ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਨੇ ਕੋਵਿਡ-19 ਨਾਲ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਰੋਕਣ ਲਈ ਹੰਗਾਮੀ ਕਦਮ ਦੇ ਤੌਰ 'ਤੇ ਭਲਕੇ ਸਵੇਰ ਤੋਂ 31 ਮਾਰਚ, 2020 ਤੱਕ ਸੂਬਾ ਪੱਧਰੀ ਬੰਦ ਦੇ ਹੁਕਮ ਦਿੱਤੇ ਹਨ। ਇਹ ਬੰਦ ਸੋਮਵਾਰ ਨੂੰ ਸਵੇਰੇ 6 ਵਜੇ ਤੋਂ 31 ਮਾਰਚ ਨੂੰ ਰਾਤ 9 ਵਜੇ ਤੱਕ ਰਹੇਗਾ ਅਤੇ ਇਸ ਦੌਰਾਨ ਸਾਰੀਆਂ ਜ਼ਰੂਰੀ ਵਸਤਾਂ ਮੁਹੱਈਆ ਹੋਣਗੀਆਂ।
ਇਸੇ ਦੌਰਾਨ ਧਾਰਾ 144 ਅਧੀਨ ਬੰਦਸ਼ਾਂ ਜਾਰੀ ਰਹਿਣਗੀਆਂ ਜਿਸ ਤਹਿਤ ਇਸ ਸਮੇਂ ਦੌਰਾਨ ਜਨਤਕ ਥਾਂ 'ਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ 'ਤੇ ਰੋਕ ਹੋਵੇਗੀ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਬਿਜਲੀ, ਪਾਣੀ ਤੇ ਮਿੳੂਂਸਪਲ ਸੇਵਾਵਾਂ, ਬੈਂਕਾਂ ਤੇ ਏ.ਟੀ.ਐਮ., ਮੀਡੀਆ, ਟੈਲੀਕਾਮ/ਇੰਟਰਨੈੱਟ ਤੇ ਕੇਬਲ ਅਪ੍ਰੇਟਰ ਅਤੇ ਸਬੰਧਤ ਏਜੰਸੀਆਂ, ਡਾਕ ਸੇਵਾਵਾਂ, ਕੋਰੀਅਰ ਸੇਵਾਵਾਂ, ਈ-ਕਾਮਰਸ ਤੇ ਉਸ ਦੀ ਹੋਮ ਡਲਿਵਰੀ ਸਮੇਤ ਜ਼ਰੂਰੀ ਆਈ.ਟੀ. ਸੇਵਾਵਾਂ, ਖੁਰਾਕ ਦੀਆਂ ਦੁਕਾਨਾਂ, ਕਰਿਆਨਾ, ਦੁੱਧ, ਫਲ, ਸਬਜ਼ੀਆਂ, ਮੀਟ, ਪੋਲਟਰੀ, ਮੱਛੀ ਆਦਿ (ਡਿਪਾਰਟਮੈਂਟਲ ਸਟੋਰਾਂ ਅਤੇ ਸੁਪਰ ਮਾਰਕੀਟਾਂ ਸਮੇਤ) ਅਤੇ ਰੋਜ਼ਮੱਰਾ ਦੀਆਂ ਵਸਤਾਂ ਵਾਲੀਆਂ ਹੋਰ ਦੁਕਾਨਾਂ ਖੁੱਲੀਆਂ ਰਹਿਣਗੀਆਂ। ਇਸੇ ਤਰਾਂ ਰੈਸਟੋਰੈਂਟ/ਬੇਕਰੀਆਂ, ਖਾਣ-ਪੀਣ ਵਾਲੀਆਂ ਦੁਕਾਨਾਂ ਸਿਰਫ ਭੋਜਨ ਪੈਕ ਕਰਾਉਣ ਜਾਂ ਘਰ ਵਿੱਚ ਪਹੁੰਚਾਉਣ ਲਈ ਖੁੱਲੀਆਂ ਰਹਿਣਗੀਆਂ। ਇਸੇ ਤਰਾਂ ਹਸਪਤਾਲ, ਨਰਸਿੰਗ ਹੋਮਜ਼, ਡਾਕਟਰਾਂ, ਵੈਦ, ਹਕੀਮਾਂ, ਹੋਮਿਓਪੈਥਿਕ, ਦਵਾਈਆਂ ਵਾਲੀ ਦੁਕਾਨਾਂ, ਵੈਟਰਨਰੀ ਕਲੀਨਕ, ਆਪਟੀਕਲ ਸਟੋਰਜ਼ ਅਤੇ ਫਾਰਮਾਸਿੳੂਟੀਕਲ ਮੈਨੂਫੈਕਚਰਿੰਗ, ਪੈਟਰੋਲ ਪੰਪ, ਐਲ.ਪੀ.ਜੀ. ਗੈਸ, ਤੇਲ ਏਜੰਸੀਆਂ ਤੇ ਗੋਦਾਮ, ਪੈਟਰੋਲੀਅਮ ਰਿਫਾਈਨਰੀਆਂ ਤੇ ਡਿਪੂ, ਪੈਟਰੋਕੈਮੀਕਲ ਵਸਤਾਂ ਨੂੰ ਬੰਦ ਦੇ ਸਮੇਂ ਦੌਰਾਨ ਛੋਟ ਹੋਵੇਗੀ। ਇਸ ਸਮੇਂ ਦੌਰਾਨ ਜ਼ਰੂਰੀ ਦਫਤਰ ਜਿਵੇਂ ਕਿ ਬਿਜਲੀ, ਪਾਣੀ, ਸੀਵਰੇਜ, ਮਿਉਂਸੀਪਲ ਕਾਰਪੋਰੇਸ਼ਨ ਆਦਿ ਖੁੱਲਣਗੇ ਅਤੇ ਬਾਕੀ ਸਾਰੇ ਦਫਤਰ ਬੰਦ ਰਹਿਣਗੇ। ਜਨਤਕ ਆਵਾਜਾਈ ਜਿਸ ਵਿਚ ਬੱਸਾਂ, ਆਟੋ, ਰਿਕਸ਼ਾ ਆਦਿ ਸ਼ਾਮਿਲ ਹਨ, ਬੰਦ ਰਹਿਣਗੇ, ਪਰ ਵਸਤਾਂ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਛੋਟ ਹੋਵੇਗੀ। ਉਨਾਂ ਜਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਵਿਅਕਤੀ ਆਪਣੇ ਘਰਾਂ ਵਿੱਚ ਰਹਿਣ ਅਤੇ ਕਿਸੇ ਜ਼ਰੂਰੀ ਕੰਮ ਲਈ ਕੇਵਲ ਘਰ ਦਾ ਇਕ ਮੈਂਬਰ ਹੀ ਜਾਵੇ।
ਇਨ੍ਹਾਂ ਜ਼ਰੂਰੀ ਵਸਤਾਂ ਦੀ ਵਿਕਰੀ ਤੇ ਸਪਲਾਈ 'ਤੇ ਨਹੀਂ ਹੋਵੇਗੀ ਰੋਕ
NEXT STORY