ਗੁਰਦਾਸਪੁਰ, (ਵਿਨੋਦ)- ਦੋ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 13 ਲੱਖ 90 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਤਿੰਨ ਦੋਸ਼ੀਆਂ ਖਿਲਾਫ਼ ਥਾਣਾ ਸਦਰ ਪੁਲਸ ਨੇ 420, 465, 468, 471, 120-ਬੀ ਅਧੀਨ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਇਸ ਸਬੰਧੀ ਡੀ. ਐੱਸ. ਪੀ. ਸਿਟੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਬਲਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਕੈਲੇ ਕਲਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਤੇਜਿੰਦਰ ਸਿੰਘ ਉਰਫ਼ ਮਾਣਾ, ਰਜਿੰਦਰ ਸਿੰਘ ਪੁੱਤਰ ਸਾਹਿਬ ਸਿੰਘ, ਸਾਹਿਬ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਲੰਗਾਹ ਨੇ ਮੇਰੇ ਲਡ਼ਕੇ ਹਰਪ੍ਰੀਤ ਸਿੰਘ ਨੂੰ ਗ੍ਰੀਸ ਵਿਚ ਪੱਕੇ ਕਰਵਾਉਣ ਦਾ ਝਾਂਸਾ ਦੇ ਕੇ 8 ਲੱਖ 50 ਹਜ਼ਾਰ ਰੁਪਏ ਅਤੇ ਗੁਰਦੀਪ ਸਿੰਘ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 5 ਲੱਖ 40 ਹਜ਼ਾਰ ਰੁਪਏ ਲਏ ਸਨ, ਜਿਸ ’ਤੇ ਕੁੱਲ ਦੋਸ਼ੀਆਂ ਨੇ ਸ਼ਿਕਾਇਤਕਰਤਾ ਨਾਲ 13 ਲੱਖ 90 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ।
ਡੀ. ਐੱਸ. ਪੀ. ਦੇਵਦੱਤ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਜਾਅਲੀ ਵਰਕ ਪਰਮਿਟ ਅਤੇ ਟਿਕਟਾਂ ਤਿਆਰ ਕਰ ਕੇ ਦੇ ਦਿੱਤੀਅਾਂ ਸਨ। ਹੁਣ ਨਾ ਤਾਂ ਦੋਸ਼ੀ ਉਸ ਨੂੰ ਪੈਸੇ ਵਾਪਸ ਕਰ ਰਹੇ ਸਨ ਅਤੇ ਨਾ ਹੀ ਬਾਹਰ ਭੇਜ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਗੁਰਬੰਸ ਸਿੰਘ ਬੈਂਸ ਉਪ ਪੁਲਸ ਕਪਤਾਨ ਕਲਾਨੌਰ ਦੇ ਕੋਲ ਦਰਜ ਸੀ, ਜਿਸ ਦੀ ਜਾਂਚ ਰਿਪੋਰਟ ਦੇ ਬਾਅਦ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਦੋਸ਼ੀ ਫਰਾਰ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
239 ਖੋਖਿਆਂ ਵਾਲਿਆਂ ਦੇ ਖੁੱਸੇ ਰੁਜ਼ਗਾਰ ਦੇ ਮੁਡ਼ ਪੈਰਾਂ ਸਿਰ ਹੋਣ ਦੀ ਬਣੀ ਸੰਭਾਵਨਾ
NEXT STORY