ਮੋਗਾ (ਗੋਪੀ ਰਾਊਕੇ, ਕਸ਼ਿਸ਼) : ਮੋਗਾ ’ਚ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਝੌਂਪੜੀ ’ਚ ਰਹਿੰਦੇ ਇਕ ਮਜ਼ਦੂਰ ਨੂੰ ਕਰ ਅਤੇ ਆਬਕਾਰੀ ਵਿਭਾਗ, ਸਟੇਟ ਟੈਕਸ ਅਫ਼ਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 36 ਕਰੋੜ ਟੈਕਸ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ। ਇਹ ਮਾਮਲਾ ਠੱਗੀ ਨਾਲ ਜੁੜਿਆ ਹੈ। ਦਰਅਸਲ ਨੌਸਰਬਾਜ਼ਾਂ ਨੇ ਮਜ਼ਦੂਰ ਦੇ ਆਧਾਰ ਕਾਰਡ ’ਤੇ ਜਾਅਲਸਾਜ਼ੀ ਨਾਲ ਪੈਨ ਤਿਆਰ ਕਰ ਕੇ ਲੁਧਿਆਣਾ ’ਚ ਫਰਮ ਬਣਾਈ ਹੋਈ ਸੀ। ਪੈਨ ਕਾਰਡ ’ਤੇ ਮਜ਼ਦੂਰ ਦੇ ਅੰਗਰੇਜ਼ੀ ’ਚ ਦਸਤਖ਼ਤ ਹਨ, ਜਦਕਿ ਉਹ ਅਨਪੜ੍ਹ ਹੈ।
ਇਹ ਵੀ ਪੜ੍ਹੋ : 18, 19 ਅਤੇ 20 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ
ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਸਿਟੀ ਦੱਖਣੀ ਮੁਖੀ ਭਲਵਿੰਦਰ ਸਿੰਘ ਨੇ ਪੀੜਤ ਮਜ਼ਦੂਰ ਅਜਮੇਰ ਸਿੰਘ ਵੱਲੋਂ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਮਜ਼ਦੂਰ ਦੇ ਦਸਤਾਵੇਜ਼ਾਂ ਨਾਲ ਜਾਅਲੀ ਫਰਮ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪੀੜਤ ਅਤੇ ਹਲਕੇ ਦੇ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਕੋਵਿਡ-19 ਵੇਲੇ ਮੁਹੱਲੇ ’ਚ ਕੁੱਝ ਅਣਪਛਾਤੇ ਵਿਅਕਤੀ ਰਾਸ਼ਨ ਵੰਡਣ ਆਉਂਦੇ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਿੰਡਾਂ ਲਈ ਕੀਤਾ ਵੱਡਾ ਐਲਾਨ, ਦਸੰਬਰ ਦੇ ਅਖ਼ੀਰ ਤੱਕ ਜਾਰੀ ਹੋ ਜਾਵੇਗੀ...
ਉਸ ਵੇਲੇ ਉਨ੍ਹਾਂ ਨੇ ਆਧਾਰ ਕਾਰਡ ਲਿਆ ਸੀ। ਕਰੀਬ 2 ਸਾਲ ਪਹਿਲਾਂ ਵੀ ਟੈਕਸ ਵਿਭਾਗ ਦਾ ਨੋਟਿਸ ਆਇਆ ਤਾਂ ਉਨ੍ਹਾਂ ਲੁਧਿਆਣਾ ਦਫ਼ਤਰ ਜਾ ਕੇ ਸਪੱਸ਼ਟ ਕੀਤਾ ਸੀ ਕਿ ਉਹ ਅਨਪੜ੍ਹ ਹੈ, ਉਸ ਦੀ ਕੋਈ ਫਰਮ ਨਹੀਂ ਹੈ। ਹੁਣ ਸੂਬੇ ਦੇ ਕਰ ਅਤੇ ਆਬਕਾਰੀ ਵਿਭਾਗ ਸਟੇਟ ਟੈਕਸ ਅਫਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 10 ਨਵੰਬਰ ਨੂੰ ਜਾਰੀ 35 ਕਰੋੜ 71 ਲੱਖ 91 ਹਜ਼ਾਰ 883 ਰੁਪਏ ਟੈਕਸ ਜੁਰਮਾਨੇ ਨੋਟਿਸ ਮਿਲਿਆ ਤਾਂ ਉਸ ਦੇ ਹੋਸ਼ ਉੱਡ ਗਏ। ਦੂਜੇ ਪਾਸੇ ਇਹ ਮਾਮਲਾ ਜਦੋਂ ਸੁਰਖੀਆਂ ’ਚ ਆਇਆ ਤਾਂ ਪੁਲਸ ਨੇ ਵੀ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਨਰਸਾਂ ਲਈ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਹੋਰ ਵੀ ਲਏ ਵੱਡੇ ਫ਼ੈਸਲੇ
NEXT STORY