ਇੰਟਰਨੈਸ਼ਨਲ ਡੈਸਕ: ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ ਏ. ਪੀ. ਢਿੱਲੋਂ ਦੇ ਕੈਨੇਡਾ ’ਚ ਘਰ ’ਤੇ ਫਾਇਰਿੰਗ ਹੋਈ ਸੀ। ਇਸ ਘਟਨਾ ਦੀ ਇਕ ਹੋਰ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਹਮਲਾਵਰ ਗੋਲ਼ੀਆਂ ਚਲਾਉਣ ਤੋਂ ਪਹਿਲਾਂ ਉੱਥੇ ਗੱਡੀਆਂ ਫੂਕਦੇ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਘਰ 'ਤੇ ਫਾਇਰਿੰਗ ਕਰਦੇ ਵੀ ਕੈਮਰੇ ਵਿਚ ਕੈਦ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਮੁਖੀ ਨਾਲ ਵਾਰਿਸ ਦੀ ਪਹਿਲੀ ਤਸਵੀਰ ਆਈ ਸਾਹਮਣੇ
ਇਹ ਘਟਨਾ ਐਤਵਾਰ ਨੂੰ ਕੈਨੇਡਾ ਦੇ ਵੈਂਕੂਵਰ ਇਲਾਕੇ ਦੀ ਹੈ। ਦੱਸ ਦਈਏ ਕਿ ਏ. ਪੀ. ਢਿੱਲੋਂ ਨੇ ਇਹ ਘਰ 2022 ਵਿਚ ਖਰੀਦਿਆ ਸੀ। ਜਦੋਂ ਘਰ 'ਤੇ ਫਾਇਰਿੰਗ ਹੋਈ, ਉਸ ਵੇਲੇ ਉਹ ਘਰ ਵਿਚ ਮੌਜੂਦ ਨਹੀਂ ਸਨ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੇ ਨਾਲ ਏ. ਪੀ. ਦਾ ਗਾਣਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਏ. ਪੀ. ਦੇ ਘਰ ’ਤੇ ਫਾਇਰਿੰਗ ਹੋਈ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਅਤੇ ਕੈਨੇਡਾਈ ਏਜੰਸੀਆਂ ਅਲਰਟ ਹੋ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ASI ਦੇ ਕਾਰੇ ਲਈ DGP ਗੌਰਵ ਯਾਦਵ ਤਲਬ, ਅੱਜ ਵਿਧਾਨ ਸਭਾ 'ਚ ਹੋ ਸਕਦੇ ਨੇ ਪੇਸ਼
ਇਸ ਘਟਨਾ ਦੀ ਸਾਰੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ। ਗਿਰੋਹ ਦੇ ਸਰਗਨਾ ਨੇ ਇਸ ਸਬੰਧ ’ਚ ਸੋਸ਼ਲ ਮੀਡੀਆ ’ਤੇ ਵੀ ਪੋਸਟ ਕੀਤਾ ਹੈ। ਲਾਰੈਂਸ ਗੈਂਗ ਦੇ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ’ਤੇ ਗਾਇਕ ਦੇ ਘਰ ’ਤੇ ਫਾਇਰਿੰਗ ਦੀ ਪੋਸਟ ਪਾਈ ਹੈ, ਜਿਸ ’ਚ ਲਿਖਿਆ ਸੀ ਕਿ 1 ਸਤੰਬਰ ਦੀ ਰਾਤ ਨੂੰ ਅਸੀਂ ਕੈਨੇਡਾ ’ਚ 2 ਥਾਵਾਂ ’ਤੇ ਫਾਇਰਿੰਗ ਕੀਤੀ, ਜਿਸ ’ਚ ਵਿਕਟੋਰੀਆ ਆਈਲੈਂਡ ਅਤੇ ਵੁਡਬ੍ਰਿਜ ਟੋਰਾਂਟੋ ਸ਼ਾਮਲ ਹਨ। ਇਸ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਨੇ ਦੇਸ਼ 'ਚ 'ਐਕਸ' 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਸਰਬਸੰਮਤੀ ਨਾਲ ਬਰਕਰਾਰ ਰੱਖਿਆ
NEXT STORY