ਜਲੰਧਰ: ਕਪੂਰਥਲਾ ਰੋਡ ਸਥਿਤ ਮੈਰੀਟੋਰੀਅਸ ਸਕੂਲ ਤੋਂ 2 ਵਿਦਿਆਰਥਣਾਂ ਸ਼ੱਕੀ ਹਾਲਤ ਵਿਚ ਗਾਇਬ ਹੋ ਗਈਆਂ ਹਨ। ਦੋਵੇਂ ਵਿਦਿਆਰਥਣਾਂ 11ਵੀਂ ਜਮਾਤ ਵਿਚ ਪੜ੍ਹਦੀਆਂ ਸਨ। ਉਹ ਦੁਪਹਿਰ ਨੂੰ ਹੋਈ ਅੱਧੀ ਛੁੱਟੀ ਵੇਲੇ ਸਕੂਲ ਤੋਂ ਬਾਹਰ ਨਿਕਲ ਗਈਆਂ ਤੇ ਵਾਪਸ ਨਹੀਂ ਪਰਤੀਆਂ।
ਇਹ ਖ਼ਬਰ ਵੀ ਪੜ੍ਹੋ - ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨ ਹੋਣਗੇ ਗ੍ਰਿਫ਼ਤਾਰ! ਜਾਰੀ ਹੋਏ ਵਾਰੰਟ
ਇਹ ਘਟਨਾ ਬੀਤੇ ਕੱਲ੍ਹ ਦੀ ਹੈ। ਸਕੂਲ ਪ੍ਰਬੰਧਕਾਂ ਵੱਲੋਂ ਸ਼ਾਮ ਤਕ ਵਿਦਿਆਰਥਣਾਂ ਦੀ ਭਾਲ ਕੀਤੀ ਗਈ। ਇਸ ਮਗਰੋਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੱਲੋਂ ਸੂਚਨਾ ਮਿਲਦਿਆਂ ਹੀ ਵਿਦਿਆਰਥਣਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਵਿਦਿਆਰਥਣਾਂ ਬਠਿੰਡਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ ਜੋ ਇੱਥੇ ਹੋਸਟਲ ਵਿਚ ਰਹਿੰਦੀਆਂ ਸਨ।
ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੈਰੋਟੋਰੀਅਸ ਸਕੂਲ ਤੋਂ ਸੂਚਨਾ ਦਿੱਤੀ ਗਈ ਸੀ ਕਿ ਸਕੂਲ ਦੀਆਂ 2 ਵਿਦਿਆਰਥਣਾਂ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਈਆਂ ਹਨ। ਉਹ ਦੋਵੇਂ ਪੱਕੀਆਂ ਸਹੇਲੀਆਂ ਸਨ ਤੇ ਇੱਕੋ ਜਮਾਤ ਵਿਚ ਪੜ੍ਹਦੀਆਂ ਸਨ। ਉਹ ਅੱਧੀ ਛੁੱਟੀ ਵੇਲੇ ਸਕੂਲ ਤੋਂ ਚਲੀਆਂ ਗਈਆਂ ਤੇ ਵਾਪਸ ਨਹੀਂ ਪਰਤੀਆਂ। ਪੁਲਸ ਨੇ ਹਰ ਜਗ੍ਹਾ ਭਾਲ ਲਿਆ ਪਰ ਵਿਦਿਆਰਥਣਾਂ ਦੀ ਕੋਈ ਉੱਗ-ਸੁੱਗ ਨਹੀਂ ਲੱਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ AP Dhillon ਦੇ ਘਰ 'ਤੇ ਹਮਲੇ ਦੀ ਨਵੀਂ ਵੀਡੀਓ ਆਈ ਸਾਹਮਣੇ
ਮੈਰੀਟੋਰੀਅਸ ਸਕੂਲ ਦੀ ਮੁਖੀ ਜਾਗ੍ਰਿਤੀ ਤਿਵਾਰੀ ਨੇ ਦੱਸਿਆ ਕਿ ਅਜੇ ਤਕ ਵਿਦਿਆਰਥਣਾਂ ਨਹੀਂ ਮਿਲੀਆਂ ਹਨ ਤੇ ਨਾ ਹੀ ਉਨ੍ਹਾਂ ਬਾਰੇ ਕੋਈ ਸੁਰਾਗ ਮਿਲਿਆ ਹੈ। ਉਨ੍ਹਾਂ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਗਿਆ ਹੈ, ਪਰ ਉਹ ਘਰ ਵੀ ਨਹੀਂ ਆਈਆਂ। ਫ਼ਿਲਹਾਲ ਪੁਲਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਦੇ ਸੁਫ਼ਨਿਆਂ ਨੂੰ ਉਡਾਣ ਦੇ ਰਹੇ ਨੇ ਸਕੂਲ ਆਫ਼ ਐਮੀਨੈਂਸ
NEXT STORY