ਮੋਹਾਲੀ (ਸੰਦੀਪ) : ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੀ ਥਾਂ ਪੀੜਤ ਨੂੰ ਯੂਕ੍ਰੇਨ ਭੇਜ ਦਿੱਤਾ ਗਿਆ ਜਿਸ ਕਾਰਨ ਉਹ ਉੱਥੇ ਫਸ ਗਿਆ ਤੇ ਕਿਸੇ ਤਰ੍ਹਾਂ ਘਰ ਪਰਤਿਆ ਤਾਂ ਉਸ ਨੇ ਹੱਡਬੀਤੀ ਪਰਿਵਾਰ ਨੂੰ ਦੱਸੀ। ਪੁਲਸ ਨੇ ਮਲਕੀਤ ਕੌਰ ਦੀ ਸ਼ਿਕਾਇਤ ’ਤੇ ਪੁਸ਼ਪਿੰਦਰ ਕੌਰ, ਸਟੈਫਨਪ੍ਰੀਤ ਕੌਰ ਤੇ ਗੁਰਦੇਵ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪੁੱਤਰ ਹਰਦੀਪ ਨੂੰ ਅਮਰੀਕਾ ਦੀ ਬਜਾਏ ਪਹਿਲਾਂ ਯੂਕ੍ਰੇਨ ਭੇਜ ਦਿੱਤਾ ਜਿੱਥੇ ਉਹ ਫਸ ਗਿਆ। ਬੜੀ ਮੁਸ਼ਕਲ ਨਾਲ ਜੰਗੀ ਹਾਲਾਤਾਂ ਤੋਂ ਬਚ ਕੇ ਸਪੇਨ ਪਹੁੰਚ ਗਿਆ। ਉੱਥੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਅਗਵਾ ਕਰ ਲਿਆ ਤੇ ਰਿਹਾਈ ਲਈ ਮੋਟੀ ਰਕਮ ਦੀ ਮੰਗ ਕੀਤੀ ਪਰ ਹਰਦੀਪ ਸਿੰਘ ਅਗਵਾਕਾਰਾਂ ਦੇ ਚੁੰਗਲ ਤੋਂ ਨਿਕਲ ਗਿਆ। ਇਸ ਤੋਂ ਬਾਅਦ ਉਹ ਸਪੇਨ ਦੀ ਸਰਕਾਰ ਦੇ ਸੰਪਰਕ ’ਚ ਆਇਆ। ਪਹਿਲਾਂ ਉਸ ਨੂੰ ਜੇਲ੍ਹ ’ਚ ਰੱਖਿਆ ਗਿਆ ਤੇ ਫ਼ਿਰ ਭਾਰਤ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪੁਲਾੜ 'ਚ ਤਾਰਿਆਂ ਨੂੰ ਘੁਮਾ ਰਹੀ ਹੈ ਇੰਟੈਲੀਜੈਂਟ ਏਲੀਅਨ ਸੱਭਿਅਤਾ, ਸਟੱਡੀ 'ਚ ਹੋਇਆ ਦਾਅਵਾ
ਮਲਕੀਤ ਕੌਰ ਨੇ ਦੱਸਿਆ ਕਿ ਉਸ ਦਾ ਵੱਡਾ ਮੁੰਡਾ ਅਮਰਵਿੰਦਰ ਸਿੰਘ ਪਿੰਡ ’ਚ ਬੇਕਰੀ ਦੀ ਦੁਕਾਨ ਚਲਾਉਂਦਾ ਹੈ। 2020 ’ਚ ਉਸ ਦੀ ਪਛਾਣ ਬਿੰਦਰ ਸਿੰਘ ਨਾਲ ਹੋਈ ਸੀ। ਅਮਰਵਿੰਦਰ ਸਿੰਘ ਨੇ ਬਿੰਦਰ ਸਿੰਘ ਨਾਲ ਹਰਦੀਪ ਸਿੰਘ ਨੂੰ ਵਿਦੇਸ਼ ’ਚ ਸੈਟਲ ਕਰਵਾਉਣ ਦੀ ਗੱਲ ਕੀਤੀ। ਬਿੰਦਰ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ’ਚ ਰਹਿੰਦੇ ਕੁਝ ਵਿਅਕਤੀਆਂ ਨੂੰ ਜਾਣਦਾ ਹੈ ਜੋ ਅਮਰੀਕਾ ਭੇਜਦੇ ਹਨ ਤੇ ਉਨ੍ਹਾਂ ਨਾਲ ਸੰਪਰਕ ਕਰਵਾ ਦਿੱਤਾ। ਮੁਲਜ਼ਮਾਂ ਨੇ ਦਾਅਵਾ ਕੀਤਾ ਸੀ ਕਿ ਉਹ ਅਮਰੀਕਾ ’ਚ ਰੁਜ਼ਗਾਰ ਦੇਣ ’ਚ ਸਮਰੱਥ ਹਨ। ਹਰਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ 26 ਲੱਖ ਰੁਪਏ ਮੰਗੇ ਸਨ। ਪਰਿਵਾਰ ਨੇ ਕਿਸ਼ਤਾਂ ’ਚ ਪੈਸੇ ਦਿੱਤੇ। ਹਰਦੀਪ ਸਿੰਘ ਨੂੰ 2022 ’ਚ ਦੂਜੇ ਦੇਸ਼ ਭੇਜ ਦਿੱਤਾ ਗਿਆ।
ਮੁਲਜ਼ਮਾਂ ਨੇ ਦਿੱਤੇ ਚੈੱਕ ਹੋਏ ਬਾਊਂਸ
ਜਦੋਂ ਪਰਿਵਾਰ ਨੇ ਮੁਲਜ਼ਮਾਂ ਤੋਂ ਪੈਸੇ ਵਾਪਸ ਮੰਗੇ ਤਾਂ ਚੈੱਕ ਦਿੱਤਾ, ਜੋ ਬਾਊਂਸ ਹੋ ਗਿਆ। ਇਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਜਾਂਚ ਤੋਂ ਬਾਅਦ ਪੁਸ਼ਪਿੰਦਰ ਕੌਰ, ਸਟੀਫਨਪ੍ਰੀਤ ਕੌਰ, ਗੁਰਦੇਵ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਨੇ ਫ਼ਰਜ਼ੀ ਦਸਤਾਵੇਜ਼ਾਂ ’ਤੇ ਪਰਸਨਲ ਲੋਨ ਲੈ ਕੇ ਮਾਰੀ 10 ਲੱਖ ਰੁਪਏ ਦੀ ਠੱਗੀ
NEXT STORY