ਜਲੰਧਰ (ਇੰਟਰਨੈਸ਼ਨਲ ਡੈਸਕ)- ਬ੍ਰਿਟੇਨ ਦੀ ਗ੍ਰਹਿ ਮੰਤਰੀ ਦੇ ਭਾਰਤੀ ਪ੍ਰਵਾਸੀਆਂ ਖ਼ਿਲਾਫ਼ ਦਿੱਤੇ ਬਿਆਨ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ ਸੀ ਕਿ ਮੁਕਤ ਵਪਾਰ ਸਮਝੌਤੇ (ਐੱਫ਼. ਟੀ. ਏ.) ਨਾਲ ਬ੍ਰਿਟੇਨ ’ਚ ਭਾਰਤੀਆਂ ਦੀ ਭੀੜ ਵਧ ਜਾਵੇਗੀ। ਬ੍ਰੇਵਰਮੈਨ ਦੇ ਬਿਆਨ ਤੋਂ ਬਾਅਦ ਭਾਰਤ ਨੇ ਵੀ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਸੀ ਕਿ ਭਵਿੱਖ ’ਚ ਕੋਈ ਵੀ ਡੀਲ ਦੋਹਾਂ ਪੱਖਾਂ ਦੇ ਲਾਭ ਨੂੰ ਧਿਆਨ ’ਚ ਰੱਖ ਕੇ ਹੀ ਕੀਤੀ ਜਾਵੇਗੀ। ਇਸ ਤੋਂ ਬਾਅਦ ਭਾਰਤ ਦੇ ਤੇਵਰ ਵੇਖਦੇ ਹੋਏ ਬ੍ਰਿਟੇਨ ਨੇ ਵੀ ਆਪਣਾ ਰੁਖ ਨਰਮ ਕੀਤਾ ਹੈ ਅਤੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਕਿਹਾ ਹੈ ਕਿ ਭਾਰਤ ਅਤੇ ਬ੍ਰਿਟੇਨ ਦਾ ਸਹਿਯੋਗ ਕਈ ਖੇਤਰਾਂ ’ਚ ਮਜ਼ਬੂਤ ਰਿਹਾ ਹੈ। ਅਸੀਂ ਇਸ ਡੀਲ ਰਾਹੀਂ ਵਪਾਰ ਖੇਤਰ ’ਚ ਵੀ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ
ਵਪਾਰ ਸਕੱਤਰ ਬੋਲੇ-ਡੀਲ ’ਤੇ ਕਰ ਰਹੇ ਹਾਂ ਕੰਮ
ਓਧਰ ਬ੍ਰਿਟੇਨ ਦੇ ਵਪਾਰ ਸਕੱਤਰ ਕੈਮੀ ਬਡੇਨੋਚ ਨੇ ਵੀ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਅਸੀਂ ਅਜੇ ਵੀ ਇਸ ਡੀਲ ’ਤੇ ਕੰਮ ਕਰ ਰਹੇ ਹਾਂ। ਭਾਰਤ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਚੱਲ ਰਹੀ ਹੈ। ਡੀਲ ਦੀ ਗਤੀ ਦੀ ਬਜਾਏ ਗੁਣਵੱਤਾ ’ਤੇ ਧਿਆਨ ਦੇਣ ਦੀ ਕੋਸ਼ਿਸ਼ ਹੈ। ਇਸ ਲਈ ਇਹ ਡੀਲ ਤੈਅ ਸਮਾਂ ਹੱਦ ਦੀਵਾਲੀ ਤੱਕ ਨਹੀਂ ਹੋ ਸਕੇਗੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਇਹ ਡੀਲ ਦੀਵਾਲੀ ਤੋਂ ਪਹਿਲਾਂ ਹੋ ਜਾਵੇਗੀ। ਓਧਰ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਰੋਬਾਰ ਵਾਰਤਾ ਹੈ ਅਤੇ ਬਿਹਤਰ ਹੋਵੇਗਾ ਕਿ ਇਸ ਵਿਸ਼ੇ ਨੂੰ ਦੋਵਾਂ ਦੇਸ਼ਾਂ ਦੇ ਵਣਜ ਮੰਤਰੀਆਂ ’ਤੇ ਛੱਡ ਦਿੱਤਾ ਜਾਵੇ। ਵਿਦੇਸ਼ ਵਿਭਾਗ ਦੇ ਬੁਲਾਰੇ ਤੋਂ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੀ ਇਮੀਗ੍ਰੇਸ਼ਨ ਸਬੰਧਿਤ ਵਿਵਾਦਤ ਟਿੱਪਣੀ ਅਤੇ ਦੀਵਾਲੀ ਤੱਕ ਐੱਫ. ਟੀ. ਏ. ਗੱਲਬਾਤ ਨੂੰ ਪੂਰਾ ਕਰਨ ਦੇ ਟੀਚੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ’ਤੇ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਡੀਲ ਰੁਕਣ ਦੀ ਸੰਭਾਵਨਾ
‘ਦਿ ਟਾਈਮਜ਼’ ਮੁਤਾਬਕ, ਬ੍ਰਿਟੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਏਲਾ ਦੇ ਬਿਆਨ ਤੋਂ ਬਾਅਦ ਭਾਰਤ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ’ਚ ਕਾਫੀ ਗੁੱਸਾ ਹੈ। ਗ੍ਰਹਿ ਮੰਤਰੀ ਦੇ ਇਸ ਬਿਆਨ ਤੋਂ ਭਾਰਤ ਹੈਰਾਨ ਅਤੇ ਨਿਰਾਸ਼ ਹੈ।ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਬ੍ਰੇਵਰਮੈਨ ਦੀ ਟਿੱਪਣੀ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤੇ ਇਕ ਕਦਮ ਪਿੱਛੇ ਚਲੇ ਗਏ ਹਨ। ਭਾਰਤ ਅਜੇ ਵੀ ਬ੍ਰਿਟੇਨ ਨੂੰ ਲੈ ਕੇ ਸਕਾਰਾਤਮਕ ਹੈ ਪਰ ਬ੍ਰਿਟੇਨ ਦੀ ਸਰਕਾਰ ’ਚ ਜੇਕਰ ਅਜੇ ਵੀ ਅਜਿਹੇ ਲੋਕ ਰਹਿੰਦੇ ਹਨ ਤਾਂ ਇਹ ਗੱਲਬਾਤ ਅੱਧ ਵਿਚਾਲੇ ਹੀ ਅਟਕ ਸਕਦੀ ਹੈ।
ਟਰੇਡ ਡੀਲ ਤੋਂ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਬ੍ਰਿਟੇਨ ਤੋਂ ਅੱਧਾ ਅਰਬ ਪੌਂਡ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਇਹ ਰਕਮ ਭਾਰਤੀ ਕਾਮਿਆਂ ਨੇ ਬ੍ਰਿਟੇਨ ਦੀ ਸਮਾਜਿਕ ਸੁਰੱਖਿਆ ਪ੍ਰਣਾਲੀ ਲਈ ਅਦਾ ਕੀਤੀ ਹੈ।
ਕੀ ਹੈ ਮੁਫ਼ਤ ਵਪਾਰ ਸਮਝੌਤਾ
ਇਸ ਡੀਲ ਦੀ ਮਦਦ ਨਾਲ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲੀਜ਼ ਟਰੱਸ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣਾ ਚਾਹੁੰਦੀ ਹੈ, ਉਥੇ ਹੀ ਭਾਰਤ ਇਸ ਡੀਲ ਨਾਲ ਆਪਣਏ ਕਾਮਿਆਂ ਅਤੇ ਪੜ੍ਹਣ ਜਾਣ ਵਾਲੇ ਵਿਦਿਆਰਥੀਆਂ ਲਈ ਵੀਜ਼ੇ ’ਚ ਰਿਆਇਤ ਦੀ ਮੰਗ ਕਰ ਰਿਹਾ ਹੈ। ਇਸ ਡੀਲ ਦੀ ਮਦਦ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਦੁੱਗਣਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੇ ਥਾਣੇ ’ਚ ਦਿੱਤੀ ਸ਼ਿਕਾਇਤ, ਕਿਹਾ-ਅੰਮ੍ਰਿਤਪਾਲ ਖ਼ਿਲਾਫ਼ ਬੋਲਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
USA ਡਾਲਰ ਦੇ ਚੱਕਰਾਂ 'ਚ ਪਏ ਨੌਜਵਾਨ ਨਾਲ ਫਿਲਮੀ ਸਟਾਈਲ 'ਚ ਜੋ ਕਹਾਣੀ ਵਾਪਰੀ, ਪੈਰਾਂ ਹੇਠੋਂ ਖ਼ਿਸਕਾ ਛੱਡੀ ਜ਼ਮੀਨ
NEXT STORY