ਜਲੰਧਰ (ਪੁਨੀਤ)- ਰੇਲਵੇ ਸਟੇਸ਼ਨ ਤੋਂ ਯਾਰਡ ਵੱਲ ਜਾ ਰਹੇ ਟਰੈਕ ’ਤੇ ਬਣੇ ਲੱਕੜ ਪੁਲ ਨੇੜੇ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮ੍ਰਿਤਕ ਦੇ ਚਿਹਰੇ ’ਤੇ ਖੂਨ ਜੰਮਿਆ ਹੋਇਆ ਸੀ ਤੇ ਸਿਰ ’ਚੋਂ ਵੀ ਕਾਫੀ ਖੂਨ ਨਿਕਲ ਰਿਹਾ ਸੀ। ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲਸ ਲੁੱਟ ਤੇ ਕਤਲ ਵਿਚਕਾਰ ਉਲਝੀ ਹੋਈ ਹੈ, ਜਦਕਿ ਪਹਿਲੀ ਨਜ਼ਰ ’ਚ ਰੰਜਿਸ਼ਨ ਕਤਲ ਜਾਪ ਰਿਹਾ ਹੈ।
ਮ੍ਰਿਤਕ ਰਾਜੂ ਬਰਮਨ ਦੀ ਉਮਰ 35 ਸਾਲ ਦੇ ਲੱਗਭਗ ਦੱਸੀ ਜਾ ਰਹੀ ਹੈ, ਜੋ ਕਿ ਵੈਸਟ ਬੰਗਾਲ ਦਾ ਰਹਿਣ ਵਾਲਾ ਸੀ। ਰੇਲਵੇ ਪੁਲਸ ਦਾ ਜੀ.ਆਰ.ਪੀ. ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ। ਫੋਰੈਂਸਿਕ ਟੀਮਾਂ ਨੇ ਮੌਕਾ-ਮੁਆਇਨਾ ਕਰ ਕੇ ਸਬੂਤ ਜੁਟਾਏ ਹਨ ਤਾਂ ਕਿ ਕਾਤਲਾਂ ਤੱਕ ਪਹੁੰਚਿਆ ਜਾ ਸਕੇ।
ਲਾਸ਼ ਨੇੜਿਓਂ ਕਹੀ ਦੇ ਉਪਰਲੇ ਹਿੱਸੇ ਵਾਲੀ ਲੱਕੜੀ ਬਰਾਮਦ ਹੋਈ ਹੈ, ਜਿਸ ਤੋਂ ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਤਲ ਕਹੀ ਨਾਲ ਕੀਤਾ ਗਿਆ ਹੋਵੇਗਾ। ਮ੍ਰਿਤਕ ਦੇ ਸਰੀਰ ਤੋਂ ਕਮੀਜ਼ ਵੀ ਗਾਇਬ ਸੀ। ਪਹਿਲੀ ਨਜ਼ਰ ’ਚ ਕਤਲ ਦਾ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਜਾਪ ਰਿਹਾ ਹੈ ਪਰ ਕਾਰਨਾਂ ਦੀ ਸਹੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਹੋ ਪਾ ਰਹੀ। ਕਤਲ ਜਿਥੇ ਹੋਇਆ, ਉਥੇ ਆਲੇ-ਦੁਆਲੇ ਲੋਕਾਂ ਦਾ ਆਉਣ-ਜਾਣ ਨਹੀਂ ਹੁੰਦਾ, ਜਿਸ ਕਾਰਨ ਮਾਮਲਾ ਉਲਝਿਆ ਹੋਇਆ ਜਾਪ ਰਿਹਾ ਹੈ।
ਸਵੇਰੇ ਤੜਕਸਾਰ 6.30 ਵਜੇ ਜੀ.ਆਰ.ਪੀ. ਥਾਣੇ ’ਚ ਲਾਸ਼ ਮਿਲਣ ਸਬੰਧੀ ਸੂਚਨਾ ਪਹੁੰਚੀ। ਕਤਲ ਸਬੰਧੀ ਪਤਾ ਲੱਗਦੇ ਹੀ ਜੀ.ਆਰ.ਪੀ. ਥਾਣੇ ਦੇ ਐੱਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਆਲੇ-ਦੁਆਲੇ ਦੇ ਇਲਾਕੇ ’ਚ ਛਾਣਬੀਣ ਕੀਤੀ ਗਈ ਤੇ ਸਾਈਟ ਇੰਸਪੈਕਸ਼ਨ ਕੀਤੀ ਗਈ। ਡੀ.ਐੱਸ.ਪੀ. ਤੇਜਪਾਲ ਸਿੰਘ ਨੇ ਵੀ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ। ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਫਿੰਗਰ ਪ੍ਰਿੰਟ ਲਏ ਗਏ ਹਨ ਤੇ ਲੈਬ ’ਚ ਭਿਜਵਾ ਦਿੱਤੇ ਗਏ ਹਨ। ਜੀ.ਆਰ.ਪੀ. ਥਾਣੇ ਵੱਲੋਂ ਐੱਫ.ਆਈ.ਆਰ. ਨੰਬਰ 74 ’ਚ ਭਾਰਤੀ ਨਿਆਂ ਸੰਘਤਾ ਦੀ ਧਾਰਾ 103(1) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਪੁਲਸ ਵੱਲੋਂ ਕੰਸਟਰੱਕਸ਼ਨ ਕੰਪਨੀ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਸਭ ਤੋਂ ਪਹਿਲਾਂ ਕੰਪਨੀ ਦੇ ਠੇਕੇਦਾਰ ਨਾਲ ਸਬੰਧਤ ਵਿਅਕਤੀ ਮੌਕੇ ’ਤੇ ਪਹੁੰਚਿਆ ਤੇ ਇਸ ਦੇ ਬਾਅਦ ਠੇਕੇਦਾਰ ਹਨੀ ਨੇ ਹਰਿਆਣਾ ਤੋਂ ਆ ਕੇ ਬਿਆਨ ਲਿਖਵਾਏ। ਲਾਸ਼ ਦੀ ਸ਼ਨਾਖਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਕਿਸੇ ਨਾਲ ਕੋਈ ਝਗੜਾ ਆਦਿ ਸਾਹਮਣੇ ਨਹੀਂ ਆਇਆ ਹੈ।
ਮ੍ਰਿਤਕ ਨੇ 3 ਮਹੀਨੇ ਜੁਆਇਨ ਕੀਤੀ ਸੀ ਨੌਕਰੀ
ਰੇਲਵੇ ਸਟੇਸ਼ਨਾਂ ’ਤੇ ਠੇਕੇ ਤਹਿਤ ਕੰਮ ਕਰਨ ਵਾਲੀ ਹਰਿਆਣਾ ਦੀ ਬਾਲਾ ਸੁੰਦਰੀ ਕੰਸਟਰੱਕਸ਼ਨ ਕੰਪਨੀ ਦਾ ਲੱਕੜ ਵਾਲੇ ਪੁਲ ਨੇੜੇ ਸਟੋਰ ਹੈ। ਇੱਥੇ ਮ੍ਰਿਤਕ ਰਾਜੂ ਬਰਮਨ 9000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਚੌਕੀਦਾਰ ਦੀ ਡਿਊਟੀ ਕਰ ਰਿਹਾ ਸੀ। ਮ੍ਰਿਤਕ ਨੇ 3 ਮਹੀਨੇ ਪਹਿਲਾਂ ਹੀ ਨੌਕਰੀ ਜੁਆਇਨ ਕੀਤੀ ਸੀ। ਸਾਰਾ ਦਿਨ ਪਹਿਰਾ ਦੇਣ ਤੋਂ ਬਾਅਦ ਉਹ ਰਾਤ ਨੂੰ ਸਟੋਰ ਨੂੰ ਤਾਲਾ ਲਾ ਕੇ ਚਲਾ ਜਾਂਦਾ ਸੀ। ਇਥੇ ਉਸਾਰੀ ਵਾਲੀ ਸਾਈਟ ਬੰਦ ਪਈ ਹੈ, ਜਿਸ ਕਾਰਨ ਕੰਪਨੀ ਦੇ ਕਰਮਚਾਰੀ ਕੁਝ ਦਿਨਾਂ ਬਾਅਦ ਆ ਕੇ ਚੱਕਰ ਲਾ ਜਾਂਦੇ ਸਨ।
ਰੰਜਿਸ਼ ਦਾ ਖਦਸ਼ਾ, ਸਟੋਰ ’ਤੇ ਸਾਮਾਨ ਪੂਰਾ
ਇਸ ਦੇ ਨਾਲ ਹੀ ਮ੍ਰਿਤਕ ਰਾਜੂ ਬਰਮਨ ਜਿਸ ਸਟੋਰ ਦੀ ਰਾਖੀ ਕਰ ਰਿਹਾ ਸੀ, ਉਸ ਦਾ ਸਾਰਾ ਸਾਮਾਨ ਪੂਰਾ ਪਾਇਆ ਗਿਆ ਹੈ, ਜਿਸ ਕਾਰਨ ਲੁੱਟ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਜੇਕਰ ਮ੍ਰਿਤਕ ਨੂੰ ਲੁੱਟਿਆ ਗਿਆ ਹੋਵੇ ਤਾਂ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦੇਣਾ ਸੰਭਵ ਨਹੀਂ ਜਾਪਦਾ। ਪੁਲਸ ਨੇ ਮ੍ਰਿਤਕ ਦੇ ਘਰ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀ ਖਾਲੀ ਬੋਤਲ ਵੀ ਮਿਲੀ ਹੈ, ਜਿਸ ਤੋਂ ਲੱਗਦਾ ਹੈ ਕਿ 2 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਵੇਗੀ ਤੇ ਬਾਅਦ ’ਚ ਰੰਜਿਸ਼ ਕਾਰਨ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਦੋਸਤਾਂ ਨੂੰ ਕਾਰੋਬਾਰ ਲਈ ਦਿੱਤਾ 1 ਕਰੋੜ, ਪੈਸਾ ਨਾ ਮਿਲਿਆ ਵਾਪਸ ਤਾਂ ਸਦਮੇ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਲਜ ਜਾਣ ਲਈ ਬੱਸ 'ਚੋਂ ਉਤਰਦੇ ਸਮੇਂ ਨਾਬਾਲਗ ਵਿਦਿਆਰਥਣ ਡਿੱਗੀ ਹੇਠਾਂ, ਇਲਾਜ ਦੌਰਾਨ ਤੋੜਿਆ ਦਮ
NEXT STORY