ਜਲੰਧਰ(ਸ਼ੋਰੀ)— ਦਿਵਿਅ ਜੋਤੀ ਸੰਸਥਾ 'ਚ ਮੰਗਲਵਾਰ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਮੁਤਾਬਕ ਉਥੇ 10 ਸਾਲ ਤੋਂ ਸੇਵਾ ਕਰ ਰਹੇ ਸੇਵਾਦਾਰ ਹਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਤਰਨਤਾਰਨ ਭੇਤਭਰੀ ਹਾਲਤ 'ਚ ਜ਼ਖਮੀ ਹੋ ਗਏ। ਜ਼ਖਮੀ ਹੋਏ ਸੇਵਾਦਾਰ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਗਲੇ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ ਪਰ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਉਥੇ ਹੀ ਸੁਣਨ 'ਚ ਆਇਆ ਹੈ ਕਿ ਇਸ ਸੇਵਾਦਾਰ ਨੂੰ ਨਸ਼ੇ ਦੀ ਆਦਤ ਹੈ। ਫਿਲਹਾਲ 'ਜਗ ਬਾਣੀ' ਇਸ ਦੀ ਪੁਸ਼ਟੀ ਨਹੀਂ ਕਰਦਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਦਿਵਿਅ ਜੋਤੀ ਸੰਸਥਾ ਆਪਣੇ ਧਰਮਗੁਰੂ ਆਸ਼ੁਤੋਸ਼ ਮਹਾਰਾਜ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹੀ ਹੈ। ਧਰਮਗੁਰੂ ਦੇ ਮਰਨ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਅੰਤਿਮ ਸੰਸਕਾਰ ਦੀ ਬਜਾਏ ਲਾਸ਼ ਨੂੰ ਸੁਰੱਖਿਅਤ ਕਰਕੇ ਰੱਖਿਆ ਹੋਇਆ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਰਗ ਦਰਸ਼ਨ ਦੇਣ ਲਈ ਉਹ ਫਿਰ ਤੋਂ ਜਿਊਂਦੇ ਹੋ ਜਾਣਗੇ।
ਆਸ਼ੁਤੋਸ਼ ਮਹਾਰਾਜ ਨੂੰ ਡਾਕਟਰਾਂ ਨੇ 29 ਜਨਵਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਇਸ ਦੇ ਇਕ ਹਫਤੇ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ 'ਚ ਸਥਿਤ ਧਾਰਮਿਕ ਕੇਂਦਰ ਉਨ੍ਹਾਂ ਦੇ ਕਮਰੇ 'ਚ ਹੀ ਲਾਸ਼ ਨੂੰ ਫਰਿੱਜਰ 'ਚ ਰੱਖ ਦਿੱਤਾ ਗਿਆ। ਮਹਾਰਾਜ ਦਿਵਿਅ ਜੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਸਨ। ਇਸ ਧਾਰਮਿਕ ਬਰਾਂਚ ਦਾ ਦਾਅਵਾ ਹੈ ਕਿ ਉਸ ਦੇ ਦੁਨੀਆ ਭਰ 'ਚ 3 ਕਰੋੜ ਸਮਰਥਕ ਹਨ।
ਦਵਾਈਆਂ ਦੀ ਕਮੀ, ਪੀ. ਜੀ. ਆਈ. ਪ੍ਰਸ਼ਾਸਨ ਨੇ ਦਿੱਤੇ ਆਰਡਰ
NEXT STORY