ਨਾਭਾ (ਰਾਹੁਲ ਖੁਰਾਣਾ) : ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ। ਬਡੂੰਗਰ, ਡੇਰਾ ਮੁਖੀ ਖਿਲਾਫ ਚੱਲ ਰਹੇ ਸਾਧਵੀ ਕੇਸ ਮਾਮਲੇ ਬੁਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਐੱਸ. ਜੀ. ਪੀ. ਸੀ. ਪ੍ਰਧਾਨ ਨੇ ਕਿਹਾ ਹੈ ਕਿ 25 ਅਗਸਤ ਨੂੰ ਇਸ ਮਾਮਲੇ ਵਿਚ ਫੈਸਲਾ ਆਉਣ ਤੋਂ ਬਾਅਦ ਜੇਕਰ ਮਾਹੌਲ ਖਰਾਬ ਹੁੰਦਾ ਹੈ ਤਾਂ ਉਸ ਨੂੰ ਠੀਕ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਐੱਸ. ਜੀ. ਪੀ. ਸੀ. ਪ੍ਰਧਾਨ ਬਡੂੰਗਰ ਨਾਭਾ ਦੇ ਗੁਰਦੁਆਰਾ ਬਾਬਾ ਅਜੇਪਾਲ ਸਿੰਘ ਘੋੜਿਆਂ ਵਾਲੇ ਵਿਖੇ ਪਹੁੰਚੇ ਹੋਏ ਸਨ, ਇਥੇ ਉਨ੍ਹਾਂ ਨਵੇਂ ਜੋੜਾ ਘਰ ਦਾ ਉਦਘਾਟਨ ਕੀਤੇ ਅਤੇ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ਦਿੱਤਾ।
ਪੁਲਸ ਦੀ ਕਸਟਡੀ 'ਚੋਂ ਭੱਜਿਆ ਦੋਸ਼ੀ, ਏ. ਐੱਸ. ਆਈ. ਤੇ ਹੌਲਦਾਰ ਸਸਪੈਂਡ
NEXT STORY