕਾਂ ਦੇ ਬਿਆਨ ਲੈ ਲਏ ਗਏ ਜਦਕਿ ਸਿਹਤ ਪੱਖੋਂ ਠੀਕ ਨਾ ਹੋਣ ਕਾਰਣ ਉਕਤ ਦੋਵੇਂ ਪ੍ਰਬੰਧਕ ਸਿੱਟ ਦੇ ਸਨਮੁੱਖ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ-ਸੁਖਬੀਰ-ਭਾਜਪਾ ਅੰਦਰਖਾਤੇ ਘਿਓ-ਖਿੱਚੜੀ, ਬੇਅਦਬੀ ਤੇ ਡਰੱਗਜ਼ ਮਾਮਲੇ ’ਚ ਜਲਦ ਮਿਲੇਗਾ ਇਨਸਾਫ਼
NEXT STORY