ਫਗਵਾੜਾ (ਜਲੋਟਾ)-ਫਗਵਾੜਾ ਦਾ ਬਹੁਚਰਚਿਤ ਗਊਮਾਸ ਫੈਕਟਰੀ ਮਾਮਲਾ ਜਿਸ ਦੀ ਜਾਂਚ ਡੀ. ਐੱਸ ਪੀ. ਭਾਰਤ ਭੂਸ਼ਣ ਵੱਲੋਂ ਕੀਤੀ ਜਾ ਰਹੀ ਹੈ, ’ਚ ਨਵੇਂ ਸਿਰੇ ਤੋਂ ਸਨਸਨੀਖੇਜ਼ ਖ਼ੁਲਾਸੇ ਹੋਏ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਡੀ. ਐੱਸ. ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਹੁਣ ਤੱਕ ਹੋਈ ਪੁਲਸ ਜਾਂਚ ’ਚ ਇਹ ਤੱਥ ਸਾਹਮਣੇ ਆਇਆ ਹੈ ਕਿ ਸਥਾਨਕ ਹੁਸ਼ਿਆਰਪੁਰ ਰੋਡ ’ਤੇ ਸਥਿਤ ਹੱਡਾਰੋੜੀ ਤੋਂ ਜੋਤੀ ਢਾਬੇ ਦੇ ਪਿੱਛੇ ਸਥਿਤ ਗਊਮਾਸ ਦੀ ਬੇਨਕਾਬ ਹੋਈ ਗੈਰ-ਕਾਨੂੰਨੀ ਫੈਕਟਰੀ ’ਚ ਰੋਜ਼ਾਨਾ 200 ਤੋਂ 500 ਕਿਲੋ ‘ਬੀਫ’ ਦੀ ਸਪਲਾਈ ਹੁੰਦੀ ਸੀ।
ਉਨ੍ਹਾਂ ਦੱਸਿਆ ਕਿ ਉਕਤ ਫੈਕਟਰੀ ’ਚ 'ਬੀਫ' ਨੂੰ ਪੈਕੇਟਾਂ ਆਦਿ ’ਚ ਰੱਖ ਕੇ ‘ਫਰੀਜ਼’ ਕੀਤਾ ਜਾਂਦਾ ਸੀ। ਪੁਲਸ ਹੁਣ ਤੱਕ ਦਰਜ ਕੀਤੀ ਐੱਫ਼. ਆਈ. ਆਰ. ਨਾਲ ਸਬੰਧਤ ਕਿਸੇ ਵੀ ਮੁੱਖ ਮੁਲਜ਼ਮ ਅਤੇ ਮਾਸਟਰਮਾਈਂਡ ਦੀ ਗ੍ਰਿਫ਼ਤਾਰੀ ਨਹੀਂ ਕਰ ਸਕੀ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ

ਕੌਣ ਹਨ ਫਗਵਾੜਾ ਗਊਮਾਸ ਫੈਕਟਰੀ ਦੇ ਅਸਲੀ ਮਾਸਟਮਾਈਂਡ?
ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਅਨੁਸਾਰ ਹੁਣ ਤੱਕ ਚੱਲੀ ਪੁਲਸ ਜਾਂਚ ’ਚ ਫਗਵਾੜਾ ਗਊਮਾਸ ਫੈਕਟਰੀ ਦਾ ਮਾਸਟਰਮਾਈਂਡ ਤਾਸਿਮ ਪੁੱਤਰ ਮਹਿਮੂਦ ਨਿਵਾਸੀ ਹਾਪੁੜ ਨਗਰ ਹਾਪੁੜ (ਉਤਰ ਪ੍ਰਦੇਸ਼), ਭੂਰਾ ਪੁੱਤਰ ਬੱਬੂ ਵਾਸੀ ਹਾਪੁੜ ਦਿਹਾਤ (ਉਤਰ ਪ੍ਰਦੇਸ਼), ਰਵਿੰਦਰ ਨਿਵਾਸੀ ਨਵੀਂ ਦਿੱਲੀ (ਜਿਸ ਨੂੰ ਹੁਣ ਪੁਲਸ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ) ਤੋਂ ਇਲਾਵਾ ਫਗਵਾੜਾ ਦੇ ਬਸੰਤ ਨਗਰ ਨਾਲ ਸਬੰਧਤ ਵਿਜੇ ਕੁਮਾਰ, ਬੱਬੂ ਅਤੇ ਜੋਤੀ ਢਾਬੇ ਦਾ ਮਾਲਕ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।
ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਨਾਲ ਸਬੰਧਤ ਮਾਸਟਰਮਾਈਂਡ ਨਾਲ ਉਕਤ ਮੁਲਜ਼ਮ ਸਿੱਧੇ ਤੌਰ ’ਤੇ ਸੰਪਰਕ ’ਚ ਰਹੇ ਹਨ ਅਤੇ ਇਨ੍ਹਾਂ ਦੀ ਮਿਲੀਭੁਗਤ ਨਾਲ ਫਗਵਾੜਾ ’ਚ ਗਊਮਾਸ ਦੀ ਫੈਕਟਰੀ ਲਾਈ ਗਈ, ਜਦ ਕਿ ਮੁਲਜ਼ਮ ਅਰਮਾਨ ਵਾਸੀ ਮਿਆਂਮਾਰ ਅਤੇ ਵਿਲਾਸ ਰਾਣਾ ਪੁੱਤਰ ਰਜਿੰਦਰ ਸਿੰਘ ਵਾਸੀ ਸਹਾਰਨਪੁਰ (ਉਤਰ ਪ੍ਰਦੇਸ਼) ਇਸ ਰੈਕੇਟ ’ਚ ਅਹਿਮ ਕਿੰਗਪਿਨ ਦੇ ਤੌਰ ’ਤੇ ਭੂਮਿਕਾ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ Alert ਜਾਰੀ
ਦੇਰ ਸ਼ਾਮ 8 ਮੁਲਜ਼ਮ ਗ੍ਰਿਫ਼ਤਾਰ, 29.32 ਕੁਇੰਟਲ ਗਊਮਾਸ ਬਰਾਮਦ
ਇਸ ਵਿਚਾਲੇ ਫਗਵਾੜਾ ਪੁਲਸ ਵੱਲੋਂ ਪ੍ਰੈੱਸ ਨੂੰ ਸ਼ੁੱਕਰਵਾਰ ਦੇਰ ਸ਼ਾਮ ਜਾਰੀ ਕੀਤੀ ਆਧਿਕਾਰਕ ਪ੍ਰੈੱਸ ਰਿਲੀਜ਼ ’ਚ 8 ਮੁਲਜ਼ਮਾਂ ਨੂੰ ਗਊਮਾਸ ਦੀ ਸਮੱਗਲਿੰਗ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕਰਨ ਦੀ ਸੂਚਨਾ ਦਿੱਤੀ ਗਈ ਹੈ। ਫਗਵਾੜਾ ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਮੁਖਤਿਆਰ ਆਲਮ ਪੁੱਤਰ ਫਿਜੋਦੀਨ (ਸੂਤਰਾਂ ਦਾ ਦਾਅਵਾ ਹੈ ਕਿ ਇਹ ਠੇਕੇਦਾਰ ਹੈ, ਜੋ ਲੇਬਰ ਨੂੰ ਫਗਵਾੜਾ ਲਿਆਂਦਾ ਰਿਹਾ ਹੈ), ਆਜ਼ਾਦ, ਜ਼ਾਕਿਰ, ਰਿਹਾਨਾ ਆਲਮ, ਮਿਨਜਰ ਅਲੀ ਸਾਰੇ ਵਾਸੀ ਪੱਛਮੀ ਬੰਗਾਲ, ਅਰਸ਼ਦ ਨਿਵਾਸੀ ਜ਼ਿਲ੍ਹਾ ਮੁਜੱਫਰਨਗਰ (ਉਤਰ ਪ੍ਰਦੇਸ਼), ਮਦਨ ਸ਼ਾਹ ਨਿਵਾਸੀ ਪਿੰਡ ਚਚਰਾੜੀ ਜ਼ਿਲ੍ਹਾ ਜਲੰਧਰ ਅਤੇ ਇਕ ਨਾਬਾਲਗ ਸ਼ਾਮਲ ਹੈ। ਫਗਵਾੜਾ ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 5 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਹਵਾਲੇ ਤੋਂ ਕੁੱਲ੍ਹ 29 ਕੁਇੰਟਲ 32 ਕਿਲੋ ਗਊਮਾਸ ਦੀ ਬਰਾਮਦਗੀ ਹੋਈ ਹੈ। ਇਨ੍ਹਾਂ ਤੋਂ ਵਾਹਨ ਅਸ਼ੋਕ ਲੇਲੈਂਡ (ਨੰਬਰ ਪੀ. ਬੀ. 11 ਡੀ. ਕੇ. 4328) ਵੀ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਦੀ ਸਿਆਸਤ ’ਚ ਵੱਡੀ ਹਲਚਲ, ਬਦਲਣਗੇ ਸਮੀਕਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮਾਸੂਮ ਨਾਲ ਗੈਂਗਰੇਪ! ਪਰਿਵਾਰ ਨੇ ਕਿਹਾ- 'ਨਾ ਮਿਲਿਆ ਇਨਸਾਫ਼ ਤਾਂ ਸਾਰੇ ਦੇ ਦਿਆਂਗੇ ਜਾਨ'
NEXT STORY