ਚੰਡੀਗੜ੍ਹ (ਸੁਸ਼ੀਲ) : ਸੈਕਟਰ-22 ਸਥਿਤ ਪੀ. ਜੀ. ਦੇ ਬਾਥਰੂਮ 'ਚ ਕੈਮਰਾ ਰੱਖਣ ਦੇ ਮਾਮਲੇ 'ਚ ਫੜ੍ਹੀ ਗਈ ਕੁੜੀ ਨੇ ਦੋਸ਼ ਲਾਇਆ ਕਿ ਬੁਆਏਫਰੈਂਡ ਅਮਿਤ ਹਾਂਡਾ ਨੇ ਪੀ. ਜੀ. 'ਚ ਰਹਿਣ ਵਾਲੀਆਂ ਕੁੜੀਆਂ ਦੀ ਵੀਡੀਓ ਭੇਜਣ ਲਈ ਕਿਹਾ ਸੀ। ਜਾਂਚ 'ਚ ਸਾਹਮਣੇ ਆਇਆ ਕਿ ਪੀ. ਜੀ. ਦੇ ਬਾਥਰੂਮ 'ਚ ਗੀਜ਼ਰ ’ਤੇ ਲੱਗਾ ਕੈਮਰਾ ਮੁਲਜ਼ਮ ਕੁੜੀ ਦੇ ਮੋਬਾਇਲ ਫੋਨ ਨਾਲ ਕੁਨੈਕਟ ਸੀ। ਸਾਰੀ ਵੀਡੀਓ ਰਿਕਾਰਡਿੰਗ ਕੁੜੀ ਦੇ ਹੀ ਮੋਬਾਇਲ 'ਚ ਹੁੰਦੀ ਸੀ। ਸੂਤਰਾਂ ਦੀ ਮੰਨੀਏ ਤਾਂ ਬਾਥਰੂਮ 'ਚ ਨਹਾਉਣ ਵਾਲੀਆਂ ਕੁੜੀਆਂ ਦੀ ਵੀਡੀਓ ਬੁਆਏਫਰੈਂਡ ਅਮਿਤ ਨੂੰ ਭੇਜਦੀ ਸੀ। ਉੱਥੇ ਹੀ ਸਹਾਰਨਪੁਰ ਦੀ ਰਹਿਣ ਵਾਲੀ ਕੁੜੀ ਨੇ 7 ਦਿਨ ਪਹਿਲਾਂ ਹੀ ਸੈਕਟਰ-22 ਸਥਿਤ ਕੋਠੀ 'ਚ ਪੀ. ਜੀ. ਲਿਆ ਸੀ। ਉਸ ਨੇ ਆਉਂਦਿਆਂ ਹੀ ਅਮਿਤ ਦੇ ਕਹਿਣ ’ਤੇ ਕੈਮਰਾ ਖ਼ਰੀਦ ਕੇ ਬਾਥਰੂਮ 'ਚ ਰੱਖ ਦਿੱਤਾ। ਪੁਲਸ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਇਸ ਤੋਂ ਪਹਿਲਾਂ ਕੁੜੀ ਕਿਹੜੀਆਂ-ਕਿਹੜੀਆਂ ਥਾਵਾਂ ’ਤੇ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਦੇ ਫ਼ੋਨ ਵਿਚੋਂ ਡਿਲੀਟ ਡਾਟਾ ਸੀ. ਐੱਫ. ਐੱਸ. ਐੱਲ. 'ਚ ਰਿਕਵਰ ਹੋ ਜਾਵੇਗਾ। ਜੇਕਰ ਕੁੜੀਆਂ ਦੀ ਵੀਡੀਓ ਭੇਜੀ ਗਈ ਹੋਵੇਗੀ ਤਾਂ ਪੁਲਸ ਗੈਰ-ਜ਼ਮਾਨਤੀ ਧਾਰਾ ਲਾਵੇਗੀ।
ਇਹ ਵੀ ਪੜ੍ਹੋ : ਮਾਲ ਵਿਭਾਗ ਵੱਲੋਂ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ 3 ਬਿੱਲਾਂ ਦਾ ਜਾਣੋ ਪੂਰਾ ਵੇਰਵਾ
ਰੌਲਾ ਪੈਣ ’ਤੇ ਵੀਡੀਓ ਕਰ ਦਿੱਤੀ ਡਿਲੀਟ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਪੀ. ਜੀ. 'ਚ ਰਹਿਣ ਵਾਲੀ ਕੁੜੀ ਨੇ ਕੈਮਰਾ ਦੇਖ ਕੇ ਰੌਲਾ ਪਾਇਆ ਤਾਂ ਮੁਲਜ਼ਮ ਕੁੜੀ ਘਬਰਾ ਗਈ। ਪਹਿਲਾਂ ਤਾਂ ਉਹ ਅਣਜਾਣ ਬਣੀ ਰਹੀ ਅਤੇ ਮੌਕਾ ਮਿਲਦਿਆਂ ਹੀ ਆਪਣੇ ਮੋਬਾਇਲ ਵਿਚੋਂ ਵੀਡੀਓ ਡਿਲੀਟ ਕਰ ਦਿੱਤੀ। ਇਸ ਦੇ ਨਾਲ ਹੀ ਕੁੜੀ ਨੇ ਅਮਿਤ ਨੂੰ ਵਟਸਐਪ ’ਤੇ ਕਾਲ ਕਰ ਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੇ ਸਾਰੇ ਵੀਡੀਓ ਡਿਲੀਟ ਵੀ ਕਰ ਦਿੱਤੇ। ਪਹਿਲਾਂ ਅਮਿਤ ਪੁਲਸ ਦੇ ਸਾਹਮਣੇ ਅਣਜਾਣ ਬਣ ਰਿਹਾ ਸੀ। ਜਦੋਂ ਪੁਲਸ ਨੇ ਸਖ਼ਤੀ ਕੀਤੀ ਤਾਂ ਉਸਨੇ ਚੁੱਪ ਤੋੜੀ। ਸੈਕਟਰ-17 ਥਾਣਾ ਪੁਲਸ ਨੇ ਤੁਰੰਤ ਅਮਿਤ ਅਤੇ ਸਹਾਰਨਪੁਰ ਦੀ ਕੁੜੀ ਦੇ ਫੋਨ ਜ਼ਬਤ ਕਰ ਕੇ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜੇ।
ਇਹ ਵੀ ਪੜ੍ਹੋ : ਲਾੜੀ ਲੈਣ ਜਾ ਰਹੇ ਬਰਾਤੀਆਂ ਦੀ ਪਲਟੀ ਬੱਸ, ਰਾਹ 'ਚ ਹੀ ਪੈ ਗਿਆ ਚੀਕ-ਚਿਹਾੜਾ (ਵੀਡੀਓ)
ਕੈਮਰਾ ਵੇਖ ਕੁੜੀ ਨੇ ਪਾਇਆ ਸੀ ਰੌਲਾ
ਸੈਕਟਰ-22 ਸਥਿਤ ਪੀ. ਜੀ. ਦੇ ਬਾਥਰੂਮ ਦੇ ਅੰਦਰ ਗੀਜ਼ਰ ’ਤੇ ਲੱਗਾ ਕੈਮਰਾ ਦੇਖ ਕੇ ਕੁੜੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਕਰ ਕੇ ਪੀ. ਜੀ. 'ਚ ਰਹਿਣ ਵਾਲੀ ਸਹਾਰਨਪੁਰ ਨਿਵਾਸੀ ਕੁੜੀ ਅਤੇ ਉਸ ਦੇ ਬੁਆਏਫਰੈਂਡ ਅਮਿਤ ਹਾਂਡਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਲਾਸਟਿਕ ਤੇ ਪਾਲੀਥੀਨ ਦੇ ਬਦਲ ਬਿਨਾਂ ਪਾਬੰਦੀ ਲਾਉਣਾ ਬੇਕਾਰ : ਹਾਈਕੋਰਟ
NEXT STORY