ਬੁਢਲਾਡਾ(ਮਨਜੀਤ)— ਕੌਂਸਲਰ ਜੀਤਾ ਰਾਮ ਲਾਲਕਾ ਅਤੇ ਕੌਂਸਲਰ ਮੁਖਤਿਆਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਨਾਲ ਬੋਹਾ ਖੇਤਰ ਦੇ ਏਰੀਏ ਦਾ ਸਮੁੱਚਾ ਸੀਵਰੇਜ, ਵਾਟਰ ਸਪਲਾਈ, ਨਵੀਆਂ ਗਲੀਆਂ ਨਾਲੀਆਂ, ਲਿੰਕ ਅਤੇ ਚੋੜੀਆਂ ਸੜਕਾਂ ਦਾ ਨਿਰਮਾਣ ਤੋਂ ਇਲਾਵਾ ਹੋਰ ਵੀ ਵਿਕਾਸ ਕੰਮਾਂ ਵਿੱਚ ਵੱਡੇ ਪੱਧਰ 'ਤੇ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਅਤੇ ਇਕ ਸਾਲ ਤੋਂ ਕੋਈ ਵੀ ਕੰਮ ਪੂਰਨ ਤੌਰ 'ਤੇ ਨੇਪਰੇ ਨਹੀਂ ਚਾੜਿਆ ਜਾ ਰਿਹਾ। ਜਿਸ ਵੀ ਰਸਤੇ ਜਾਂਦੇ ਹਾਂ, ਉਸ ਦਾ ਪੁੱਟ ਕੇ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਆਏ ਫੰਡਾਂ ਦੀ ਸਹੀਂ ਵਰਤੋਂ ਨਹੀ ਹੋ ਰਹੀ। ਇਹ ਦੋਸ਼ ਕੌਂਸਲਰ ਜੀਤਾ ਰਾਮ ਲਾਲਕਾ ਅਤੇ ਕੌਂਸਲਰ ਮੁਖਤਿਆਰ ਨੇ ਦੱਸਿਆ ਕਿ ਬੋਹਾ ਸ਼ਹਿਰ ਅਤੇ ਬਾਹਰਲੀਆਂ ਸੜਕਾਂ ਦਾ ਮੌਕਾ ਦਿਖਾਉਂਦਿਆਂ ਦੱਸਿਆ ਕਿ ਇਕ ਸਾਲ ਤੋਂ ਸ਼ਹਿਰ ਬੋਹਾ ਦਾ ਵੱਖ-ਵੱਖ ਵਿਭਾਗਾਂ ਵੱਲੋਂ ਪੁੱਟ ਕੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਸਨ ਜੋ ਕਿ ਕੋਈ ਵੀ ਨੇਪਰੇ ਨਹੀਂ ਚੜਿਆ ਸਗੋਂ ਚਾਲੂ ਕੀਤੇ ਕੰਮਾਂ ਵਿੱਚ ਘਟੀਆ ਮਟੀਰੀਅਲ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸ਼ਨ ਦੇ ਕਈ ਵਾਰ ਮਸਲੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਵੀ ਠੋਸ ਕਾਰਵਾਈ ਨਹੀ ਹੋਈ। ਬੋਹਾ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਕਿਸੇ ਵੀ ਗਲੀ ਦਾ ਗੰਦੇ ਪਾਣੀ ਦੀ ਨਿਕਾਸੀ ਲਈ ਲੇਵਲ ਸਹੀ ਨਹੀਂ ਅਤੇ ਹਰ ਗਲੀ ਪੁੱਟ ਕੇ ਸੁੱਟੀ ਪਈ ਹੈ ਜੋ ਵੀ ਵਿਕਾਸ ਚੱਲਦਾ ਹੈ ਉਹ ਕੀੜੀ ਦੀ ਚਾਲ ਹੁੰਦਾ ਹੈ, ਜੋ ਤਸੱਲੀਬਖਸ਼ ਨਹੀਂ।
ਉਪਰੋਕਤ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਵਿਜੀਲੈਂਸ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਹੈ ਕਿ ਵਿਕਾਸ ਕੰਮਾਂ ਦੀ ਜਾਂਚ ਕੀਤੀ ਜਾਵੇ ਅਤੇ ਵਿਕਾਸ ਕੰਮਾਂ ਦੇ ਐਸਟੀਮੇਟ ਚੈੱਕ ਕੀਤੇ ਜਾਣ ਅਤੇ ਸੰਬੰਧਤ ਅਧਿਕਾਰੀਆਂ ਖਿਲਾਫ ਅਣਗਹਿਲੀ ਅਤੇ ਘਟੀਆ ਸਮੱਗਰੀ ਵਰਤਣ ਦੀ ਜਾਂਚ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸ. ਡੀ. ਐੱਮ. ਬੁਢਲਾਡਾ ਓਮ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਵਿਕਾਸ ਕੰਮਾਂ ਦੇ ਐਸਟੀਮੇਟ ਲੈ ਕੇ ਜਾਂਚ ਕਰਵਾਉਣਗੇ। ਜੇਕਰ ਕੋਈ ਵੀ ਵਿਕਾਸ ਕੰਮਾਂ ਵਿੱਚ ਕਮੀਆਂ ਮਿਲੀਆਂ ਤਾਂ ਸਖਤ ਕਾਰਵਾਈ ਹੋਵੇਗੀ। ਹਲਕਾ ਬੁਢਲਾਡਾ ਕਾਂਗਰਸ ਪਾਰਟੀ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਸੜਕਾਂ, ਖਾਲਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਹੋਰ ਰਹੇ ਵਿਕਾਸ ਕੰਮਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ, ਜਿਸ ਦੀ ਜਾਂਚ ਲਈ ਉਹ ਮੁੱਖ ਮੰਤਰੀ ਅਤੇ ਮਨਪ੍ਰੀਤ ਬਾਦਲ ਨੂੰ ਮਿਲਣਗੇ। ਦੂਜੇ ਪਾਸੇ ਅਧਿਕਾਰੀਆਂ ਨੇ ਗੁਪਤ ਨਾਮ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਟੀਰੀਅਲ ਅਤੇ ਜੀ. ਐੱਸ. ਟੀ. ਲੱਗਣ ਕਾਰਨ ਅਤੇ ਠੇਕੇਦਾਰਾਂ ਨੂੰ ਸਮੇਂ ਸਿਰ ਪੇਮੈਂਟ ਨਾ ਮਿਲਣ ਕਾਰਨ ਦੇਰੀ ਹੋਣ ਦਾ ਵੱਡਾ ਕਾਰਨ ਹੈ।
ਫੌਜੀ ਦੇ ਹੱਕ 'ਚ ਡੀ. ਸੀ. ਨੂੰ ਮਿਲੇ ਮਜੀਠੀਆ
NEXT STORY