ਨਵੀਂ ਦਿੱਲੀ- ਭਾਰਤ ਨੇ ਅਮਰੀਕਾ ਅਤੇ ਈਰਾਨ ਵਿਚਾਲੇ 2 ਹਫਤਿਆਂ ਦੀ ਜੰਗਬੰਦੀ ਦਾ ਬੁੱਧਵਾਰ ਨੂੰ ਸਵਾਗਤ ਕੀਤਾ ਅਤੇ ਪੱਛਮੀ ਏਸ਼ੀਆ 'ਚ ਸਥਾਈ ਸ਼ਾਂਤੀ ਯਕੀਨੀ ਕਰਨ ਲਈ 'ਤਣਾਅ ਘੱਟ ਕਰਨ, ਗੱਲਬਾਤ ਅਤੇ ਕੂਟਨੀਤੀ' ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲਾ ਨੇ ਕਿਹਾ,''ਅਸੀਂ ਜੰਗਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਨਾਲ ਪੱਛਮੀ ਏਸ਼ੀਆ 'ਚ ਸਥਾਈ ਸ਼ਾਂਤੀ ਸਥਾਪਤ ਹੋਵੇਗੀ। ਅਸੀਂ ਪਹਿਲਾਂ ਹੀ ਕਹਿੰਦੇ ਰਹੇ ਹਾਂ ਕਿ ਮੌਜੂਦਾ ਸੰਘਰਸ਼ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਲਈ ਤਣਾਅ ਘੱਟ ਕਰਨਾ, ਗੱਲਬਾਤ ਅਤੇ ਕੂਟਨੀਤੀ ਜ਼ਰੂਰੀ ਹੈ।''

ਮੰਤਰਾਲਾ ਨੇ ਕਿਹਾ,''ਇਸ ਸੰਘਰਸ਼ ਨੇ ਪਹਿਲਾਂ ਹੀ ਲੋਕਾਂ ਨੂੰ ਬੇਹੱਦ ਦੁੱਖ ਪਹੁੰਚਾਇਆ ਹੈ ਅਤੇ ਗਲੋਬਲ ਊਰਜਾ ਸਪਲਾਈ ਅਤੇ ਵਪਾਰ ਨੈੱਟਵਰਕ ਨੂੰ ਪ੍ਰਭਾਵਿਤ ਕੀਤਾ ਹੈ। ਸਾਨੂੰ ਉਮੀਦ ਹੈ ਕਿ ਹੋਮਰੁਜ਼ ਤੋਂ ਬਿਨਾਂ ਰੁਕਾਵਟ ਆਵਾਜਾਈ ਅਤੇ ਗਲੋਬਲ ਵਪਾਰ ਜਾਰੀ ਰਹੇਗਾ। ਈਰਾਨ ਅਤੇ ਅਮਰੀਕਾ ਬਿਨਾਂ ਸ਼ਰਤ ਜੰਗਬੰਦੀ 'ਤੇ ਸਹਿਮਤ ਹੋਏ ਹਨ, ਜਿਨ੍ਹਾਂ 'ਚ ਹੋਰਮੁਜ਼ ਨੂੰ ਜਹਾਜ਼ਾਂ ਖੋਲ੍ਹਣਾ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੰਬਾ 'ਚ ਯਾਤਰੀਆਂ ਨਾਲ ਭਰੀ HRTC ਬੱਸ 'ਤੇ ਡਿੱਗੇ ਪੱਥਰ, ਮਚੀ ਹਫੜਾ-ਦਫੜੀ
NEXT STORY