ਫਗਵਾੜਾ (ਜਲੋਟਾ) : ਸ਼ਹਿਰ ਦੇ ਸਘਣੀ ਵਸੋਂ ਵਾਲੇ ਅਤੇ ਮੁੱਖ ਬੱਸ ਸਟੈਂਡ ਪਰਿਸਰ ਦੇ ਅੰਦਰੋਂ ਤੜਕਸਾਰ ਇਕ ਨਿੱਜੀ ਬੱਸ ਚੋਰੀ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੇਖੌਫ਼ ਚੋਰ ਨੇ ਬੱਸ ਸਟੈਂਡ ਦੇ ਅੰਦਰ ਖੜ੍ਹੀ ਇਕ ਨਿੱਜੀ ਕੰਪਨੀ ਦੀ ਬੱਸ ਨੂੰ ਚੋਰੀ ਕੀਤਾ ਅਤੇ ਤੇਜ਼ ਰਫ਼ਤਾਰ ਨਾਲ ਭਗਾ ਕੇ ਲੈ ਗਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਪੁਲਸ ਦੀ ਮੁਸਤੈਦੀ ਨਾਲ ਕੁਝ ਹੀ ਘੰਟਿਆਂ ਦੇ ਅੰਦਰ ਚੋਰੀ ਹੋਈ ਬੱਸ ਨੂੰ ਜੀ. ਟੀ. ਰੋਡ ’ਤੇ ਅੰਮ੍ਰਿਤਸਰ ਮਾਰਗ ''ਤੇ ਸਥਿਤ ਹਮੀਰਾ ਦੇ ਨੇੜਿਓਂ ਬਰਾਮਦ ਕਰ ਲਿਆ ਗਿਆ ਹੈ। ਜਦਕਿ ਸੂਤਰਾਂ ਦਾ ਦਾਅਵਾ ਹੈ ਕਿ ਮੁਲਜ਼ਮ ਚੋਰ ਨੂੰ ਵੀ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ : CM ਮਾਨ ਖ਼ਿਲਾਫ਼ ਚੋਣ ਲੜਣਗੇ ਰਾਜਾ ਵੜਿੰਗ! ਹਾਈਕਮਾਂਡ ਨੂੰ ਕੀਤੀ ਅਪੀਲ
ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਲਗਭਗ 8:00 ਵਜੇ ਆਪਣੀ ਬੱਸ ਨੂੰ ਰੋਜ਼ਾਨਾ ਵਾਂਗ ਬੱਸ ਸਟੈਂਡ ਦੇ ਅੰਦਰ ਖੜ੍ਹੀ ਕਰ ਕੇ ਲਾਕ ਕਰ ਕੇ ਆਪਣੇ ਘਰ ਚਲੇ ਗਏ ਸਨ। ਸਵੇਰੇ ਜਦੋਂ ਉਹ ਲਗਭਗ ਪੌਣੇ ਪੰਜ ਵਜੇ ਡਿਊਟੀ ’ਤੇ ਪਹੁੰਚੇ ਤਾਂ ਬੱਸ ਸਟੈਂਡ ਵਿਚ ਖੜ੍ਹੀ ਦੂਜੀ ਬੱਸ ਦੇ ਚਾਲਕ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੀ ਬੱਸ ਦਾ ਡਰਾਈਵਰ ਦੂਜੀ ਬੱਸ ਦਾ ਸ਼ੀਸ਼ਾ ਤੋੜ ਕੇ ਗੱਡੀ ਤੇਜ਼ੀ ਨਾਲ ਲੈ ਗਿਆ ਹੈ। ਜਦੋਂ ਪਵਨ ਕੁਮਾਰ ਨੇ ਆਪਣੇ ਅਸਲ ਡਰਾਈਵਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਘਰ ਵਿਚ ਆਰਾਮ ਕਰ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਬੱਸ ਸਟੈਂਡ ਪਰਿਸਰ ਵਿੱਚ ਹੜਕੰਪ ਮਚ ਗਿਆ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਬੱਸ ਚੋਰੀ ਹੋ ਚੁੱਕੀ ਹੈ। ਬੱਸ ਸਟੈਂਡ ਵਿਚ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਸਵੇਰੇ ਲਗਭਗ ਚਾਰ ਵਜੇ ਜਦੋਂ ਉਹ ਸੁੱਤੇ ਹੋਏ ਸਨ, ਉਦੋਂ ਹੀ ਅਚਾਨਕ ਇੱਕ ਅਣਪਛਾਤਾ ਵਿਅਕਤੀ ਖੜ੍ਹੀ ਬੱਸ ਨੂੰ ਸਟਾਰਟ ਕਰ ਕੇ ਬਹੁਤ ਹੀ ਤੇਜ਼ ਰਫ਼ਤਾਰ ਵਿਚ ਭਗਾ ਕੇ ਲੈ ਗਿਆ। ਬੱਸ ਨੂੰ ਇੰਨੀ ਤੇਜ਼ੀ ਨਾਲ ਲਿਜਾਇਆ ਗਿਆ ਕਿ ਸਟੈਂਡ ਵਿਚ ਖੜ੍ਹੀ ਦੂਜੀ ਬੱਸ ਦਾ ਵੀ ਨੁਕਸਾਨ ਹੋਇਆ ਅਤੇ ਉਸ ਦਾ ਸ਼ੀਸ਼ਾ ਟੁੱਟ ਗਿਆ। ਇਸ ਘਟਨਾ ਦੀ ਭਣਕ ਲੱਗਦਿਆਂ ਹੀ ਬੱਸ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ। ਕੰਡਕਟਰ ਅਤੇ ਮਾਲਕ ਨੇ ਤੁਰੰਤ ਸਥਾਨਕ ਪੁਲਸ ਚੌਂਕੀ ਵਿੱਚ ਪਹੁੰਚ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਤੁਰੰਤ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲ ਰਹੇ ਨੇ LPG, e-KYC ਤੇ ਹੋਰ ਜ਼ਰੂਰੀ ਨਿਯਮ ! ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
ਸੀ. ਸੀ. ਟੀ. ਵੀ. ਫੁਟੇਜ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਟੀਮਾਂ ਨੇ ਜੀ. ਟੀ. ਰੋਡ ’ਤੇ ਘੇਰਾਬੰਦੀ ਕੀਤੀ। ਮੁਸਤੈਦੀ ਨਾਲ ਕਾਰਵਾਈ ਕਰਦਿਆਂ ਪੁਲਸ ਨੇ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਹਮੀਰਾ ਦੇ ਨੇੜੇ ਬੱਸ ਨੂੰ ਰੋਕ ਲਿਆ। ਪੁਲਸ ਨੇ ਮੌਕੇ ’ਤੋਂ ਹੀ ਬੱਸ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਇਸ ਨੂੰ ਚੋਰੀ ਕਰ ਕੇ ਭੱਜ ਰਹੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਤੁਰੰਤ ਪੁਲਸ ਕਾਰਵਾਈ ਨਾਲ ਬੱਸ ਮਾਲਕਾਂ ਅਤੇ ਬੱਸ ਸਟੈਂਡ ਦੇ ਹੋਰ ਕਰਮਚਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਪੁਲਸ ਹੁਣ ਗ੍ਰਿਫ਼ਤਾਰ ਮੁਲਜ਼ਮ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮਾਸਟਰ ਚਾਬੀ ਦੀ ਵਰਤੋਂ ਕੀਤੀ ਸੀ ਜਾਂ ਬੱਸ ਵਿੱਚ ਹੀ ਚਾਬੀ ਛੁੱਟੀ ਹੋਈ ਸੀ। ਇਸ ਦੇ ਨਾਲ ਹੀ ਮੁਲਜ਼ਮ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਬੇਹੱਦ ਰੋਚਕ ਅਤੇ ਸਨਸਨੀਖੇਜ਼ ਮਾਮਲੇ ਨੂੰ ਲੈ ਕੇ ਫਗਵਾੜਾ ਪੁਲਸ ਵੱਲੋਂ ਮੀਡੀਆ ਨਾਲ ਹਾਲ-ਫ਼ਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੋਇਟਾ 'ਚ ਗੁਰਦੁਆਰਾ ਢਾਹੁਣ ਦੀ ਸਖ਼ਤ ਨਿੰਦਾ, ਮੁੜ ਉਸਾਰੀ ਦੀ ਆਖੀ ਗੱਲ
NEXT STORY