ਜਲੰਧਰ (ਵਿਸ਼ੇਸ਼)–ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਭਾਵੇਂ ਉਹ ਸਿਹਤ ਵਿਭਾਗ ਨਾਲ ਸਬੰਧਤ ਹੋਣ ਜਾਂ ਥਾਣਾ ਪੱਧਰ ’ਤੇ ਲੋਕਾਂ ਨੂੰ ਮਿਲਣ ਵਾਲੇ ਇਨਸਾਫ਼ ਨਾਲ ਪਰ ਸਰਕਾਰ ਦੇ ਦਾਅਵਿਆਂ ਨੂੰ ਫੇਲ੍ਹ ਕਰਨ ਵਿਚ ਸਿਵਲ ਹਸਪਤਾਲ ਅਤੇ ਥਾਣਾ ਨੰਬਰ 4 ਦੀ ਪੁਲਸ ਅੱਗੇ ਹੈ। ਉਕਤ ਦੋਸ਼ ਸਾਬਕਾ ਮੈਂਬਰ ਰੋਗੀ ਕਲਿਆਣ ਕਮੇਟੀ ਸਿਵਲ ਹਸਪਤਾਲ ਜਲੰਧਰ ਅਤੇ ਸੀਨੀਅਰ ਕਾਂਗਰਸੀ ਨੇਤਾ ਸੰਜੇ ਸਹਿਗਲ ਨੇ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਥਾਣਾ ਪੱਧਰ ’ਤੇ ਸੁਣਵਾਈ ਨਾ ਹੋਣ ਕਾਰਨ ਪੀ. ਜੀ. ਡੀ. ਪੋਰਟਲ (ਲੋਕ ਸ਼ਿਕਾਇਤ ਪੋਰਟਲ) ਬਣਾਇਆ ਹੈ ਤਾਂ ਜੋ ਲੋਕ ਉਥੇ ਸ਼ਿਕਾਇਤਾਂ ਕਰ ਸਕਣ ਅਤੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਦੀ ਸ਼ਿਕਾਇਤ ’ਤੇ ਨਿਪਟਾਰਾ ਹੋ ਸਕੇ, ਹਾਲਾਂਕਿ ਕਾਫੀ ਮਾਮਲਿਆਂ ਵਿਚ ਅਜਿਹਾ ਹੀ ਹੋਇਆ। ਪਰ ਗੱਲ ਕਰੀਏ ਥਾਣਾ ਨੰਬਰ 4 ਦੀ ਪੁਲਸ ਦੀ ਤਾਂ ਸ਼ਾਇਦ ਉਹ ਇਨਸਾਫ਼ ਪਸੰਦ ਨਹੀਂ ਹੈ ਅਤੇ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦੇ ਦਾਅਵਿਆਂ ਨੂੰ ਫੇਲ ਕਰਨ ਵਿਚ ਲੱਗੀ ਹੈ। ਜਾਣਕਾਰੀ ਦਿੰਦੇ ਸੰਜੇ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਸਿਵਲ ਹਸਪਤਾਲ ਦਾ ਇਕ ਮਾਮਲਾ ਆਇਆ ਹੈ। ਸਿਵਲ ਹਸਪਤਾਲ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸਭ ਦੇ ਸਾਹਮਣੇ ਲਿਆਉਣ ਲਈ ਇਸ ਦੀ ਸ਼ਿਕਾਇਤ ਉਸ ਨੇ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ! ਐਡਵਾਈਜ਼ਰੀ ਹੋ ਗਈ ਜਾਰੀ
ਸੰਜੇ ਸਹਿਗਲ ਨੇ ਦੱਸਿਆ ਕਿ ਸ਼ਿਕਾਇਤ ਵਿਚ ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਚ ਝੂਠੀ ਐੱਮ. ਐੱਲ. ਆਰ. ਅਤੇ ਝੂਠੀਆਂ ਐੱਮ. ਐੱਲ. ਸੀ. ਰਿਪੋਰਟਾਂ ਤਿਆਰ ਕਰਨ ਵਾਲਾ ਗਿਰੋਹ ਸਰਗਰਮ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਵਿਚ ਤਾਇਨਾਤ ਰੇਡੀਓਲਾਜਿਸਟ ਡਾ. ਐੱਮ. ਪੀ. ਸਿੰਘ ਵੱਲੋਂ ਆਪਣੇ ਵਿਭਾਗ ਵਲੋਂ ਜਾਰੀ ਐੱਮ. ਐੱਲ. ਸੀ. ਨਾਲ ਸਬੰਧਤ ਰਿਪੋਰਟ ਤਿਆਰ ਕਰਨ ਲਈ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਸਬੂਤ ਵੀ ਹਨ ਕਿ ਡਾ. ਐੱਮ. ਪੀ. ਸਿੰਘ ਨੇ 6 ਫਰਵਰੀ 2024 ਨੂੰ ਸੰਦਰਭ ਪੰਨਾ ਨੰਬਰ ਐੱਮ. ਪੀ. ਐੱਸ./75/ਸੀ. ਐੱਚ. ਜੇ./24 ਰਾਹੀਂ ਮਰੀਜ਼ ਦੀ ਫਾਈਲ ’ਤੇ ਗੰਭੀਰ ਸੱਟ ਦੀ ਰਿਪੋਰਟ ਦਾ ਵਰਣਨ ਕੀਤਾ ਹੈ। ਬਾਅਦ ਵਿਚ ਸੰਦਰਭ ਪੰਨਾ ਨੰਬਰ ਐੱਮ. ਪੀ. ਐੱਸ./84/ਸੀ. ਐੱਚ. ਜੇ./24 ਰਾਹੀਂ ਮਰੀਜ਼ ਦੀ ਗੰਭੀਰ ਸੱਟ ਦੀ ਰਿਪੋਰਟ ਸਾਧਾਰਨ ਸੱਟ ਵਜੋਂ ਤਿਆਰ ਕਰ ਦਿੱਤੀ। ਰੇਡੀਓਲਾਜਿਸਟ ਡਾ. ਐੱਮ. ਪੀ. ਸਿੰਘ ਖ਼ਿਲਾਫ਼ ਕੋਈ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਰੈਕੇਟ ਦਾ ਪਰਦਾਫਾਸ਼ ਇਸ ਸਬੂਤ ਨਾਲ ਹੋਇਆ ਹੈ ਕਿ ਰੇਡੀਓਲਾਜਿਸਟ ਡਾ. ਐੱਮ. ਪੀ. ਸਿੰਘ ਅਤੇ ਈ. ਐੱਮ. ਓ. ਡਾ. ਸਚਿਨ ਸ਼ਰਮਾ ਕਥਿਤ ਤੌਰ ’ਤੇ ਇਸ ਰੈਕੇਟ ਦਾ ਹਿੱਸਾ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਅਧਿਕਾਰੀ 'ਤੇ ਡਿੱਗੀ ਗਾਜ, ਹੋ ਗਈ ਵੱਡੀ ਕਾਰਵਾਈ, ਮਾਮਲਾ ਕਰੇਗਾ ਹੈਰਾਨ
ਪੁਲਸ ਨੂੰ ਧਾਰਾ 231 (ਝੂਠੇ ਸਬੂਤ ਦੇਣ ਜਾਂ ਬਣਾਉਣ), ਧਾਰਾ 233 (ਝੂਠੇ ਸਬੂਤ ਦੀ ਵਰਤੋਂ ਕਰਨ), ਧਾਰਾ 234 (ਝੂਠਾ ਪ੍ਰਮਾਣ ਪੱਤਰ ਜਾਰੀ ਕਰਨਾ ਜਾਂ ਦਸਤਖਤ ਕਰਨਾ), ਧਾਰਾ 338 (ਮੁੱਲਵਾਨ ਸੁਰੱਖਿਆ ਦੀ ਜਾਅਲਸਾਜ਼ੀ), ਧਾਰਾ 336 (3) ਧੋਖਾਧੜੀ ਦੇ ਉਦੇਸ਼ ਨਾਲ ਜਾਅਲਸਾਜ਼ੀ, ਧਾਰਾ 318 (4) ਧੋਖਾਧੜੀ, ਧਾਰਾ 61 (2) ਬੀ. ਐੱਨ. ਐੱਸ. ਐਕਟ ਦੀ ਅਪਰਾਧਿਕ ਸਾਜ਼ਿਸ਼ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਣੀ ਚਾਹੀਦੀ ਹੈ।
ਸਿਹਤ ਮੰਤਰੀ ਸਾਹਿਬ ਨੀਂਦ ਤੋਂ ਜਾਗੋ, ਕਰੋ ਕਾਰਵਾਈ
ਸੰਜੇ ਸਹਿਗਲ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਜਲੰਧਰ ਦੇ ਸਿਵਲ ਹਸਪਤਾਲ ਵਿਚ ਝੂਠੀ ਰਿਪੋਰਟ ਤਿਆਰ ਹੁੰਦੀ ਹੈ। ਉਨ੍ਹਾਂ ਨੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨੀਂਦ ਤੋਂ ਜਾਗਣ ਅਤੇ ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਸਮਾਂ ਰਹਿੰਦੇ ਕਾਰਵਾਈ ਕਰਨ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਹਾਈਵੇਅ ਹੋ ਗਿਆ ਜਾਮ! ਆਵਾਜਾਈ ਲਈ ਬੰਦ ਕਰ 'ਤੀਆਂ ਸੜਕਾਂ, ਜਾਣੋ ਵਜ੍ਹਾ
ਨੋਡਲ ਆਫਿਸਰ ਏ. ਡੀ. ਜੀ. ਪੀ. ਐੱਮ. ਐੱਫ. ਫਾਰੂਕੀ ਐੱਸ. ਐੱਚ. ਓ. ਦੀ ਪਰਫਾਰਮੈਂਸ ਦੀ ਜਾਂਚ ਕਰਨ
ਸੰਜੇ ਸਹਿਗਲ ਨੇ ਦੱਸਿਆ ਕਿ ਪੀ. ਜੀ. ਡੀ. ਪੋਰਟਲ ’ਚ ਦਰਜ ਆਨਲਾਈਨ ਸ਼ਿਕਾਇਤਾਂ ਨੂੰ 15 ਦਿਨਾਂ ਤੋਂ ਇਕ ਮਹੀਨੇ ਵਿਚ ਹੱਲ ਕਰਨਾ ਹੁੰਦਾ ਹੈ ਪਰ ਉਨ੍ਹਾਂ ਵੱਲੋਂ ਪੀ. ਜੀ. ਡੀ. ਪੋਰਟਲ ’ਤੇ ਦਰਜ ਸ਼ਿਕਾਇਤ ਨੰਬਰ 478717 ਹਾਲੇ ਤਕ ਪੈਂਡਿੰਗ ਹੈ। ਉਨ੍ਹਾਂ ਦੀ ਸ਼ਿਕਾਇਤ ਨੂੰ ਲਗਭਗ 133 ਦਿਨ ਹੋ ਚੱਲੇ ਹਨ। ਸਹਿਗਲ ਨੇ ਨੋਡਲ ਆਫਿਸਰ ਏ. ਡੀ. ਜੀ. ਪੀ. ਐੱਮ. ਐੱਫ. ਫਾਰੂਕੀ ਤੋਂ ਮੰਗ ਕੀਤੀ ਕਿ ਉਹ ਐੱਸ. ਐੱਚ. ਓ. ਪਰਫਾਰਮੈਂਸ ਦੀ ਜਾਂਚ ਕਰਨ।
ਲਾਪ੍ਰਵਾਹੀ ਸਹਿਣ ਨਹੀਂ ਕਰਾਂਗਾ, ਹੋਵੇਗੀ ਕਾਰਵਾਈ : ਏ. ਡੀ. ਜੀ. ਪੀ. ਫਾਰੂਕੀ
ਇਸ ਮਾਮਲੇ ਵਿਚ ਪੀ. ਜੀ. ਡੀ. ਪੋਰਟਲ ਦੇ ਨੋਡਲ ਆਫਿਸਰ ਏ. ਡੀ. ਜੀ. ਪੀ. ਐੱਮ. ਐੱਫ. ਫਾਰੂਕੀ ਦਾ ਕਹਿਣਾ ਹੈ ਕਿ ਉਹ ਲਾਪ੍ਰਵਾਹੀ ਬਿਲਕੁਲ ਵੀ ਸਹਿਣ ਨਹੀਂ ਕਰਨਗੇ ਅਤੇ ਪੂਰੇ ਮਾਮਲੇ ਦੀ ਜਾਂਚ ਕਰਨਗੇ। ਐੱਸ. ਐੱਚ. ਓ. ਹਰਦੇਵ ਸਿੰਘ ਨੂੰ ਉਹ ਸ਼ੋਅਕਾਜ਼ ਨੋਟਿਸ ਜਾਰੀ ਕਰਨਗੇ।
ਇਹ ਵੀ ਪੜ੍ਹੋ: Big Breaking: ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਡਾ. ਐੱਮ. ਪੀ. ਬੋਲੇ-ਡਰਾਈਵ ਕਰ ਰਿਹਾ ਹਾਂ, ਡਾ. ਸਚਿਨ ਨੇ ਫੋਨ ਨਹੀਂ ਚੁੱਕਿਆ
ਉਥੇ ਹੀ ਦੋਵਾਂ ਡਾਕਟਰਾਂ ’ਤੇ ਸੰਜੇ ਸਹਿਗਲ ਵੱਲੋਂ ਲਗਾਏ ਗੰਭੀਰ ਦੋਸ਼ਾਂ ਦੀ ਸੱਚਾਈ ਜਾਣਨ ਲਈ ਡਾ. ਐੱਮ. ਪੀ. ਸਿੰਘ ਅਤੇ ਡਾ. ਸਚਿਨ ਨੂੰ ਉਨ੍ਹਾਂ ਦੇ ਮੋਬਾਈਲ ਨੰਬਰਾਂ ’ਤੇ ਫੋਨ ਕੀਤਾ ਤਾਂ ਡਾ ਐੱਮ. ਪੀ. ਸਿੰਘ ਨੇ ਕਿਹਾ ਕਿ ਉਹ ਗੱਡੀ ਡਰਾਈਵ ਕਰ ਰਹੇ ਹਨ, ਬਾਅਦ ਵਿਚ ਗੱਲ ਕਰਨਗੇ ਅਤੇ ਉਨ੍ਹਾਂ ਨੇ ਫੋਨ ਕੱਟ ਦਿੱਤਾ, ਜਦਕਿ ਈ. ਐੱਮ. ਓ. ਡਾ. ਸਚਿਨ ਸ਼ਰਮਾ ਦਾ ਪੱਖ ਜਾਣਨ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ: PSPCL ਨੂੰ ਸਖ਼ਤ ਹੁਕਮ ਜਾਰੀ, ਪੰਜਾਬ 'ਚ ਹੁਣ ਇਨ੍ਹਾਂ ਘਰਾਂ 'ਚ ਵੀ ਮਿਲੇਗਾ ਬਿਜਲੀ ਕੁਨੈਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ASI ਨੂੰ ਮਾਰ 'ਤੀਆਂ ਗੋਲੀਆਂ, ਜਲੰਧਰ ਦੇ ਰੇਲਵੇ ਸਟੇਸ਼ਨ 'ਚ ਲੱਗੀ ਅੱਗ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY