ਜਲੰਧਰ, (ਗੁਲਸ਼ਨ)— ਸਟੇਸ਼ਨ ਇੰਪਰੂਵਮੈਂਟ ਗਰੁਪ ਨੇ ਬੁੱਧਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਸਟੇਸ਼ਨ 'ਤੇ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਨੋਟ ਕੀਤਾ ਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਨੂੰ ਕਿਹਾ। ਨਿਰੀਖਣ ਕਰਨ ਵਾਲਿਆਂ ਵਿਚ ਸੀਨੀਅਰ ਡੀ. ਐੱਮ. ਈ. ਸੁਭਾਸ਼ ਚੰਦਰ ਸੋਖਲਾ, ਅਸਿਸਟੈਂਟ ਇੰਜੀ. ਰਮੇਸ਼ ਸੋਲੰਕੀ, ਸਟੇਸ਼ਨ ਮਾਸਟਰ ਆਰ. ਕੇ. ਬਹਿਲ, ਮੈਡੀਕਲ ਅਫਸਰ ਡਾ. ਅਨਿਲ ਕੁਮਾਰ, ਇੰਜੀ. ਵਿਭਾਗ ਦੇ ਰਾਜੇਸ਼ ਸ਼ਰਮਾ, ਇਲੈਕਟ੍ਰੀਕਲ ਵਿਭਾਗ ਦੇ ਸ਼ਮਸ਼ੇਰ ਸਿੰਘ ਤੋਂ ਇਲਾਵਾ ਰੇਲਵੇ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਨੇ ਸਟੇਸ਼ਨ ਦੀ ਸਫਾਈ ਵਿਵਸਥਾ ਸਬੰਧੀ ਸਖ਼ਤ ਨਾਰਾਜ਼ਗੀ ਜਤਾਈ। ਨਿਰੀਖਣ ਦੌਰਾਨ ਉਨ੍ਹਾਂ ਦੇਖਿਆ ਕਿ ਡਸਟਬਿਨ ਕੂੜੇ ਨਾਲ ਭਰੇ ਹੋਏ ਸਨ। ਇਸ ਤੋਂ ਇਲਾਵਾ ਪਲੇਟਫਾਰਮਾਂ 'ਤੇ ਰੇਲ ਟ੍ਰੈਕ 'ਚ ਵਿਚ ਗੰਦਗੀ ਫੈਲੀ ਹੋਈ ਸੀ। ਇਸ ਤੋਂ ਭੜਕੇ ਰੇਲਵੇ ਅਧਿਕਾਰੀਆਂ ਨੇ ਸਫਾਈ ਠੇਕੇਦਾਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕਰਨ ਦੇ ਨਿਰਦੇਸ਼ ਦਿੱਤੇ।
ਸੁਭਾਸ਼ ਸੋਂਧੀ ਤੇ ਉਸਦੇ ਪੁੱਤਰ 'ਤੇ ਲਾਇਆ ਅਗਵਾ ਦਾ ਦੋਸ਼
NEXT STORY