ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀ ਗਲੀ ਨੰਬਰ 5 'ਚ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਸਿਸਟਮ ਜਾਮ ਹੋਇਆ ਪਿਆ ਹੈ ਗਲੀ 'ਚ ਲੋਕਾਂ ਦਾ ਘਰ ਅੰਦਰ ਰਹਿਣਾ ਮੁਸ਼ਕਲ ਹੋਇਆ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਲੀ ਵਿਚ ਰਹਿੰਦੇ ਲੋਕਾਂ ਨੇ ਦੱਸਿਆ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਗਲੀ ਦਾ ਸੀਵਰੇਜ ਸਿਸਟਮ ਜਾਮ ਹੋਣ ਕਾਰਨ ਗਲੀ ਵਿਚ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਦਾ ਘਰ ਅੰਦਰ ਰਹਿਣਾ ਮੁਸ਼ਕਲ ਹੋਇਆ ਪਿਆ ਹੈ, ਉਨ੍ਹਾਂ ਨੂੰ ਕੰਮ ਕਾਰ 'ਤੇ ਜਾਣ ਵਾਸਤੇ ਇਸ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਪੈਰ ਸਾਰੇ ਕੱਪੜੇ ਖਰਾਬ ਹੋ ਜਾਂਦੇ। ਲੋਕਾਂ ਨੇ ਦੱਸਿਆ ਇਹ ਸੀਵਰੇਜ ਇਸ ਲਈ ਵਾਰ-ਵਾਰ ਜਾਮ ਹੁੰਦਾ ਹੈ ਕਿਉਂਕਿ ਇਕ ਸਾਈਡ ਤੋਂ ਕਈ ਫੁੱਟ ਸੀਵਰੇਜ ਦੀ ਪਾਈਪ ਟੁੱਟੀ ਹੋਈ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਠੀਕ ਨਹੀਂ ਕਰਾਇਆ ਜਾ ਰਿਹਾ ਜਿਸ ਕਾਰਨ ਉਹ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ।

ਉਨ੍ਹਾਂ ਨੇ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਜੋ ਕਿ ਕੋਈ ਕੰਮ ਕਾਰ ਨਹੀਂ ਕਰਦੇ ਹਨ ਉਨ੍ਹਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਕਿਉਂਕਿ ਅਸੀਂ ਉਨ੍ਹਾਂ ਦੇ ਕਾਰਨ ਨਰਕ ਭਰੀ ਜ਼ਿੰਦਗੀ ਜੀਓ ਰਹੇ ਹਾਂ। ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਗਲੀ ਵਿਚ ਛੋਟੇ-ਛੋਟੇ ਬੱਚਿਆਂ ਨੇ ਪੜ੍ਹਾਉਣ ਲਈ ਪ੍ਰਾਈਵੇਟ ਸਕੂਲ ਵੀ ਖੁੱਲਿਆ ਹੋਇਆ ਹੈ ਤੇ ਉਨ੍ਹਾਂ ਦੇ ਮਾਂ ਪਿਓ ਬੱਚਿਆਂ ਨੂੰ ਸਕੂਲ ਵਿਚ ਛੱਡਣ ਲਈ ਆਉਂਦੇ ਹਨ। ਇਸ ਦੇ ਨਾਲ ਹੀ ਨਰੂਲਾ ਹੋਟਲ ਦੀ ਬੈਕ ਸਾਈਡ ਵਾਲੀ ਗਲੀ ਵਿਚ ਪਾਣੀ ਦੀ ਨਿਕਾਸੀ ਲਈ ਬਣੀ ਡੂੰਘੀ ਹੋਦੀ 'ਤੇ ਵੀ ਢੱਕਣ ਨਹੀਂ ਰੱਖਿਆ ਗਿਆ ਹੈ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤੇ ਕਈ ਲੋਕ ਇਥੇ ਹਨੇਰਾ ਹੋਣ ਕਰਕੇ ਇਸ ਟੋਏ ਵਿਚ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਥੇ ਅਤੇ ਸ਼ਹਿਰ ਅੰਦਰ ਜਿਸ ਹੋਦੀ 'ਤੇ ਢੱਕਣ ਨਹੀਂ ਹਨ ਉਨ੍ਹਾਂ 'ਤੇ ਢੱਕਣ ਰੱਖੇ ਜਾਣ ਤਾਂ ਜੋ ਵੱਡੇ ਹਾਦਸੇ ਹੋਣ ਤੋਂ ਬਚਿਆ ਜਾ ਸਕੇ।
ਮੁੱਖ ਮੰਤਰੀ ਮਾਨ ਦੀ ਜਾਪਾਨ ਫੇਰੀ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਵੇਗੀ : ਹਰਜੋਤ ਬੈਂਸ
NEXT STORY