ਜਲੰਧਰ, (ਖੁਰਾਣਾ)— ਨਗਰ ਨਿਗਮ ਦੀ ਕੰਪਨੀ ਬਾਗ ਦੇ ਨੇੜੇ ਸਥਿਤ ਬਿਲਡਿੰਗ ਵਿਚ ਆਉਣ-ਜਾਣ ਵਿਚ ਹੁਣ ਤੱਕ ਕੋਈ ਵੀ ਰੋਕ-ਟੋਕ ਨਹੀਂ ਸੀ ਪਰ ਹੁਣ ਨਿਗਮ ਦੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਬਿਲਡਿੰਗ ਦੇ ਅੰਦਰ ਜਾਣ ਵਾਲਿਆਂ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੀਤੇ ਦਿਨ ਹੁਕਮ ਜਾਰੀ ਕੀਤੇ ਸਨ ਕਿ ਨਗਰ ਨਿਗਮ ਦੀ ਮੇਨ ਬਿਲਡਿੰਗ ਵਿਚ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਦਾਖਲ ਨਹੀਂ ਹੋ ਸਕੇਗਾ। ਨਗਰ ਨਿਗਮ ਪ੍ਰਸ਼ਾਸਨ ਨੇ ਪੁਲਸ ਕਮਿਸ਼ਨਰ ਦੇ ਇਨ੍ਹਾਂ ਹੁਕਮਾਂ ਦਾ ਪਾਲਣ ਕਰਦੇ ਹੋਏ ਦੋਵੇਂ ਮੁੱਖ ਗੇਟਾਂ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ। ਜੋ ਬਿਲਡਿੰਗ ਅੰਦਰ ਦਾਖਲ ਹੋਣ ਵਾਲਿਆਂ ਦੀ ਪੂਰੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤੇ ਜਾ
ਰਹੇ ਹਨ। ਸੁਰੱਖਿਆ ਵਿਵਸਥਾ ਦੇ ਸਬੰਧ ਵਿਚ ਨਿਗਮ ਦੇ ਮੁੱਖ ਗੇਟ ਦੇ ਨੇੜੇ ਬੋਰਡ ਵੀ ਲਗਾ ਦਿੱਤੇ ਗਏ ਹਨ।
ਰਿਵਾਲਵਰ ਲਿਆਉਣ ਵਾਲਿਆਂ ਨੂੰ ਗੇਟ 'ਤੇ ਰੋਕਿਆ
ਨਿਗਮ ਦੀ ਸੁਰੱਖਿਆ ਵਿਵਸਥਾ ਸਖ਼ਤ ਹੋਣ ਤੋਂ ਬਾਅਦ ਮੁੱਖ ਐਂਟਰੀ ਗੇਟ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਅੱਜ ਰਿਵਾਲਵਰ ਲੈ ਕੇ ਨਿਗਮ ਬਿਲਡਿੰਗ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਰੋਕਿਆ ਅਤੇ ਉਸਨੂੰ ਵਾਪਸ ਮੋੜ ਦਿੱਤਾ। ਜ਼ਿਕਰਯੋਗ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਅੱਜ ਨਿਗਮ ਸਟਾਫ ਅਤੇ ਕੌਂਸਲਰਾਂ ਤੱਕ ਦੀ ਤਲਾਸ਼ੀ ਲਈ।
ਦੁਬਈ 'ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਮੌਤ
NEXT STORY