ਅੰਮ੍ਰਿਤਸਰ, (ਵੜੈਚ)- ਸੀਵਰੇਜ ਇੰਪਲਾਈਜ਼ ਯੂਨੀਅਨ ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀਆਂ ਨੇ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਕਮਿਸ਼ਨਰ ਸੋਨਾਲੀ ਗਿਰੀ ਨੂੰ ਮੰਗ ਪੱਤਰ ਦਿੱਤਾ। ਪ੍ਰਧਾਨ ਅਸ਼ੋਕ ਹੰਸ, ਦੀਪਕ ਨਾਹਰ ਤੇ ਦੀਪਕ ਗਿੱਲ ਨੇ ਕਿਹਾ ਕਿ ਸੀਵਰੇਜ ਕਰਮਚਾਰੀ ਗੰਦਗੀ 'ਚ ਰਹਿ ਕੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ, ਜਿਨ੍ਹਾਂ ਦੀਆਂ ਮੰਗਾਂ ਵੱਲ ਪਿਛਲੇ ਸਮੇਂ ਤੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ 195 ਲੋਕ ਡੀ. ਸੀ. ਰੇਟਾਂ ਵਾਲੇ ਰੈਗੂਲਰ ਕੀਤੇ ਜਾਣ, ਸੀਵਰਮੈਨਾਂ ਨੂੰ ਮਾਸਕ ਦਿੱਤੇ ਜਾਣ, ਕਰਮਚਾਰੀਆਂ ਨੂੰ ਪੋਸਟਾਂ ਆਪਸ਼ਨ ਦੁਬਾਰਾ ਭਰਨ ਦਾ ਮੌਕਾ ਦਿੱਤਾ ਜਾਵੇ, ਟੈਕਨੀਕਲ ਗ੍ਰੇਡ ਦਿੱਤਾ ਜਾਵੇ, ਜਨਰਲ ਇੰਸ਼ੋਰੈਂਸ ਸਕੀਮ ਲਾਗੂ ਕੀਤੀ ਜਾਵੇ, ਕੈਸ਼ਲੈੱਸ ਮੈਡੀਕਲ ਸਕੀਮ ਦੇ ਲਾਭ ਦਿੱਤੇ ਜਾਣ, ਸੀਵਰਮੈਨਾਂ ਦੀ ਠੇਕੇ 'ਤੇ ਭਰਤੀ ਨਾ ਕੀਤੀ ਜਾਵੇ, ਯੂਨੀਅਨ ਨੂੰ ਦਫ਼ਤਰ ਦਿੱਤਾ ਜਾਵੇ ਮੁੱਖ ਮੰਗ ਹਨ। ਮੰਗ ਪੱਤਰ ਲੈਂਦਿਆਂ ਕਮਿਸ਼ਨਰ ਨੇ ਕਿਹਾ ਕਿ ਸੀਵਰਮੈਨਾਂ ਦੀਆਂ ਮੰਗਾਂ ਨੂੰ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY