ਸ਼ੇਰਪੁਰ (ਸਿੰਗਲਾ) – ਪੰਜਾਬ ’ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਲੋਕਾਂ ਨੂੰ ਪਿੰਡ ਪੱਧਰ ’ਤੇ ਚੰਗੀਆਂ ਸਹੂਲਤਾਂ ਦੇਣ ਲਈ ਕਰੋਡ਼ਾਂ ਰੁਪਏ ਖਰਚ ਕਰ ਕੇ ਖੋਲ੍ਹੇ ਗਏ ਸੇਵਾ ਕੇਂਦਰਾਂ ਨੂੰ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਕੇ ਜਿਥੇ ਲੋਕਾਂ ਨੂੰ ਪਿੰਡਾਂ ’ਚ ਮਿਲਦੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ, ਉਥੇ ਪਾਵਰਕਾਮ ਦੇ ਲੱਖਾਂ ਰੁਪਏ ਬਕਾਇਆ ਹੋਣ ਕਾਰਨ ਇਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਦਫਤਰ ਸ਼ੇਰਪੁਰ-1 ਅਧੀਨ 4 ਸੇਵਾ ਕੇਂਦਰ ਪੈਂਦੇ ਹਨ, ਜਿਨ੍ਹਾਂ ’ਚ ਪਿੰਡ ਬਡ਼ੀ, ਖੇਡ਼ੀ ਕਲਾਂ, ਕਾਤਰੋਂ ਅਤੇ ਸ਼ੇਰਪੁਰ ਦੇ ਸੇਵਾ ਕੇਂਦਰ ਸ਼ਾਮਲ ਹਨ। ਇਨ੍ਹਾਂ ਸੇਵਾ ਕੇਂਦਰਾਂ ’ਚ ਲੋਕਾਂ ਨੂੰ ਜਨਮ ਤੇ ਮੌਤ ਸਰਟੀਫਿਕੇਟ, ਵਿਆਹ ਰਜਿਸਟਰੇਸ਼ਨ ਕਰਵਾਉਣ ਤੋਂ ਇਲਾਵਾ ਹੋਰ ਅਨੇਕਾਂ ਕੰਮਕਾਰ ਲਈ ਪਿੰਡ ਪੱਧਰ ’ਤੇ ਸਹੂਲਤ ਮਿਲਦੀ ਸੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਸੀ।
ਸ਼ੇਰਪੁਰ-1 ਦੇ ਜੇ. ਈ. ਜਸਵੀਰ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਕੇਂਦਰ ਵੱਲ 82589, ਖੇਡ਼ੀ ਕਲਾਂ ਕੇਂਦਰ 39545, ਬਡ਼ੀ ਕੇਂਦਰ 74174 ਅਤੇ ਪਿੰਡ ਕਾਤਰੋਂ ਦੇ ਸੇਵਾ ਕੇਂਦਰ ਵੱਲ ਬਿਜਲੀ ਬਿੱਲਾਂ ਦੇ 56447 ਰੁਪਏ ਬਕਾਇਆ ਹੋਣ ਕਰਕੇ ਇਨ੍ਹਾਂ ਚਾਰੇ ਕੇਂਦਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। 4 ਕੇਂਦਰਾਂ ’ਚੋਂ ਤਾਂ ਕੁਝ ਕੇਂਦਰ ਸਰਕਾਰ ਵੱਲੋਂ ਪੱਕੇ ਤੌਰ ’ਤੇ ਹੀ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਕੇਂਦਰਾਂ ਦੇ ਨਾਲ ਸਬੰਧਤ ਵਿਅਕਤੀਆਂ ਨੂੰ ਬਿਜਲੀ ਬਿੱਲ ਭੁਗਤਾਨ ਕਰਨ ਲਈ ਲਿਖਿਆ ਜਾਵੇਗਾ।
ਬਿੱਲ ਦਾ ਭੁਗਤਾਨ ਸਬੰਧਤ ਕੰਪਨੀ ਕਰੇਗੀ : ਨਾਇਬ ਤਹਿਸੀਲਦਾਰ : ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਸ਼ੇਰਪੁਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਭੁਗਤਾਨ ਸਬੰਧਤ ਕੰਪਨੀ ਵੱਲੋਂ ਹੀ ਕੀਤਾ ਜਾਵੇਗਾ।
ਸਰਕਾਰ ਸੇਵਾ ਕੇਂਦਰਾ ਨੂੰ ਮੁਡ਼ ਬਹਾਲ ਕਰੇ : ਡਾ. ਭਸੌੜ : ਲੋਕ ਹਿੱਤਾਂ ਲਈ ਸੰਘਰਸ਼ ਕਰਦੇ ਨੌਜਵਾਨ ਆਗੂ ਡਾ. ਅਨਵਾਰ ਖਾਂ ਭਸੌਡ਼ ਨੇ ਕਿਹਾ ਕਿ ਸੂਬੇ ਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਪਹਿਲਾਂ ਤੋਂ ਚੱਲ ਰਹੀਆਂ ਸਹੂਲਤਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਸਰਕਾਰ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਨੂੰ ਮੁਡ਼ ਬਹਾਲ ਕਰੇ ਤੇ ਲੋਕਾਂ ਨੂੰ ਪਿੰਡ-ਪਿੰਡ ਪੱਧਰ ’ਤੇ ਸਹੂਲਤਾਂ ਦੇਣ ਲਈ ਵਚਨਬੱਧ ਰਹੇ।
ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ ’ਤੇ ਸਫਾਈ ਸੇਵਕਾਂ ਕੀਤੀ ਭੁੱਖ ਹੜਤਾਲ
NEXT STORY