ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਸੁਲਤਾਨਪੁਰ ਲੋਧੀ 'ਚ 550ਵੇਂ ਪ੍ਰਕਾਸ਼ ਪੁਰਬ 'ਤੇ ਖਰਚੇ ਗਏ ਪੈਸਿਆਂ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਸਾਰੇ ਗੁਰਦੁਆਰਿਆਂ ਅਤੇ ਸੰਸਥਾਵਾਂ ਦੇ ਖਰਚਿਆਂ ਦੇ ਵੇਰਵੇ ਇਕ ਮਹੀਨੇਵਾਰ ਰਸਾਲੇ 'ਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕ ਪੈਨਲ ਵਲੋਂ ਸੁਲਤਾਨਪੁਰ ਲੋਧੀ 'ਚ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ, ਜਿਸ 'ਤੇ 9 ਕਰੋੜ ਰੁਪਏ ਦਾ ਖਰਚਾ ਹੋਇਆ ਅਤੇ ਜੀ. ਐੱਸ. ਟੀ. ਦਾ ਵੀ ਭੁਗਤਾਨ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸਟੇਜ, ਇਸ ਦੀ ਸਜਾਵਟਟ, ਜੁੱਤੇ ਘਰ, ਸਮਾਨ ਵਾਲੇ ਕਮਰਿਆਂ, ਵਾਸ਼ਰੂਮ ਅਤੇ ਵੀ. ਆਈ. ਪੀ. ਲੌਂਜ 'ਤੇ 3.39 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਬਾਕੀ 1.65 ਕਰੋੜ ਰੁਪਏ ਲਾਈਟ ਅਤੇ ਸਾਊਂਡ ਸ਼ੋਅ 'ਚ ਲੱਗ ਗਏ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਤੋਂ ਗੁਰੂ ਨਾਨਕ ਸਟੇਡੀਅਮ, ਜਿਸ ਸਥਾਨ 'ਤੇ ਮੁੱਖ ਸਟੇਜ ਸਥਾਪਿਤ ਕੀਤੀ ਗਈ, ਉੱਥੇ ਰੌਸ਼ਨੀ ਦੇ ਪ੍ਰਬੰਧ ਲਈ 1.75 ਕਰੋੜ ਰੁਪਏ ਖਰਚੇ ਗਏ ਅਤੇ 35 ਲੱਖ ਰੁਪਏ ਬੇਬੇ ਨਾਨਕੀ ਇਮਾਰਤ ਅਤੇ ਵੀਡੀਓ ਪ੍ਰਾਜੈਕਸ਼ਨ ਮੈਪਿੰਗ 'ਤੇ ਖਰਚੇ ਗਏ।
ਦੱਸ ਦੇਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਮਨਦੀਪ ਸਿੰਘ ਮੰਨਾ ਨੇ ਦੋਸ਼ ਲਾਏ ਸਨ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਘੋਟਾਲਾ ਕੀਤਾ ਹੈ ਇਹ ਸਭ ਤੋਂ ਵੱਡਾ ਘੋਟਾਲਾ ਦੇਸੀ ਘਿਓ ਦੀ ਖਰੀਦ 'ਚ ਹੋਇਆ ਹੈ, ਜਿਸ ਤੋਂ ਬਾਅਦ ਐੱਸ. ਜੀ. ਪੀ. ਸੀ. ਵਲੋਂ ਪ੍ਰਕਾਸ਼ ਪੁਰਬ 'ਤੇ ਹੋਏ ਖਰਚੇ ਨੂੰ ਜਾਇਜ਼ ਠਹਿਰਾਇਆ ਗਿਆ ਹੈ।
ਮੁੱਖ ਮੰਤਰੀ ਦੇ ਜ਼ਿਲੇ 'ਚ ਕਾਂਗਰਸੀ ਵਿਧਾਇਕਾਂ ਦੀ ਬਗਾਵਤ ਜਾਰੀ
NEXT STORY